ਗੁਰੂ ਨਾਨਕ ਦੇਵ ‘ਵਰਸਿਟੀ ਦੂਜੇ ਤੇ ਤੀਜੇ ਸਥਾਨ ‘ਤੇ ਰਿਹਾ ਦਿੱਲੀ ਦਾ ਲੀਵਰ ਐਂਡ ਬਿਲੈਰੀ ਸੰਸਥਾਨ
ਮਨੁੱਖੀ ਵਿਕਾਸ ਤੇ ਵਸੀਲੇ ਮੰਤਰਾਲੇ ਵੱਲੋਂ ਰੈਂਕਿੰਗ ਜਾਰੀ
ਏਜੰਸੀ, ਨਵੀਂ ਦਿੱਲੀ
ਦੇਸ਼ ਦੇ ਸਭ ਤੋਂ ਸਵੱਛ (ਸਾਫ਼) ਸਰਕਾਰੀ ਯੂਨੀਵਰਸਿਟੀ ਹਰਿਆਣਾ ਦੀ ਮਹਾਂਰਿਸ਼ੀ ਦਇਆਨੰਦ ਯੂਨੀਵਰਸਿਟੀ ਨੂੰ ਐਲਾਨਿਆ ਗਿਆ ਜਦੋਂਕਿ ਦੂਜੇ ਸਥਾਨ ‘ਤੇ ਪੰਜਾਬ ਦੀ ਗੁਰੂ ਨਾਨਕ ਯੂਨੀਵਰਸਿਟੀ ਹੈ ਤੀਜਾ ਸਥਾਨ ਦਿੱਲੀ ਦੇ ਲੀਵਰ ਐਂਡ ਬਿਲੌਰੀ ਸੰਸਥਾਨ ਨੂੰ ਮਿਲਿਆ ਹੈ
ਮਨੁੱਖੀ ਵਿਕਾਸ ਵਸੀਲੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਅਖਿਲ ਭਾਰਤੀ ਸਵੱਛਤਾ ਰੈਂਕਿੰਗ ਦਾ ਐਲਾਨ ਕਰਦਿਆਂ ਇਹ ਜਾਣਕਾਰੀ ਦਿੱਤੀ ਉਨ੍ਹਾਂ ਇਸ ਤੋਂ ਇਲਾਵਾ ਨਿੱਜੀ ਯੂਨੀਵਰਸਿਟੀ, ਮਹਿਲਾ ਕਾਲਜ ਤੇ ਤਕਨੀਕੀ ਸੰਸਥਾਨ ਵਰਗ ‘ਚ ਵੀ ਸਾਫ਼-ਸਫ਼ਾਈ ‘ਚ ਸਰਵੋਤਮ ਸਿੱਖਿਆ ਸੰਸਥਾਨ ਦਾ ਵੀ ਐਲਾਨ ਕੀਤਾ ਨਿੱਜੀ ਯੂਨੀਵਰਸਿਟੀਆਂ ਦੀ ਸ਼੍ਰੇਣੀ ‘ਚ ਪੂਣੇ ਦੇ ਸਿੰਬੋਸਿਸ ਇੰਟਰਨੈਸ਼ਨਲ ਯੂਨੀਵਰਸਿਟੀ ਨੂੰ ਪਹਿਲਾ, ਹਰਿਆਣਾ ਦੇ ਓਪੀ ਜਿੰਦਲ ਯੂਨੀਵਰਸਿਟੀ ਨੂੰ ਦੂਜਾ ਤੇ ਕਰਨਾਟਕ ਦੀ ਕੇ ਐਲ ਐਫ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਐਂਡ ਰਿਸਰਚ ਨੂੰ ਤੀਜਾ ਸਥਾਨ ਮਿਲਿਆ
ਗੈਰ ਆਵਾਸੀ ਯੂਨੀਵਰਸਿਟੀਆਂ ‘ਚ ਆਈਟੀਐਮ ਯੂਨੀਵਰਸਿਟੀ, ਛੱਤੀਸਗੜ੍ਹ ਨੂੰ ਪਹਿਲਾ ਸਥਾਨ, ਨਾਰਥ ਕੈਂਪ ਯੂਨੀਵਰਸਿਟੀ ਗੁਰੂਗ੍ਰਾਮ ਨੂੰ ਦੂਜਾ ਤੇ ਤੀਜਾ ਸਥਾਨ ਛੱਤੀਸਗੜ੍ਹ ਦੇ ਸੀ ਵੀ ਰਮਨ ਯੂਨੀਵਰਸਿਟੀ ਨੂੰ ਮਿਲਿਆ ਤਕਨੀਕੀ ਸੰਸਥਾਨਾਂ ਤੇ ਯੂਨੀਵਰਸਿਟੀਆਂ ‘ਚੋਂ ਪਹਿਲਾ ਸਥਾਨ ਤਮਿਲਨਾਡੂ ਦੇ ਅੰਮ੍ਰਿਤਾ ਵਿਸ਼ਵ ਵਿਦਿਆਪੀਠ ਨੂੰ ਮਿਲਿਆ, ਦੂਜਾ ਸਥਾਨ ਭਾਰਤੀ ਤਕਨੀਕੀ ਸੰਸਥਾਨ (ਆਈਆਈਟੀ) ਗੁਹਾਟੀ ਤੇ ਤੀਜਾ ਸਥਾਨ ਓਡੀਸ਼ਾ ਦੇ ਸਿੱਖਿਆ ਤੇ ਖੋਜ ਯੂਨੀਵਰਸਿਟੀ ਨੂੰ ਮਿਲਿਆ
ਚੰਡੀਗੜ੍ਹ ਦਾ ਡੀਏਵੀ ਮਹਿਲਾ ਕਾਲਜ ਮੋਹਰੀ
ਕਾਲਜਾਂ ਵਿਚੋਂ ਪਹਿਲਾ ਸਥਾਨ ਚੰਡੀਗੜ੍ਹ ਦੇ ਐਮ ਸੀ ਐਮ ਡੀ ਏ ਵੀ ਮਹਿਲਾ ਕਾਲਜ ਨੂੰ ਮਿਲਿਆ ਜਦੋਂਕਿ ਤਮਿਲਨਾਡੂ ਦੇ ਪੀ ਐਸ ਜੀ ਸੀ ਐਮ ਐਸ ਕਾਲਜ ਆਫ਼ ਆਟਰਸ ਐਂਡ ਸਾਇੰਸ ਨੂੰ ਦੂਜਾ ਤੇ ਕਰਨਾਟਕ ਦੇ ਸੇਂਟ ਐਨੋਓਸਿਸ ਕਾਲਜ ਨੂੰ ਤੀਜਾ ਸਥਾਨ ਮਿਲਿਆ ਗੈਰ ਆਵਾਸੀ ਕਾਲਜਾਂ ਵਿਚੋਂ ਪਹਿਲਾ ਸਥਾਨ ਸ੍ਰੀ ਪ੍ਰੀਸ਼ੀਸ਼ਤ ਕਾਲਜ ਫਾਰ ਵੀਮੈਨ ਨੂੰ ਮਿਲਿਆ ਦੂਜਾ ਸਥਾਨ ਰਾਜਸਥਾਨ ਦੇ ਪ੍ਰਿੰਸ ਅਕੈਡਮੀ ਨੂੰ ਤੇ ਤੀਜਾ ਸਥਾਨ ਵੀ ਰਾਜਸਥਾਨ ਦੇ ਪ੍ਰਿੰਸ ਸਿੱਖਿਆ ਪ੍ਰੀਖਣ ਸੰਸਥਾਨ ਨੂੰ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।