ਕੋਚੀ (ਸਬਰੀਮਾਲਾ), ਏਜੰਸੀ
ਸੰਸਾਰ ਪ੍ਰਸਿੱਧ ਸਬਰੀਮਾਲਾ ਮੰਦਰ ‘ਚ ਔਰਤਾਂ ਨੂੰ ਭਗਵਾਨ ਅਇੱਪਾ ਦੀ ਪੂਜਾ ਕਰਨ ਦੀ ਇਜਾਜਤ ਦੇਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਵਿਰੋਧ ‘ਚ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਇਸ ਪ੍ਰਦਰਸ਼ਨਾਂ ‘ਚ ਹੁਣ ਮੰਦਰ ਦੇ ਪੁਜਾਰੀ ਵੀ ਉੱਤਰ ਆਏ ਹਨ। ਸਬਰੀਮਾਲਾ ਮੰਦਰ ਦੇ ਮੁੱਖ ਪੁਜਾਰੀਆਂ ਦੀ ਸਹਾਇਤਾ ਕਰਨ ਵਾਲੇ ਕਨਿਸ਼ਠ ਪੁਜਾਰੀਆਂ ਨੇ ਹੁਣ ਪੂਜਾ ਸਬੰਧੀ ਗਤੀਵਿਧੀਆਂ ‘ਚ ਹਿੱਸਾ ਲੈਣ ਤੋਂ ਮਨਾ ਕਰ ਦਿੱਤਾ ਹੈ।
ਮੰਦਰ ਦੇ ਮੁੱਖ ਪੁਜਾਰੀ ਅਤੇ ਪੁਜਾਰੀਆਂ ਦੇ ਹੋਰ ਪ੍ਰਮੁੱਖ ਹਾਲਾਂਕਿ ਪ੍ਰਤੱਖ ਰੂਪ ਨਾਲ ਇਸ ਵਿਰੋਧ ਨੁਮਾਇਸ਼ ‘ਚ ਹਿੱਸਾ ਨਹੀਂ ਲੈ ਰਹੇ ਹਨ ਪਰ ਉਨ੍ਹਾਂ ਦੇ ਸਹਾਇਕ ਪੁਜਾਰੀਆਂ ਨੇ ਪੂਜਾ ਛੱਡ ਦਿੱਤੀ ਹੈ ਅਤੇ ਸਰਨਮ ਮੰਤਰਾਂ ਦਾ ਜਾਪ ਕਰਨ ਵਾਲਿਆਂ ਨਾਲ ਧਰਨੇ ‘ਤੇ ਬੈਠ ਗਏ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਸੂਰਤ ‘ਚ 10 ਤੋਂ 50 ਸਾਲ ਦੀਆਂ ਔਰਤਾਂ ਨੂੰ ਸਬਰੀਮਾਲਾ ਮੰਦਰ ‘ਚ ਪਰਵੇਸ਼ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।
ਮੀਡੀਆ ਰਿਪੋਰਟਾਂ ਅਨੁਸਾਰ ਜੇਕਰ ਕੋਈ ਔਰਤ ਸ਼ੰਨਿਧਾਨਮ ‘ਚ ਦਾਖਲ ਹੁੰਦੀ ਹੈ ਤਾਂ ਮੰਦਰ ਦੇ ਦਰਵਾਜੇ ਨੂੰ ਬੰਦ ਕਰ ਦਿੱਤਾ ਜਾਵੇਗਾ ਤੇ ਪੂਜਾ ਰੋਕ ਦਿੱਤੀ ਜਾਵੇਗੀ। ਪੰਡਲਮ ਰਾਜ ਪਰਿਵਾਰ ਨੇ ਇਸ ਤਰ੍ਹਾਂ ਦੇ ਨਿਰਦੇਸ਼ ਥਾਂਥਰੀ ਨੂੰ ਦਿੱਤੇ ਹਨ। ਪੁਜਾਰੀਆਂ ਦੇ ਵਿਰੋਧ ਨੂੰ ਵੇਖਦੇ ਹੋਏ ਪੁਲਿਸ ਨੇ ਮੰਦਰ ਦੇ ਨੇੜੇ ਦੋ ਔਰਤਾਂ ਨੂੰ ਹਿਰਾਸਤ ‘ਚ ਸੁਰੱਖਿਆ ਪ੍ਰਦਾਨ ਕੀਤੀ ਪਰ ਇਨ੍ਹਾਂ ਦੋਵਾਂ ਨੂੰ ਨਾਦਾਪਾਂਥਾਲ ‘ਚ ਅਇਯੱਪਾ ਸ਼ਰਧਾਲੂਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਬਰੀਮਾਲਾ ਮੰਦਰ ਦੇ ਇਤਹਾਸ ‘ਚ ਇਹ ਪਹਿਲਾ ਮੌਕਾ ਹੈ ਜਦੋਂ ਪੁਜਾਰੀਆਂ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦਾ ਆਜੋਜਿਤ ਕੀਤਾ ਹੈ ਜਿਸਦੇ ਕਾਰਨ ‘ਘੀ ਅਭਿਸ਼ੇਕਮ’ ਸਹਿਤ ਪੂਜਾ ਰੋਕ ਦਿੱਤੀ ਗਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।