ਪੁਲਿਸ ਦੀ ਸਲਾਹ ‘ਤੇ ਕੀਤੀ ਕਾਰਵਾਈ
ਸ੍ਰੀਨਗਰ, ਏਜੰਸੀ। ਜੰਮੂ ਕਸ਼ਮੀਰ ਘਾਟੀ ‘ਚ ਵੱਖਵਾਦੀਆਂ ਦੀ ਹੜਤਾਲ ਨੂੰ ਦੇਖਦੇ ਹੋਏ ਵੀਰਵਾਰ ਨੂੰ ਰੱਦ ਕੀਤੀ ਗਈ ਟ੍ਰੇਨਾਂ ਦੀ ਆਵਾਜਾਈ ਸ਼ੁੱਕਰਵਾਰ ਨੂੰ ਸ਼ੁਰੂ ਹੋ ਗਈ। ਸੀਨੀਅਰ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਪੁਲਿਸ ਵੱਲੋਂ ਮਿਲੀ ਤਾਜ਼ਾ ਸਲਾਹ ਤੋਂ ਬਾਅਦ Kashmir ਘਾਟੀ ‘ਚ ਸਾਰੀਆਂ ਟ੍ਰੇਨਾਂ ਦੀ ਆਵਾਜਾਈ ਸ਼ੁੱਕਰਵਾਰ ਨੂੰ ਸ਼ੁਰੂ ਕਰ ਦਿੱਤੀ ਗਈ। ਉਹਨਾਂ ਦੱਸਿਆ ਕਿ ਉਤਰ ਕਸ਼ਮੀਰ ‘ਚ ਸ੍ਰੀਨਗਰ-ਬੜਗਾਮ ਅਤੇ ਬਾਰਾਮੂਲਾ ਮਾਰਗ ‘ਤੇ ਟ੍ਰੇਨਾਂ ਚੱਲਣਗੀਆਂ। ਇਸੇ ਤਰ੍ਹਾਂ ਦੱਖਣੀ ਕਸ਼ਮੀਰ ‘ਚ ਬੜਗਾਮ-ਸ੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਕਸ਼ਮੀਰ ਖੇਤਰ ਦੇ ਬਨੀਹਾਲ ਜਾਣ ਵਾਲੀਆਂ ਟ੍ਰੇਨਾਂ ਵੀ ਚੱਲਣਗੀਆਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।