ਝਾਬੂਆ, ਏਜੰਸੀ।
ਮੱਧਪ੍ਰਦੇਸ਼ ਦੇ ਝਾਬੂਆ ਜਿਲੇ ਦੇ ਮੇਘਨਗਰ ਕੋਲ ਰੇਵਲੇ ਕ੍ਰਾਂਸਿੰਗ ‘ਤੇ ਅੱਜ ਸਵੇਰੇ ਤ੍ਰਿਵਿੰਦਰਮ ਤੋਂ ਹਜਰਤ ਨਿਜਾਮੁਦੀਨ ਵੱਲ ਜਾ ਰਹੀ ਰਾਜਧਾਨੀ ਐਕਸਪ੍ਰੈਸ (12431) ਨਾਲ ਟਰੱਕ ਟਕਰਾਅ ਗਿਆ, ਜਿਸ ਨਾਲ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਨਾਲ ਘੱਟੋ-ਘੱਟ ਤਿੰਨ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਰੇਲ ਦੇ ਸਾਰੇ ਯਾਤਰੀ ਸੁਰੱਖਿਅਤ ਹਨ।
ਰਤਲਾਮ ਰੇਲ ਮੰਡਲ ਦੇ ਸੂਤਰਾਂ ਨੇ ਦੱਸਿਆ ਸਵੇਰੇ ਛੇ ਵੱਜ ਕੇ 45 ਮਿੰਟ ਦੇ ਆਸਪਾਸ ਇਹ ਹਾਦਸਾ ਹੋਇਆ। ਰੇਲ ਤ੍ਰਿਵਿੰਦਰਮ ਤੋਂ ਹਜਰਤ ਨਿਜਾਮੁਦੀਨ ਵੱਲ ਜਾ ਰਹੀ ਸੀ, ਤਾਂ ਮੇਘਨਗਰ ਸਟੇਸ਼ਨ ਕੋਲ ਰੇਲਵੇ ਕ੍ਰਾਂਸਿੰਗ ਕ੍ਰਮਾਕ 61 ‘ਤੇ ਰੇਤ ਨਾਲ ਭਰਾ ਟਰੱਕ ਫਾਟਕ ਤੋੜਦਾ ਹੋਇਆ ਰੇਲ ਦੇ ਬੀ 7 ਅਤੇ ਬੀ 8 ਡੱਬੇ ਨਾਲ ਟਕਰਾਅ ਗਿਆ।
ਇਸ ਹਾਦਸੇ ਨਾਲ ਟਰੱਕ ਦਾ ਅਗਲਾ ਹਿੱਸਾ ਚਕਨਾਚੂਰ ਹੋ ਗਿਆ ਅਤੇ ਦੋਵੇਂ ਡੱਬੇ ਪਟਰੀ ਤੋਂ ਉਤਰ ਗਏ। ਸੂਚਨਾ ਮਿਲਣ ‘ਤੇ ਤਕਨੀਕੀ ਸਟਾਫ ਵੀ ਪਹੁੰਚਿਆ ਅਤੇ ਉਸਲੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਸਾਰੇ ਯਾਤਰੀ ਸੁਰੱਖਿਅਤ ਹਨ ਪਰ ਟਰੱਕ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦਾ ਨਾਂਅ ਸਲੀਮ ਦੱਸਿਆ ਜਾ ਰਿਹਾ ਹੈ। ਰਤਲਾਮ ਅਤੇ ਆਸਪਾਲ ਦੇ ਸਟੈਸ਼ਨ ਦੇ ਅਮਲੇ ਨੇ ਪਹੁੰਚ ਕੇ ਰਾਹਤ ਤੇ ਬਚਾਅ ਕੰਮ ਸ਼ੁਰੂ ਕੀਤਾ।
ਸਵੇਰੇ 9 ਵਜੇ ਦੇ ਕਰੀਬ ਆਵਾਜਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਰੇਲਾਂ ਨੂੰ ਆਸਪਾਸ ਦੇ ਸਟੈਸ਼ਨਾਂ ‘ਤੇ ਰੋਕਿਆ ਗਿਆ। ਰੇਲਵੇ ਪ੍ਰਸ਼ਾਸਨ ਨੇ ਟਰੱਕ ਦੇ ਟਕਰਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਾਟਕ ਤੋੜ ਕੇ ਰੇਲ ਨਾਲ ਟਕਰਾਉਣ ਦੇ ਮਾਮਲੇ ‘ਚ ਦੋ ਗੱਲਾਂ ਸਾਹਮਣੇ ਆ ਰਹੀਆਂ ਹਨ। ਰੇਤ ਦਾ ਭਰਿਆ ਟਰੱਕ ਦੇ ਡਰਾਈਵਰ ਦਾ ਜਾਂ ਤਾਂ ਨਸ਼ੇ ‘ਚ ਹੋਣ ਆਦੇਸ਼ ਹਨ ਜਾਂ ਉਸ ਟਰੱਕ ਦੇ ਬ੍ਰੇਕ ਫੈਲ ਹੋ ਗਏ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