ਜਹਾਜ਼ ਈਂਧਣ ਦੇ ਭਾਅ ਵਧੇ
ਨਵੀਂ ਦਿੱਲੀ, ਏਜੰਸੀ।
ਦੇਸ਼ ‘ਚ ਜਹਾਜ਼ ਈਂਧਣ ਦੇ ਭਾਅ 1 ਅਕਤੂਬਰ ਤੋਂ ਸੱਤ ਫੀਸਦੀ ਤੋਂ ਜ਼ਿਆਦਾ ਵਧ ਕੇ 57 ਮਹੀਨਿਆਂ ਦੇ ਉਚਤਮ ਪੱਧਰ ‘ਤੇ ਪਹੁੰਚ ਗਏ ਜਿਸ ਨਾਲ ਹਵਾਈ ਯਾਤਰਾ ਮਹਿੰਗੀ ਹੋ ਸਕਦੀ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਵੰਡ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ 1 ਅਕਤੂਬਰ ਤੋਂ ਦਿੱਲੀ ‘ਚ ਜਹਾਜ਼ ਈਂਧਣ 74.667 ਰੁਪਏ ਪ੍ਰਤੀ ਕਿਲੋਲੀਟਰ ਹੋ ਗਿਆ ਹੈ। ਇਹ ਜਨਵਰੀ 2014 ਦੇ ਬਾਅਦ ਦਾ ਉਚਤਮ ਪੱਧਰ ਹੈ। ਇਸ ਸਾਲ ਸਤੰਬਰ ‘ਚ ਇਹ 69.461 ਰੁਪਏ ਪ੍ਰਤੀ ਕਿਲੋਲੀਟਰ ਸੀ। ਇਸ ਤਰ੍ਹਾਂ ਇਸ ਦੇ ਭਾਅ 7.49 ਫੀਸਦੀ ਵਧੇ ਹਨ। ਜਹਾਜ਼ ਈਂਧਣ ਦੀਆਂ ਕੀਮਤਾਂ ਦੀ ਮਹੀਨੇਵਾਰ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਸ ਅਨੁਸਾਰ ਹਰ ਮਹੀਨੇ ਦੀ ਪਹਿਲੀ ਤਾਰੀਖ ਤੋਂ ਨਵੀਂ ਕੀਮਤ ਲਾਗੂ ਹੁੰਦੀ ਹੈ। ਇਹ ਲਗਾਤਾਰ ਤੀਜਾ ਮਹੀਨੇ ਹੈ ਜਦੋਂ ਜਹਾਜ਼ ਈਂਧਣ ਮਹਿੰਗਾ ਹੋਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।