ਹੈਦਰਾਬਾਦ ਨੂੰ 60 ਦੌੜਾਂ ਨਾਲ ਹਰਾਇਆ
ਝਾਰਖੰਡ ਅਤੇ ਦਿੱਲੀ ਮੈਚ ਦੀ ਜੇਤੂ ਟੀਮ ਨਾਲ ਹੋਵੇਗਾ ਖਿ਼ਤਾਬੀ ਮੁਕਾਬਲਾ
ਬੰਗਲੁਰੂ, 17 ਅਕਤੂਬਰ
ਜ਼ਬਰਦਸਤ ਲੈਅ ‘ਚ ਚੱਲ ਰਹੇ ਭਾਰਤੀ ਓਪਨ ਪ੍ਰਿਥਵੀ ਸ਼ਾੱ (61) ਅਤੇ ਕਪਤਾਨ ਸ਼੍ਰੇਅਸ ਅਈਅਰ (ਨਾਬਾਦ 55) ਦੇ ਸ਼ਾਨਦਾਰ ਅਰਧ ਸੈਂਕੜਿਆਂ ਨਾਲ ਮੁੰਬਈ ਨੇ ਹੈਦਰਾਬਾਦ ਨੂੰ ਮੀਂਹ ਤੋਂ ਪ੍ਰਭਾਵਿਤ ਮੁਕਾਬਲੇ ‘ਚ ਵੀਜੇਡੀ ਨਿਯਮ ਦੇ ਤਹਿਤ ਬੁੱਧਵਾਰ ਨੂੰ 60 ਦੌੜਾਂ ਨਾਲ ਹਰਾ ਕੇ ਵਿਜੇ ਹਜਾਰੇ ਟਰਾਫ਼ੀ ਇੱਕ ਰੋਜ਼ਾ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾ ਲਈ
ਮੁੰਬਈ ਦੀ ਟੀਮ ਛੇ ਸਾਲ ਬਾਅਦ ਵਿਜੇ ਹਜਾਰੇ ਟਰਾਫ਼ੀ ਦੇ ਫਾਈਨਲ ‘ਚ ਪਹੁੰਚੀ ਹੈ ਉਸਨੂੰ 2011-12 ਦੇ ਫਾਈਨਲ ‘ਚ ਬੰਗਾਲ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਮੁੰਬਈ ਨੇ ਇਸ ਤੋਂ ਪਹਿਲਾਂ 2006-07 ‘ਚ ਰਾਜਸਥਾਨ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ ਮੁੰਬਈ ਦਾ ਫਾਈ
ਨਲ ‘ਚ ਦਿੱਲੀ ਅਤੇ ਝਾਰਖ਼ੰਡ ਦਰਮਿਆਨ ਦੂਸਰੇ ਸੈਮੀਫਾਈਨ ਦੀ ਜੇਤੂ ਟੀਮ ਨਾਲ 20 ਅਕਤੂਬਰ ਨੂੰ ਮੁਕਾਬਲਾ ਹੋਵੇਗਾ
ਹੈਦਰਾਬਾਦ ਨੇ ਰੋਹਿਤ ਰਾਇਡੂ ਦੀਆਂ ਨਾਬਾਦ 121 ਦੌੜਾਂ(132ਗੇਂਦ, 8 ਚੌਕੇ, 4 ਛੱਕੇ) ਦੀ ਬਦੌਲਤ 50 ਓਵਰਾਂ ‘ਚ 8 ਵਿਕਟਾਂ ‘ਤੇ 246 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਚੰਗਾ ਯੋਗਦਾਨ ਨਾ ਦੇ ਸਕਿਆ
ਟੀਚੇ ਦਾ ਪਿੱਛਾ ਕਰਦਿਆਂ ਪ੍ਰਿਥਵੀ ਅਜਤੇ ਭਾਰਤੀ ਇੱਕ ਰੋਜ਼ਾ ਟੀਮ ਦੇ ਉਪਕਪਤਾਨ ਰੋਹਿਤ ਸ਼ਰਮਾ ਨੇ ਟੀਮ ਨੂੰ ਜ਼ੋਰਦਾਰ ਸ਼ੁਰੂਆਤ ਦਿੱਤੀ ਮੀਂਹ ਦੇ ਖ਼ਦਸ਼ੇ ਕਾਰਨ ਦੋਵਾਂ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਕਰਦਿਆਂ ਪਹਿਲੀ ਵਿਕਟ ਲਈ 9.5 ਓਵਰਾਂ ‘ਚ ਹੀ 73 ਦੌੜਾਂ ਠੋਕ ਦਿੱਤੀਆਂ ਇਹਨਾਂ ਵਿੱਚੋਂ ਰੋਹਿਤ ਦਾ ਯੋਗਦਾਨ ਸਿਰਫ਼ 17 ਦੌੜਾਂ ਸੀ ਉਹਨਾਂ 24 ਗੇਂਦਾਂ ਦੀ ਪਾਰੀ ‘ਚ 2 ਚੌਕੇ ਲਾਏ ਰੋਹਿਤ ਦੀ ਵਿਕਟ 73 ਅਤੇ ਪ੍ਰਿਥਵੀ ਦੀ ਵਿਕਟ 82 ਦੌੜਾਂ ਦੇ ਸਕੋਰ ‘ਤੇ ਡਿੱਗੀ ਦੋਵਾਂ ਬੱਲੇਬਾਜਾਂ ਨੂੰ ਮਹਿੰਦੀ ਹਸਨ ਨੇ ਆਊਟ ਕੀਤਾ ਇਸ ਤੋਂ ਬਾਅਦ ਕਪਤਾਨ ਅਈਅਰ(5 ਚੌਕੇ, 2 ਛੱਕੇ)ਅਤੇ ਅਜਿੰਕੇ ਰਹਾਣੇ(29ਗੇਂਦਾਂ, 17 ਦੌੜਾਂ) ਨੇ ਟੀਮ ਦੇ ਸਕੋਰ ਨੂੰ 25 ਓਵਰਾਂ ‘ਚ ਦੋ ਵਿਕਟਾਂ ‘ਤੇ 155 ਦੌੜਾਂ ‘ਤੇ ਪਹੁੰਚਾ ਦਿੱਤਾ ਇਸ ਸਕੋਰ ਤੋਂ ਬਾਅਦ ਬਰਸਾਤ ਸ਼ੁਰੂ ਹੋ ਗਈ ਅਤੇ ਫਿਰ ਖੇਡ ਨਾ ਹੋ ਸਕੀ ਮੁੰਬਈ ਦੀ ਜਿੱਤ ਲਈ ਇਸ ਮੌਕੇ ਸਕੋਰ 25 ਓਵਰਾਂ ‘ਚ 2 ਵਿਕਟਾਂ ‘ਤੇ 95 ਦੌੜਾਂ ਦਾ ਸਕੋਰ ਹੋਣਾ ਚਾਹੀਦਾ ਸੀ ਜਦੋਂਕਿ ਟੀਮ ਨੇ 155 ਦੌੜਾਂ ਬਣਾ ਲਈਆਂ ਸਨ ਮੁੰਬਈ ਨੇ ਇਸ ਤਰ੍ਹਾਂ 60 ਦੌੜਾਂ ਨਾਲ ਜਿੱਤ ਦਰਜ ਕੀਤੀ
ਚੌਥੀ ਵਾਰ ਤੇਜ ਅਰਧ ਸੈਂਕੜੈ ਦਾ ਰਿਕਾਰਡ
ਵੈਸਟਇੰਡੀਜ਼ ਵਿਰੁੱਧ ਆਪਣੀ ਡੈਬਿਊ ਲੜੀ ‘ਚ ਸ਼ਾਨਦਾਰ ਖੇਡ ਦਿਖਾ ਕੇ ਮੈਨ ਆਫ਼ ਦ ਸੀਰੀਜ਼ ਰਹੇ ਪ੍ਰਿਥਵੀ ਸ਼ਾੱ ਇਸ ਤੋਂ ਬਾਅਦ ਵਿਜੇ ਹਜਾਰੇ ਟਰਾਫ਼ੀ ਲਈ ਮੁੰਬਈ ਦੀ ਟੀਮ ਨਾਲ ਜੁੜ ਗਏ ਸਨ ਮੁੰਬਈ ਅਤੇ ਹੈਦਰਾਬਾਦ ਦਰਮਿਆ ਹੋਏ ਸੈਮੀਫਾਈਨਲ ਮੈਚ ‘ਚ ਸ਼ਾ ਨੇ 7 ਚੌਕੇ ਅਤੇ 2 ਛੱਕਿਆਂ ਦੀ ਮੱਦਦ ਨਾਲ 50 ਦੌੜਾਂ ਬਣਾਈਆਂ ਅਤੇ ਆਪਣਾ ਹੀ ਤੇਜ਼ 50 ਦਾ ਰਿਕਾਰਡ ਤੋੜਿਆ ਹਾਲਾਂਕਿ ਪ੍ਰਿਥਵੀ 44 ਗੇਂਦਾਂ ‘ਚ 8 ਚੌਕਿਆਂ ਅਤੇ 2 ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾ ਕੇ ਆਊਟ ਹੋ ਗਏ ਮਜ਼ੇਦਾਰ ਗੱਲ ਇਹ ਹੈ ਕਿ ਇਸ ਲੜੀ ‘ਚ ਪ੍ਰਿਥਵੀ ਮੁੰਬਈ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਾਉਣ ਦਾ ਰਿਕਾਰਡ ਇੱਕ ਵਾਰ ਨਹੀਂ ਸਗੋਂ ਚਾਰ ਵਾਰ ਕਰ ਚੁੱਕੇ ਹਨ
ਪ੍ਰਿਥਵੀ ਵਿਜੇ ਹਜਾਰੇ ਟਰਾਫ਼ੀ ‘ਚ ਇਸ ਸੀਜ਼ਨ ਦੇ ਚਾਰ ਮੈਚਾਂ ‘ਚ ਹੁਣ ਤੱਕ ਹੈਦਰਾਬਾਦ ਅਤੇ ਬੜੌਦਾ ਵਿਰੁੱਧ 34 ਗੇਂਦਾਂ ‘ਚ ਅਰਧ ਸੈਂਕੜਾ ਠੋਕਣ ਤੋਂ ਇਲਾਵਾ ਰੇਲਵੇ ਵਿਰੁੱਧ 36 ਅਤੇ ਕਰਨਾਟਕ ਵਿਰੁੱਧ 41 ਗੇਂਦਾਂ ‘ਚ ਅਰਧ ਸੈਂਕੜਾ ਬਣਾਉਣ ‘ਚ ਸਫ਼ਲ ਰਹੇ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।