200 ਮੈਚਾਂ ਂਚ ਕਪਤਾਨੀ ਕਰਨ ਵਾਲੇ ਪਹਿਲੇ ਭਾਰਤੀ
ਦੁਬਈ, 26 ਸਤੰਬਰ
ਏਸ਼ੀਆ ਕੱਪ ‘ਚ ਸੁਪਰ 4 ਦੇ ਆਖ਼ਰੀ ਮੈਚ ‘ਚ ਬੰਗਲਾਦੇਸ਼ ਵਿਰੁੱਧ ਰੋਹਿਤ ਸ਼ਰਮਾ ਅਤੇ ਉਪਕਪਤਾਨ ਸ਼ਿਖਰ ਧਵਨ ਨੂੰ ਆਰਾਮ ਦਿੱਤੇ ਜਾਣ ਬਾਅਦ ਐਮਐਸਧੋਨੀ ਨੂੰ ਕਪਤਾਨ ਬਣਾਇਆ ਗਿਆ ਉਹਨਾਂ ਦਾ ਇਹ 200ਵਾਂ ਮੈਚ ਟਾਈ ਰਿਹਾ ਅਤੇ ਯਾਦਗਾਰ ਬਣ ਗਿਆ ਕਿਉਂਕਿ ਇਸ ਮੈਚ ‘ਚ ਕਈ ਰਿਕਾਰਡ ਦਰਜ ਹੋਏ ਧੋਨੀ ਤੋਂ ਬਾਅਦ ਮੁਹੰਮਦ ਅਜ਼ਹਰੂਦੀਨ ਨੇ 174 ਅਤੇ ਸੌਰਵ ਗਾਂਗੁਲੀ ਨੇ 147 ਮੈਚਾਂ ‘ਚ ਭਾਰਤ ਦੀ ਕਪਤਾਨੀ ਕੀਤੀ ਹੈ
ਹੁਣ ਧੋਨੀ ਦੁਨੀਆਂ ਦੇ ਇੱਕੋ ਇੱਕ ਅਜਿਹੇ ਕਪਤਾਨ ਹਨ ਜਿੰਨ੍ਹਾਂ ਦੀ ਕਪਤਾਨੀ ‘ਚ 5 ਮੈਚ ਟਾਈ ਦੇ ਤੌਰ ‘ਤੇ ਸਮਾਪਤ ਹੋਏ ਹਨ ਦੁਨੀਆਂ ਦਾ ਕੋਈ ਵੀ ਕਪਤਾਨ ਅਜਿਹਾ ਕਾਰਨਾਮਾ ਨਹੀਂ ਕਰ ਸਕਿਆ ਹੈ ਉਹਨਾਂ ਤੋਂ ਬਾਅਦ ਆਰ.ਰਿਚਰਡਸਨ, ਸਟੀਵ ਵਾ ਅਤੇ ਸ਼ਾਨ ਪੋਲਾਕ ਦਾ ਨਾਂਅ ਸ਼ਾਮਲ ਹੈ ਜਿੰਨ੍ਹਾਂ ਦੀ ਕਪਤਾਨੀ ‘ਚ ਤਿੰਨ ਇੱਕ ਰੋਜ਼ਾ ਮੈਚ ਬਰਾਬਰੀ ‘ਤੇ ਛੁੱਟੇ ਹਨ
ਇੱਕ ਰੋਜ਼ਾ ‘ਚ ਭਾਰਤੀ ਟੀਮ ਦੀ ਕਪਤਾਨੀ ਸੰਭਾਲਣ ਵਾਲੇ ਉਮਰ ਦਰਾਜ ਕਪਤਾਨ
ਅਫਗਾਨਿਸਤਾਨ ਵਿਰੁੱਧ ਮਹਿੰਦਰ ਸਿੰਘ ਧੋਨੀ 37 ਸਾਲ 80 ਦਿਨ ਦੀ ਉਮਰ ‘ਚ ਕਪਤਾਨੀ ਕਰਨ ਨਿੱਤਰੇ ਇਸ ਦੇ ਨਾਲ ਹੀ ਇੱਕ ਰੋਜ਼ਾ ‘ਚ ਭਾਰਤੀ ਟੀਮ ਦੀ ਕਪਤਾਨੀ ਸੰਭਾਲਣ ਵਾਲੇ ਸਭ ਤੋਂ ਉਮਰ ਦਰਾਜ ਕਪਤਾਨ ਬਣ ਗਏ ਉਹਨਾਂ ਤੋਂ ਪਹਿਲਾਂ 1999 ਦੇ ਇੱਕ ਰੋਜ਼ਾ ਵਿਸ਼ਵ ਕੱਪ ‘ਚ ਨਿਊਜ਼ੀਲੈਂਡ ਵਿਰੁੱਧ ਮੁਹੰਮਦ ਅਜ਼ਹਰੂਦੀਨ ਨੇ 36 ਸਾਲ 124 ਦਿਨ ਦੀ ਉਮਰ ‘ਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ ਧੋਨੀ ਹੁਣ ਦੁਨੀਆਂ ਦੇ ਦੂਸਰੇ ਸਭ ਤੋਂ ਵੱਡੀ ਉਮਰ ਦੇ ਕ੍ਰਿਕਟਰ ਬਣ ਗਏ ਹਨ ਉਹਨਾਂ ਤੋਂ ਪਹਿਲਾਂ 2003 ਦੇ ਵਿਸ਼ਵ ਕੱਪ ‘ਚ ਨਾਮੀਬੀਆ ਵਿਰੁੱਧ ਇੰਗਲੈਂਡ ਦੇ ਅਲੇਕ ਸਟੀਵਰਟ ਨੇ 39 ਸਾਲ 317 ਦਿਨ ਦੀ ਉਮਰ ‘ਚ ਕਪਤਾਨੀ ਕੀਤੀ ਸੀ
