ਅਮਰਿੰਦਰ ਸਿੰਘ ਨੇ ਨਵਜੋਤ ਕੌਰ ਨੂੰ ਪਹਿਚਾਣ ਕਰਨ ਤੋਂ ਹੀ ਕੀਤਾ ਇਨਕਾਰ
ਨਵਜੋਤ ਕੌਰ ਨੇ ਦਿੱਤੇ ਸਨ ਸਰਕਾਰ ਨੂੰ 10 ‘ਚੋਂ 4 ਨੰਬਰ, ਅਮਰਿੰਦਰ ਸਿੰਘ ਨੇ ਕੀਤਾ ਗ਼ੁੱਸਾ ਜ਼ਾਹਿਰ
ਅਸ਼ਵਨੀ ਚਾਵਲਾ, ਚੰਡੀਗੜ੍ਹ
ਨਵਜੋਤ ਕੌਰ ਕੌਣ ਹੈ, ਨਾ ਹੀ ਸਰਕਾਰ ‘ਚ ਮੰਤਰੀ ਹੈ ਤੇ ਨਾ ਹੀ ਕੋਈ ਵਿਧਾਇਕ ਹੈ। ਇੱਥੋਂ ਤੱਕ ਕਿ ਉਸ ਦਾ ਕਾਂਗਰਸ ਨਾਲ ਗੋਈ ਵਾਹ ਵਾਸਤਾ ਵੀ ਨਹੀਂ ਹੈ। ਇਸ ਲਈ ਉਹ ਨਵਜੋਤ ਕੌਰ ਸਿੱਧੂ ਦੇ ਕਿਸੇ ਵੀ ਬਿਆਨ ‘ਤੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਇਹ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਉਹ ਅੱਜ ਜਿਹੜੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।
ਅਮਰਿੰਦਰ ਸਿੰਘ ਵੱਲੋਂ ਨਵਜੋਤ ਕੌਰ ਨੂੰ ਪਹਿਚਾਨਣ ਤੋਂ ਸਾਫ਼ ਇਨਕਾਰ ‘ਤੇ ਪੱਤਰਕਾਰ ਵੀ ਹੈਰਾਨ ਸਨ, ਕਿਉਂਕਿ ਨਵਜੋਤ ਕੌਰ ਨੇ ਆਪਣੇ ਪਤੀ ਨਵਜੋਤ ਸਿੰਘ ਨਾਲ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ ਤੇ ਇਸ ਸਮੇਂ ਆਪਣੇ ਪਤੀ ਨਾਲ ਲਗਾਤਾਰ ਸਥਾਨਕ ਸਰਕਾਰਾਂ ਵਿਭਾਗ ‘ਚ ਕੰਮ ਕਰਨ ਲਈ ਵੀ ਆਉਂਦੀ ਹੈ।
ਜਿਕਰਯੋਗ ਹੈ ਕਿ ਨਵਜੋਤ ਕੌਰ ਸਿੱਧੂ ਨੇ ਪਿਛਲੇ ਦਿਨੀਂ ਇੱਕ ਚੈਨਲ ‘ਤੇ ਇੰਟਰਵਿਊ ਦਿੰਦਿਆਂ ਕਿਹਾ ਸੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਜੇ ਆਪਣੇ ਵਾਅਦੇ ਪੂਰੇ ਕਰਨ ‘ਚ ਸਫ਼ਲ ਨਹੀਂ ਹੋਈ ਹੈ, ਜਿਸ ਕਾਰਨ ਉਹ ਇਸ ਸਰਕਾਰ ਨੂੰ ਕੋਈ ਜਿਆਦਾ ਨੰਬਰ ਨਹੀਂ ਦੇ ਸਕਦੇ ਹਨ। ਨਵਜੋਤ ਕੌਰ ਨੇ ਅਮਰਿੰਦਰ ਸਿੰਘ ਦੀ ਸਰਕਾਰ ਨੂੰ 10 ‘ਚੋਂ ਸਿਰਫ਼ 4 ਨੰਬਰ ਹੀ ਦਿੱਤੇ ਸਨ, ਜਿਸ ਤੋਂ ਬਾਅਦ ਪੰਜਾਬ ‘ਚ ਕਾਫ਼ੀ ਜਿਆਦਾ ਵਿਵਾਦ ਹੋ ਗਿਆ ਤੇ ਕਈ ਮੰਤਰੀਆਂ ਨੇ ਇਸ ਦਾ ਵਿਰੋਧ ਕੀਤਾ ਸੀ।
