ਅੰਕੜਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ ਇਸ ਮੈਦਾਨ ‘ਤੇ ਹੁਣ ਤੱਕ ਚਾਰ ਮੈਚ ਖੇਡੇ ਹਨ ਜਿਸ ਵਿੱਚ ਤਿੰਨ ਜਿੱਤੇ ਹਨ ਅਤੇ ਇੱਕ ਮੈਚ ਡਰਾਅ ਰਿਹਾ ਹੈ
ਹੈਦਰਾਬਾਦ, 11 ਅਕਤੂਬਰ
ਵੈਸਟਇੰਡੀਜ਼ ਵਿਰੁੱਧ ਦੋ ਟੈਸਟ ਮੈਚਾਂ ਦੀ ਚੱਲ ਰਹੀ ਲੜੀ ਦੇ ਪਹਿਲੇ ਮੈਚ ‘ਚ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਬਾਅਦ ਨੰਬਰ ਇੱਕ ਭਾਰਤੀ ਕ੍ਰਿਕਟ ਟੀਮ ਅੱਜ ਹੈਦਰਾਬਾਦ ‘ਚ ਸ਼ੁਰੂ ਹੋਣ ਜਾ ਰਹੇ ਦੂਸਰੇ ਕ੍ਰਿਕਟ ਟੈਸਟ ‘ਚ ਵੀ ਜਿੱਤ ਨਾਲ ਵਿੰਡੀਜ਼ ‘ਤੇ 2-0 ਦੀ ਕਲੀਨ ਸਵੀਪ ਦੇ ਇਰਾਦੇ ਨਾਲ ਨਿੱਤਰੇਗੀ ਵੈਸਟਇੰਡੀਜ਼ ਪਹਿਲੇ ਟੈਸਟ ‘ਚ ਪਾਰੀ ਅਤੇ 272 ਦੌੜਾਂ ਦੀ ਬੁਰੀ ਹਾਰ ਤੋਂ ਪਹਿਲਾਂ ਹੀ ਢਹਿਆ ਹੋਇਆ ਹੈ ਅਤੇ ਜੇਸਨ ਹੋਲਡਰ ਦਾ ਇਹ ਕਹਿਣਾ ਕਿ ਬ੍ਰਾਇਨ ਲਾਰਾ ਦੀ ਟੀਮ ਵੀ ਭਾਰਤ ‘ਤੇ ਜਿੱਤ ਨਹੀਂ ਦਿਵਾ ਸਕੀ ਸੀ ਸਾਫ਼ ਕਰਦਾ ਹੈ ਕਿ ਟੀਮ ‘ਚ ਮਨੋਬਲ ਦੀ ਵੱਡੀ ਕਮੀ ਹੈ ਜਿਸ ਤੋਂ ਸਾਫ਼ ਹੈ ਕਿ ਮੈਚ ‘ਚ ਭਾਰਤ ਜਿੱਤ ਦੀ ਵੱਡੀ ਦਾਅਵੇਦਾਰ ਹੈ ਹਾਲਾਂਕਿ ਵੈਸਟਇੰਡੀਜ਼ ਨੂੰ ਹਰਫਨਮੌਲਾ ਕਪਤਾਨ ਜੇਸਨ ਹੋਲਡਰ ਅਤੇ ਤੇਜ਼ ਗੇਂਦਬਾਜ਼ ਕੇਮਾਰ ਰੋਚ ਦੀ ਵਾਪਸੀ ਤੋਂ ਬਿਹਤਰ ਪ੍ਰਦਰਸ਼ਨ ਦੀ ਆਸ ਬੱਝੀ ਹੈ ਹਾਲਾਂਕਿ ਤਜ਼ਰਬੇਕਾਰ ਸਪਿੱਨਰ ਦਵਿੰਦਰ ਬਿਸ਼ੂ ਰਾਜਕੋਟ ‘ਚ ਭਾਰਤੀ ਬੱਲੇਬਾਜ਼ਾਂ ‘ਤੇ ਦਬਾਅ ਨਹੀਂ ਬਣਾ ਸਕੇ ਸਨ ਅਤੇ ਆਸ ਹੈ ਕਿ ਉਹਨਾਂ ਦੀ ਜਗ੍ਹਾ ਜੋਮੇਲ ਵਾਰਿਕਨ ਨੂੰ ਆਖ਼ਰੀ ਇਕਾਦਸ਼ ‘ਚ ਮੌਕਾ ਦਿੱਤਾ ਜਾਵੇ
ਭਾਰਤੀ ਚੋਣਕਰਤਾਵਾਂ ਨੇ ਮੈਚ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਨੂੰ ਰਾਜਕੋਟ ‘ਚ ਖੇਡੀ ਪਹਿਲੇ ਟੇਸਟ ਮੈਚ ਦੀ ਟੀਮ ਨੂੰ ਬਿਨਾ ਬਦਲਾਅ ਦੇ ਦੂਸਰੇ ਮੈਚ ‘ਚ ਵੀ ਉਤਾਰਨ ਦਾ ਐਲਾਨ ਕਰ ਦਿੱਤਾ ਹੈ ਅਜਿਹੇ ‘ਚ ਆਸ ਹੈ ਕਿ ਕਪਤਾਨ ਵਿਰਾਟ ਕੋਹਲੀ ਆਪਣੇ 42 ਟੈਸਟਾਂ ਦੀ ਕਪਤਾਨੀ ‘ਚ ਦੂਸਰੀ ਵਾਰ ਬਿਨਾਂ ਬਦਲਾਅ ਦੇ ਆਖ਼ਰੀ ਇਕਾਦਸ਼ ਨੂੰ ਹੈਦਰਾਬਾਰਦ ‘ਚ ਉਤਾਰਨ
ਕਪਤਾਨ ਵਿਰਾਟ ਕੋਲ ਇਸ ਮੈਚ ‘ਚ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜ਼ਮਾਮ ਉਲ ਹੱਕ ਦੇ 25 ਟੈਸਟ ਸੈਂਕੜਿਆਂ ਦੀ ਬਰਾਬਰੀ ਕਰਨ ਦਾ ਮੌਕਾ ਹੋਵੇਗਾ ਹਾਲਾਂਕਿ ਟੀਮ ‘ਚ ਕਈ ਬੱਲੇਬਾਜ਼ ਹਨ ਜਿੰਨ੍ਹਾਂ ਦਾ ਪ੍ਰਦਰਸ਼ਨ ਸਵਾਲਾਂ ਦੇ ਘੇਰੇ ‘ਚ ਹੈ ਉਪਕਪਤਾਨ ਰਹਾਣੇ ਅਤੇ ਓਪਨਿੰਗ ਬੱਲੇਬਾਜ਼ ਰਾਹੁਲ ਦੀ ਲੈਅ ਖ਼ਰਾਬ ਚੱਲ ਰਹੀ ਹੈ ਪਰ ਜਿਸ ਤਰ੍ਹਾਂ ਸਲਾਮੀ ਬੱਲੇਬਾਜ਼ ਮਯੰਕ ਨੂੰ ਬਾਹਰ ਕਰਕੇ ਇਹਨਾਂ ਦੋਵਾਂ ਨੂੰ ਰਿਟੇਨ ਕੀਤਾ ਗਿਆ ਹੈ ਉਸ ਤੋਂ ਬਾਅਦ ਇਹਨਾਂ ‘ਤੇ ਖ਼ੁਦ ਨੂੰ ਸਾਬਤ ਕਰਨ ਦਾ ਸਭ ਤੋਂ ਜ਼ਿਆਦਾ ਦਬਾਅ ਰਹੇਗਾ
ਵੈਸਟਇੰਡੀਜ਼ ਲੜੀ ਨੂੰ ਆਸਟਰੇਲੀਆ ਦੌਰੇ ਤੋਂ ਪਹਿਲਾਂ ਭਾਰਤ ਲਈ ਅਹਿਮ ਅਭਿਆਸ ਮੰਨਿਆ ਜਾ ਰਿਹਾ ਹੈ ਅਤੇ ਟੀਮ ਪ੍ਰਬੰਧਕਾਂ ਦੀਆਂ ਨਜ਼ਰਾਂ ਵੀ ਆਪਣੇ ਚੰਗੇ ਤਾਲਮੇਲ ਨੂੰ ਲੱਭਣ ਅਤੇ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ‘ਤੇ ਲੱਗੀਆਂ ਹੋਣਗੀਆਂ ਵਿਦੇਸ਼ੀ ਦੌਰਿਆਂ ‘ਚ ਭਾਰਤ ਨੂੰ ਹਾਲ ਹੀ ‘ਚ ਦੱਖਣੀ ਅਫ਼ਰੀਕਾ ਅਤੇ ਇੰਗਲੈਂਡ ‘ਚ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਕਾਰਨ ਆਸਟਰੇਲੀਆ ਦੌਰਾ ਵਿਰਾਟ ਅਤੇ ਟੀਮ ਲਈ ਅਗਨੀ ਪ੍ਰੀਖਿਆ ਮੰਨਿਆ ਜਾ ਰਿਹਾ ਹੈ
ਹਰ ਵਾਰ ਚੱਲਿਆ ਹੈ ਪੁਜਾਰਾ ਦਾ ਬੱਲਾ
ਚੇਤੇਸ਼ਵਰ ਪੁਜਾਰਾ ਇਸ ਸਮੇਂ ਸ਼ਾਨਦਾਰ ਲੈਅ ‘ਚ ਹਨ ਅਤੇ ਪੁਜਾਰਾ ਦਾ ਇਸ ਮੈਦਾਨ’ਤੇ ਰਿਕਾਰਡ ਵੀ ਸ਼ਾਨਦਾਰ ਹੈ ਜੋ ਵਿੰਡੀਜ਼ ਟੀਮ ਲਈ ਚਿੰਤਾ ਦਾ ਵਿਸ਼ਾ ਬਣੇਗਾ 2012 ‘ਚ ਨਿਊਜ਼ੀਲੈਂਡ ਵਿਰੁੱਧ ਭਾਰਤ ਜਦੋਂ ਲੜਖੜਾ ਰਿਹਾ ਸੀ ਪੁਜਾਰਾ ਨੇ 159 ਦੌੜਾਂ ਦੀ ਪਾਰੀ ਖੇਡੀ ਸੀ 2013 ‘ਚ ਆਸਟਰੇਲੀਆ ਵਿਰੁੱਧ ਪਹਿਲੀ ਪਾਰੀ ‘ਚ ਦੂਹਰਾ ਸੈਂਕੜੇ ਜੜਿਆ ਸੀ 2017 ‘ਚ ਬੰਗਲਾਦੇਸ਼ ਵਿਰੁੱਧ ਪਹਿਲੀ ਪਾਰੀ ‘ਚ 83 ਅਤੇ ਦੂਸਰੀ ਪਾਰੀ ‘ਚ ਨਾਬਾਦ 54 ਦੌੜਾਂ ਬਣਾਈਆਂ ਸਨ ਹਾਲਾਂਕਿ ਰਾਹੁਲ ਇੱਥੇ ਬੰਗਲਾਦੇਸ਼ ਵਿਰੁੱਧ ਖੇਡੇ ਆਪਣੇ ਇੱਕੋ ਇੱਕ ਮੈਚ ਦੀਆਂ ਦੋਵਾਂ ਪਾਰੀਆਂ ‘ਚ ਕੁੱਲ 12 ਦੌੜਾਂ ਬਣਾ ਸਕੇ ਸਨ
ਜਡੇਜਾ-ਅਸ਼ਵਿਨ ਦੀ ਜੋੜੀ ਘਾਤਕ
ਭਾਰਤ ਦੀ ਬੱਲੇਬਾਜ਼ੀ ਹੀ ਨਹੀਂ ਇਸ ਮੈਦਾਨ ‘ਤੇ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਦੀ ਜੋੜੀ ਦੇ ਨਾਂਅ ਵੀ ਇਸ ਮੈਦਾਨ ‘ਤੇ ਕਈ ਰਿਕਾਰਡ ਹਨ ਨਿਊਜ਼ੀਲੈਂਡ ਵਿਰੁੱਧ 2012 ‘ਚ ਮੈਨ ਆਫ਼ ਦ ਮੈਚ ਰਹੇ ਅਸ਼ਵਿਨ ਨੇ ਉਸ ਮੈਚ ‘ਚ 12 ਵਿਕਟਾਂ ਲਈਆਂ ਸਨ ਆਸਟਰੇਲੀਆ ਵਿਰੁੱਧ ਜਡੇਜਾ ਅਤੇ ਅਸ਼ਵਿਨ ਦੀ ਜੋੜੀ ਨੇ ਕੁੱਲ 12 ਵਿਕਟਾਂ ਲਈਆਂ ਸਨ ਬੰਗਲਾਦੇਸ਼ ਵਿਰੁੱਧ ਅਸ਼ਵਿਨ ਅਤੇ ਜਡੇਜਾ ਦੋਵਾਂ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਕਮਾਲ ਦਿਖਾਇਆ ਪਹਿਲੀ ਪਾਰੀ ‘ਚ ਅਸ਼ਵਿਨ ਨੇ 34(2 ਵਿਕਟਾਂ) ਅਤੇ ਜਡੇਜਾ ਨੇ ਨਾਬਾਦ 60 ਦੌੜਾਂ(ਦੋ ਵਿਕਟਾਂ) ਬਣਾਈਆਂ ਦੂਸਰੀ ਪਾਰੀ ‘ਚ ਅਸ਼ਵਿਨ ਅਤੇ ਜਡੇਜਾ ਨੇ 4-4 ਵਿਕਟਾਂ ਲਈਆਂ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।