ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਫੜੇ ਗਏ ਤਿੰਨ ਖਾਲਿਸਤਾਨ ਪੱਖੀ ਬਦਮਾਸ਼ਾਂ ਨੇ ਕੀਤਾ ਖੁਲਾਸਾ
ਬਦਮਾਸ਼ਾਂ ਨੇ ਹਮਲੇ ਲਈ ਲੁੱਟੇ ਹੋਏ ਹਥਿਆਰ ਲੁਕੋ ਕੇ ਰੱਖੇ ਹੋਏ ਹਨ
ਦੋ ਬਦਮਾਸ਼ ਫਰਾਰ
ਰਾਕੇਸ਼ ਛੋਕਰ, ਸ਼ਾਮਲੀ
ਉੱਤਰ ਪ੍ਰਦੇਸ਼ ਦੀ ਝਿੰਜਾਨਾ ਪੁਲਿਸ ਤੇ ਸਵਾਟ ਟੀਮ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜਿਸ਼ ਨੂੰ ਬੇਨਕਾਬ ਕੀਤਾ ਹੈ ਪੁਲਿਸ ਵੱਲੋਂ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸ. ਬਾਦਲ ਨੂੰ ਮਾਰਨ ਲਈ ਹਥਿਆਰ ਲੁੱਟ ਕੇ ਇਕੱਠੇ ਕੀਤੇ ਸਨ
ਉੱਤਰ ਪ੍ਰਦੇਸ਼ ਪੁਲਿਸ ਨੇ ਹਥਿਆਰਾਂ ਦੀ ਇੱਕ ਲੁੱਟ ਦੇ ਮਾਮਲੇ ‘ਚ ਪੰਜ ਬਦਮਾਸ਼ਾਂ ਦੇ ਇੱਕ ਗਿਰੋਹ ਨੂੰ ਘੇਰ ਲਿਆ ਇਸ ਦੌਰਾਨ ਚੱਲੀ ਗੋਲੀ ‘ਚ ਤਿੰਨ ਬਦਮਾਸ਼ ਪੁਲਿਸ ਦੇ ਹੱਥ ਚੜ੍ਹ ਗਏ, ਜਿਨ੍ਹਾਂ ‘ਚੋਂ ਦੋ ਜ਼ਖ਼ਮੀ ਹੋ ਗਏ ਅਤੇ ਦੋ ਬਦਮਾਸ਼ ਭੱਜਣ ‘ਚ ਕਾਮਯਾਬ ਰਹੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਨੂੰ ਝਿੰਜਾਨਾ ਦੇ ਕਮਾਲਪੁਰ ਚੈੱਕ ਪੋਸਟ ‘ਤੇ ਬਦਮਾਸ਼ਾਂ ਵੱਲੋਂ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਕੇ ਇੰਸਾਸ ਰਾਈਫਲ ਖੋਹ ਲਈ ਸੀ ਐਤਵਾਰ ਰਾਤ ਇਨ੍ਹਾਂ ਦੀ ਸੂਹ ਮਿਲਣ ‘ਤੇ ਪੁਲਿਸ ਅਤੇ ਸਵਾਟ ਟੀਮ ਨੇ ਪਿੱਛਾ ਕੀਤਾ
ਇਸ ਦੌਰਾਨ ਰੰਗਾਨਾ ‘ਚ ਜੰਗਲ ‘ਚ ਹੋਏ ਮੁਕਾਬਲੇ ਤੋਂ ਬਾਅਦ ਤਿੰਨ ਬਦਮਾਸ਼ ਗ੍ਰਿਫ਼ਤਾਰ ਕਰ ਲਏ ਗਏ ਇਨ੍ਹਾਂ ਤੋਂ ਪੁਲਿਸ ਤੋਂ ਖੋਹੀ ਹੋਈ ਇੰਸਾਸ ਰਾਈਫਲ, 303 ਰਾਈਫਲ, ਇੱਕ ਪਿਸਟਲ ਤੇ ਕਾਰਤੂਸ ਬਰਾਮਦ ਕੀਤੇ ਹਨ ਇਹ ਅਸਲ੍ਹਾ ਇਨ੍ਹਾਂ ਨੇ ਰੰਗਾਨਾ ਦੇ ਇਕ ਗੁਰਦੁਆਰੇ ‘ਚ ਲੁਕਾ ਕੇ ਰੱਖਿਆ ਸੀ ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਬਦਮਾਸ਼ਾਂ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਖਾਲਿਸਤਾਨੀ ਹਮਾਇਤੀਆਂ ਨਾਲ ਸਬੰਧ ਹਨ ਅਤੇ ਉਨ੍ਹਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਹੋਣ ਵਾਲੀ ਰੈਲੀ ‘ਚ ਹਮਲਾ ਕਰਕੇ ਹਫੜਾ-ਦਫੜੀ ਦਾ ਮਾਹੌਲ ਪੈਦਾ ਕਰਨ ਤੇ ਕਿਸੇ ਸਿਆਸੀ ਆਗੂ ਜਾਂ ਬਾਦਲ ਨੂੰ ਨਿਸ਼ਾਨਾ ਬਣਾ ਕੇ ਉਸ ਦਾ ਕਤਲ ਕਰਨ ਲਈ ਸਾਜਿਸ਼ ਬਣਾਈ ਹੋਈ ਸੀ
ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀ ਬਦਮਾਸ਼ ਗੁਰਜੰਟ ਉਰਫ ਜੰਟਾ ਕੋਲ ਵੱਡੀ ਮਾਤਰਾ ‘ਚ ਹਥਿਆਰ ਹਨ, ਜੋ ਪੰਜਾਬ ਦੇ ਰੋਪੜ ਦੇ ਇੱਕ ਪਿੰਡ ‘ਚ ਲੁਕੋ ਕੇ ਰੱਖੇ ਗਏ ਹਨ, ਜਿਨ੍ਹਾ ਦੀ ਵਰਤੋਂ ਵਿਸ਼ੇਸ਼ ਤੌਰ ‘ਤੇ ਬਾਦਲ ਅਤੇ ਉਨ੍ਹਾਂ ਦੀਆਂ ਰੈਲੀਆਂ ‘ਚ ਕਰਨ ਦੀ ਸੀ ਪੁਲਿਸ ਨੇ ਸਰਕਾਰੀ ਹਥਿਆਰਾਂ ਤੋਂ ਇਲਾਵਾ ਇੱਕ ਪਿਸਟਲ, ਤਿੰਨ ਕਾਰਤੂਸ ਅਤੇ ਘਟਨਾ ‘ਚ ਵਰਤੀ ਗਈ ਬਾਈਕ ਵੀ ਬਰਾਮਦ ਕੀਤੀ ਹੈ ਗੈਂਗ ਦਾ ਮਾਸਟਰ ਮਾਈਂਡ ਪੰਜਾਬ ‘ਚ ਖਾਲਿਸਤਾਨ ਸਮਰਥਕਾਂ ਦੇ ਸੰਪਰਕ ‘ਚ ਹੈ ਅਤੇ ਉਸੇ ਦੇ ਕਹਿਣ ‘ਤੇ ਸਰਕਾਰੀ ਹਥਿਆਰ ਲੁੱਟੇ ਗਏ ਸਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਰਠ ਜੋਨ ਦੇ ਆਈਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਦੀ ਰਾਤ ਝਿੰਝਾਨਾ ਦੀ ਬਿਡੌਲੀ ਸਥਿਤ ਕਮਾਲਪੁਰ ਚੈਕ ਪੋਸਟ ‘ਤੇ ਡਿਊਟੀ ‘ਤੇ ਤਾਇਨਾਤ ਹੈੱਡ ਕਾਂਸਟੇਬਲ ਸੰਸਾਰ ਸਿੰਘ ਅਤੇ ਹੋਮਗਾਰਡ ਸੰਜੈ ਵਰਮਾ ਤੋਂ ਬਾਈਕ ਸਵਾਰ ਬਦਮਾਸ਼ਾਂ ਨੇ ਸਰਕਾਰੀ ਹਥਿਆਰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਵਿਰੋਧ ਕਰਨ ‘ਤੇ ਹੋਮਗਾਰਡ ਸੰਜੈ ਸਿੰਘ ਨੂੰ ਗੋਲੀ ਮਾਰ ਕੇ ਇੰਸਾਸ ਅਤੇ ਰਾਈਫਲ ਲੁੱਟ ਲੈ ਗਏ ਜਦੋਂਕਿ ਸੰਸਾਰ ਸਿੰਘ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਸਰਕਾਰੀ ਹਥਿਆਰ ਲੁੱਟੇ ਜਾਣ ਨਾਲ ਪੂਰੇ ਪੁਲਿਸ ਵਿਭਾਗ ‘ਚ ਭਾਜੜ ਪੈ ਗਈ, ਪੁਲਿਸ ਨੇ ਜਖ਼ਮੀ ਹੋਮਗਾਰਡ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ
ਇੱਕ ਮੁਲਜ਼ਮ ਹਰਿਆਣਾ ਅਤੇ ਦੋ ਯੂਪੀ ਦੇ
ਮੁਕਾਬਲੇ ਤੋਂ ਬਾਅਦ ਫੜੇ ਗਏ ਬਦਮਾਸ਼ਾਂ ਨੇ ਆਪਣੇ ਨਾਂਅ ਅਮਰੀਤ ਉਰਫ ਅਮ੍ਰਿਤ ਪੁੱਤਰ ਪਾਲਾ ਨਿਵਾਸੀ ਸੈਕਟਰ ਨੰ.6 ਗਲੀ ਨੰਬਰ 2 ਮੁਹੱਲਾ ਵਿਕਾਸ ਨਗਰ ਥਾਣਾ ਕਰਨਾਲ ਸਿਟੀ ਜਨਪਦ ਕਰਨਾਲ ਹਰਿਆਣਾ ਅਤੇ ਗੁਰਜੰਟ ਉਰਫ ਜੰਟਾ ਪੁੱਤਰ ਕੁਲਵੰਤ ਨਿਵਾਸੀ ਪਿੰਡ ਧਲਾਵਲੀ ਥਾਣਾ ਗੰਗੋਹ ਜਨਪਦ ਸਹਾਰਨਪੁਰ ਦੱਸੇ, ਜਦੋਂਕਿ ਤੀਜੇ ਬਦਮਾਸ਼ ਨੇ ਆਪਣਾ ਨਾਂਅ ਕਰਮ ਸਿੰਘ ਪੁੱਤਰ ਗੁਰਚਰਨ ਨਿਵਾਸੀ ਪਿੰਡ ਰੰਗਾਨਾ ਫਾਰਮ ਥਾਣਾ ਝਿੰਜਾਨਾ ਸ਼ਾਮਲੀ ਦੱਸਿਆ ਹੈ ਕਾਨਫਰੰਸ ‘ਚ ਆਈਜੀ ਨੇ ਦੱਸਿਆ ਕਿ ਇਸ ਗੈਂਗ ਦਾ ਮਾਸਟਰ ਮਾਈਂਡ ਜਰਮਨ ਪੁੱਤਰ ਕੁਲਵੰਤ ਨਿਵਾਸੀ ਬਿਰਸਾ ਦਾ ਡੇਰਾ ਪਿੰਡ ਅਜੀਜਪੁਰ ਥਾਣਾ ਝਿੰਜਾਨਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।