ਪੰਜ ਪਾਠਕਾਂ ਨੂੰ ਮਿਲਿਆ ਐਪਲ ਦਾ ਆਈਪੈਡ
ਸੱਚ ਕਹੂੰ ਨਿਊਜ਼
ਸਰਸਾ
‘ਸੱਚ ਕਹੂੰ’ ਪ੍ਰਸਾਰ ਸਕੀਮ ਦਾ ਲੱਕੀ ਡਰਾਅ ਅੱਜ ‘ਸੱਚ ਕਹੂੰ’ ਦਫ਼ਤਰ ਕੰਪਲੈਕਸ ‘ਚ ਕੱਢਿਆ ਗਿਆ ਇਸ ‘ਚ ਪੰਜ ਪਾਠਕਾਂ ਨੂੰ ਪਹਿਲਾ ਇਨਾਮ ਐਪਲ ਆਈਪੈਡ, ਦੂਜਾ ਇਨਾਮ 6 ਵਾਸ਼ਿੰਗ ਮਸ਼ੀਨਾਂ, ਤੀਜਾ ਇਨਾਮ 45 ਬਲੈਂਕਟ (ਕੰਬਲ) ਤੇ ਚੌਥਾ ਇਨਾਮ 900 ਸਟੀਲ ਦੇ ਜੱਗ ਕੱਢੇ ਗਏ ਪਹਿਲਾ ਇਨਾਮ ਰਮੇਸ਼ ਚੰਦ (ਯਮੁਨਾਨਗਰ) ਕੂਪਨ ਨੰ. 73361, ਏਕਮਜੋਤ (ਦਾਰੇਵਾਲਾ) ਕੂਪਨ ਨੰ. 2932, ਪਰਦੀਪ (ਨਿਹਾਲ ਸਿੰਘ ਵਾਲਾ) ਕੂਪਨ ਨੰ. 61488, ਗੁਰਪ੍ਰੀਤ ਸਿੰਘ (ਕੋਟਭਾਈ) ਕੂਪਨ ਨੰ. 63749 ਤੇ ਪਵਨ ਕੁਮਾਰ (ਸਾਦੂਲਸ਼ਹਿਰ) ਕੂਪਨ ਨੰ. 14618 ਨੂੰ ਕੱਢਿਆ ਇਸ ਮੌਕੇ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਦਿੱਲੀ ਤੇ ਉੱਤਰਾਖੰਡ ਦੇ ਜ਼ਿੰਮੇਵਾਰ ਵੀ ਮੌਜ਼ੂਦ ਸਨ
ਲੱਕੀ ਡਰਾਅ ਪ੍ਰੋਗਰਾਮ ਦੇ ਜੇਤੂ ਪਾਠਕਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਸੱਚ ਕਹੂੰ ਦੇ ਮੁੱਖ ਪ੍ਰਬੰਧ ਸੰਪਾਦਕ ਸ੍ਰੀ ਪ੍ਰਕਾਸ਼ ਸਿੰਘ ਸਰਵਾਰਾ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਸ਼ੀਰਵਾਦ ਤੇ ਪਾਠਕਾਂ ਦੇ ਸਹਿਯੋਗ ਨਾਲ ‘ਸੱਚ ਕਹੂੰ’ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਰਿਹਾ ਹੈ ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਇੱਕ ਅਜਿਹਾ ਅਖਬਾਰ ਹੈ, ਜਿਸ ਨੂੰ ਪਰਿਵਾਰ ਦਾ ਹਰ ਮੈਂਬਰ ਇਕੱਠੇ ਬੈਠ ਕੇ ਪੜ੍ਹ ਸਕਦਾ ਹੈ ਪ੍ਰੋਗਰਾਮ ਦੌਰਾਨ ‘ਸੱਚ ਕਹੂੰ’ ਦੇ ਸੰਪਾਦਕ ਤਿਲਕ ਰਾਜ ਇੰਸਾਂ?ਨੇ ਕਿਹਾ ਕਿ ਮੁਸ਼ਕਲ ਦੀ ਘੜੀ ‘ਚ ਵੀ ‘ਸੱਚ ਕਹੂੰ’ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਪ੍ਰੋਗਰਾਮ ਦੌਰਾਨ ‘ਸੱਚ ਕਹੂੰ’ ਪ੍ਰਸਾਰ ਪ੍ਰਬੰਧਕ ਮਲਕੀਤ ਸਿੰਘ ਇੰਸਾਂ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਪਾਠਕਾਂ ਵੱਲੋਂ ‘ਸੱਚ ਕਹੂੰ’ ਨੂੰ ਮਿਲ ਰਹੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ ਗਈ ਉਨ੍ਹਾਂ ਕਿਹਾ ਕਿ ਇਸ ਸਕੀਮ ‘ਚ ਪਾਠਕਾਂ ਤੇ ਏਜੰਸੀ ਹੋਲਡਰਾਂ ਨੇ ਪੂਰਾ ਸਹਿਯੋਗ ਕੀਤਾ ਹੈ ਤੇ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ‘ਚ ਪਾਠਕਾਂ ਦਾ ਸਹਿਯੋਗ ਇਸੇ ਤਰ੍ਹਾਂ ਹੀ ਮਿਲਦਾ ਰਹੇਗਾ ਇਸ ਮੌਕੇ ਸਰਕੂਲੇਸ਼ਨ ਇੰਚਾਰਜ਼ ਪੰਜਾਬ ਬਹਾਦਰ ਸਿੰਘ ਇੰਸਾਂ, 45 ਮੈਂਬਰ ਸੁਖਵੀਰ ਇੰਸਾਂ, ਈਸ਼ਵਰ ਇੰਸਾਂ, ਲਖਜੀਤ ਇੰਸਾਂ, ਰਣਜੀਤ ਕੌਰ ਇੰਸਾਂ, ਰਜਨੀ ਇੰਸਾਂ ਤੇ ਸੱਚੀ ਸ਼ਿਕਸ਼ਾ ਦੇ ਸੰਪਾਦਕ ਸ੍ਰੀ ਬਨਵਾਰੀ ਲਾਲ, ਸੱਚ ਕਹੂੰ ਦੇ ਸੁਪਰਡੈਂਟ ਭੋਲਾ ਰਾਮ ਇੰਸਾਂ, ਯੂਪੀ-ਦਿੱਲੀ ਸੱਚ ਕਹੂੰ ਦੇ ਪ੍ਰਬੰਧਕ ਸੰਪਾਦਕ ਅਨਿਲ ਚਾਵਲਾ ਇੰਸਾਂ, ਵਿਕਾਸ ਸ਼ਰਮਾ, ਵਿਕਾਸ ਬਾਘਲਾ, ਨਿਰੰਜਨ ਇੰਸਾਂ ਸਮੇਤ ‘ਸੱਚ ਕਹੂੰ’ ਦਾ ਸਮੂਹ ਸਟਾਫ਼ ਤੇ ਹੋਰ ਪਤਵੰਤੇ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।