14 ਦੇਸ਼ਾਂ ਵਿਰੁੱਧ ਕਪਤਾਨੀ ਵਾਲੇ ਇਕੱਲੇ
ਅਫ਼ਗਾਨਿਸਤਾਨ 14ਵਾਂ ਅਜਿਹਾ ਦੇਸ਼ ਬਣਿਆ ਜਿਸ ਵਿਰੁੱਧ ਮਹਿੰਦਰ ਸਿੰਘ ਧੋਨੀ ਨੇ ਇੱਕ ਰੋਜ਼ਾ ‘ਚ ਕਪਤਾਨੀ ਕੀਤੀ ਹੈ ਇਸ ਤੋਂ ਪਹਿਲਾਂ ਭਾਰਤ ਦੇ ਕਿਸੇ ਹੋਰ ਕਪਤਾਨ ਨੇ ਐਨੇ ਦੇਸ਼ਾਂ ਵਿਰੁੱਧ ਟੀਮ ਦੀ ਕਪਤਾਨੀ ਨਹੀਂ ਕੀਤੀ ਹੈ ਸੌਰਵ ਗਾਂਗੁਲੀ ਨੇ ਇੱਕ ਰੋਜ਼ਾ ਖੇਡਣ ਵਾਲੇ 13 ਦੇਸ਼ਾਂ ਵਿਰੁੱਧ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ ਧੋਨੀ ਦੇ 200 ਮੈਚਾਂ ‘ਚ ਕਪਤਾਨੀ ਕਰਨ ਦੇ ਖ਼ਾਸ ਕਲੱਬ ‘ਚ ਧੋਨੀ ਤੋਂ ਅੱਗੇ ਆਸਟਰੇਲੀਆ ਦੇ ਰਿਕੀ ਪੋਂਟਿੰਗ (230) ਅਤੇ ਸਟੀਫਨ ਫਲੇਮਿੰਗ (218) ਹਨ
ਧੋਨੀ ਨੇ ਅੰਪਾਇਰਿੰਗ ‘ਤੇ ਕੀਤਾ ਇਤਰਾਜ
ਦੁਬਈ, 26 ਸਤੰਬਰ
ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਫ਼ਗਾਨਿਸਤਾਨ ਵਿਰੁੱਧ ਏਸ਼ੀਆ ਕੱਪ ‘ਚ ਟਾਈ ਰਹੇ ਮੈਚ ‘ਚ ਅੰਪਾਇਰਿੰਗ ਗਲਤੀਆਂ ਨੂੰ ਲੈ ਕੇ ਕੁਝ ਇਸ਼ਾਰਾ ਕੀਤਾ ਅਫ਼ਗਾਨਿਸਤਾਨ ਅਤੇ ਭਾਰਤ ਦਾ ਇੱਥੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ‘ਚ ਹੋਇਆ ਸੁਪਰ 4 ਮੈਚ ਰੋਮਾਂਚਕ ਢੰਗ ਨਾਲ ਬਰਾਬਰੀ ‘ਤੇ ਸਮਾਪਤ ਹੋਇਆ ਸੀ ਹਾਲਾਂਕਿ ਇਸ ਮੈਚ ‘ਚ ਅੰਪਾਇਰਿੰਗ ਗਲਤੀਆਂ ਵੀ ਹੋਈਆਂ ਸਨ ਜਿਸ ਕਾਰਨ ਭਾਰਤ ਨੂੰ ਨੁਕਸਾਨ ਹੋਇਆ ਮੈਚ ਤੋਂ ਬਾਅਦ ਧੋਨੀ ਨੇ ਖ਼ਰਾਬ ਅੰਪਾਇਰਿੰਗ ‘ਤੇ ਇਸ਼ਾਰੇ ਵਜੋਂ ਕਿਹਾ ਕਿ ਇਸ ਮੈਚ ‘ਚ ਕਈ ਰਨ ਆਊਟ ਹੋਏ ਅਤੇ ਕੁਝ ਅਜਿਹੀਆਂ ਚੀਜਾਂ ਹੋਈਆਂ ਜਿਸ ਬਾਰੇ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਸ ਬਾਰੇ ਬੋਲ ਕੇ ਮੈਨੂੰ ਮੇਰੇ ‘ਤੇ ਜ਼ੁਰਮਾਨਾ ਲੱਗ ਜਾਵੇ ਅੰਪਾਇਰਾਂ ਦੇ ਫੈਸਲੇ ‘ਤੇ ਜਨਤਕ ਨੁਕਤਾਚੀਨੀ ਕਰਨ ‘ਤੇ ਆਈਸੀਸੀ ਜ਼ੁਰਮਾਨਾ ਲਗਾ ਸਕਦੀ ਹੈ ਜਿਸ ਕਾਰਨ ਧੋਨੀ ਨੇ ਟਿੱਪਣੀ ‘ਤੇ ਚੌਕਸੀ ਵਰਤੀ
ਦਰਅਸਲ ਮੈਚ ‘ਚ ਵਿਕਟਕੀਪਰ ਬੱਲੇਬਾਜ਼ ਅਤੇ ