ਦੁਬਈ ਂਚ ਪਾਕਿਸਤਾਨ-ਆਸਟਰੇਲੀਆ ਦਰਮਿਆਨ 24 ਤੋਂ 28 3 ਟੀ20 ਮੈਚਾਂ ਦੀ ਲੜੀ
ਮੈਲਬੋਰਨ, 5 ਅਕਤੂਬਰ
ਆਰੋਨ ਫਿੰਚ ਨੂੰ ਸੰਯੁਕਤ ਅਰਬ ਅਮੀਰਾਤ (ਦੁਬਈ)’ਚ ਪਾਕਿਸਤਾਨ ਵਿਰੁੱਧ 24, 26 ਅਤੇ 28 ਅਕਤੂਬਰ ਨੂੰ?ਹੋਣ ਵਾਲੇ ਤਿੰਨ ਟੀ20 ਮੈਚਾਂ ਦੀ ਲੜੀ ਲਈ ਆਸਟਰੇਲੀਆ ਕ੍ਰਿਕਟ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਮਿਸ਼ੇਲ ਮਾਰਸ਼ ਅਤੇ ਅਲੇਕਸ ਕਾਰੀ ਨੂੰ ਟੀਮ ਦਾ ਉਕਪਤਾਨ ਬਣਾਇਆ ਗਿਆ ਹੈ ਫਿੰਚ ਇਸ ਤੋਂ ਪਹਿਲਾਂ ਜ਼ਿੰਬਾਬਵੇ ‘ਚ ਟੀ20 ਲੜੀ ਦੀ ਕਪਤਾਨੀ ਕਰ ਚੁੱਕੇ ਹਨ ਅਤੇ ਯੂਏਈ ‘ਚ ਦੋ ਟੇਸਟਾਂ ਦੀ ਲੜੀ ਲਈ ਚੁਣੇ ਗਏ ਪੰਜ ਨਵੇਂ ਟੈਸਟ ਖਿਡਾਰੀਆਂ ‘ਚ ਸ਼ਾਮਲ ਸਨ
ਆਸਟਰੇਲੀਆ ਦੇ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਫਿੰਚ ਟਵੰਟੀ20 ‘ਚ ਦੁਨੀਆਂ ਦੇ ਚੁਨਿੰਦਾ ਖਿਡਾਰੀਆਂ ‘ਚ ਸ਼ਾਮਲ ਹਨ ਲੈਂਗਰ ਨੇ ਕਿਹਾ ਕਿ ਬੱਲੇਬਾਜ਼ ਕ੍ਰਿਸ ਲਿਨ ਅਤੇ ਗੇਂਦਬਾਜ਼ ਨਾਥਨ ਕੋਲਟਰ ਦੀ ਵੀ ਸੱਟ ਤੋਂ ਬਾਅਦ ਵਾਪਸੀ ਹੋ ਰਹੀ ਹੈ ਉਹਨਾਂ ਕਿਹਾ ਕਿ ਲਿਨ ਨੇ ਜੇਐਲਟੀ ਕੱਪ ‘ਚ ਦਿਖਾ ਦਿੱਤਾ ਹੈ ਕਿ ਉਹ ਕਿੰਨੇ ਹਮਲਾਵਰ ਖਿਡਾਰੀ ਹਨ ਨਵੇਂ ਉੱਭਰਦੇ ਹੋਏ ਖਿਡਾਰੀਆਂ ‘ਚ ਐਡਮ ਜੰਪਾ ਅਤੇ ਬੇਨ ਮੈਕਡਰਮੋਟ ਨੂੰ ਵੀ ਹਾਲੀਆ ਪ੍ਰਦਰਸ਼ਨ ਦੀ ਬਦੌਲਤ ਟੀਮ ‘ਚ ਜਗ੍ਹਾ ਮਿਲੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।