ਨਵਜੋਤ ਕੌਰ ਨੇ ਆਪਣੇ ਇਸ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਇਸ ਸਬੰਧੀ ਕੋਈ ਸਪੱਸ਼ਟੀਕਰਨ ਵੀ ਨਹੀਂ ਦਿੱਤਾ, ਸਗੋਂ ਇੱਕ ਅਧਿਆਪਕ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਨੇ ਇੱਥੇ ਤੱਕ ਕਹਿ ਦਿੱਤਾ ਸੀ ਕਿ ਇਸ ਸਰਕਾਰ ਦਾ ਸਮਾਂ ਥੋੜ੍ਹਾ ਰਹਿ ਗਿਆ ਹੈ ਤੇ ਜਲਦ ਹੀ ਭਗਵਾਨ ਇਨ੍ਹਾਂ ਨੂੰ ਸਬਕ ਸਿਖਾਏਗਾ। ਇਸ ਸਬੰਧੀ ਪਹਿਲੀ ਵਾਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਪਣੀ ਟਿੱਪਣੀ ਦਿੰਦੇ ਹੋਏ ਨਵਜੋਤ ਕੌਰ ਨੂੰ ਪਹਿਚਾਨਣ ਤੋਂ ਹੀ ਸਾਫ਼ ਇਨਕਾਰ ਕਰ ਦਿੱਤਾ ਹੈ।
ਸਿੱਧੂ ਦਾ ਪਤਾ ਨਹੀਂ, ਸਾਊਥ ਦਾ ਖਾਣਾ ਮੈਨੂੰ ਲੱਗਦਾ ਐ ਬਹੁਤ ਚੰਗਾ
ਨਵਜੋਤ ਸਿੱਧੂ ਵੱਲੋਂ ਸਾਊਥ ਦੇ ਖਾਣੇ ਤੇ ਪਹਿਰਾਵੇ ਨੂੰ ਪਾਕਿਸਤਾਨ ਤੋਂ ਮਾੜਾ ਕਹਿਣ ਤੋਂ ਬਾਅਦ ਹੋਏ ਵਿਵਾਦ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਾਊਥ ਕਾਫ਼ੀ ਜਿਆਦਾ ਚੰਗਾ ਲੱਗਦਾ ਹੈ ਤੇ ਉੱਥੇ ਦਾ ਖਾਣਾ ਡੋਸਾ ਤੇ ਸਾਂਬਰ ਵੜਾ ਤਾਂ ਕਾਫ਼ੀ ਜਿਆਦਾ ਪਸੰਦ ਹੈ, ਜਿਸਨੂੰ ਕਿ ਇੱਥੇ ਵੀ ਖਾਂਦੇ ਹਨ। ਅਮਰਿੰਦਰ ਸਿੰਘ ਨੇ ਇਹ ਟਿੱਪਣੀ ਕਰਦੇ ਹੋਏ ਅਸਿੱਧੇ ਤੌਰ ‘ਤੇ ਨਵਜੋਤ ਸਿੱਧੂ ‘ਤੇ ਹਮਲਾ ਕੀਤਾ ਹੈ, ਜੋ ਪਿਛਲੇ ਦਿਨੀਂ ਦੱਖਣੀ ਭਾਰਤ ਨਾਲੋਂ ਪਾਕਿ ਨੂੰ ਬਿਹਤਰ ਦੇਸ਼ ਕਹਿ ਰਹੇ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।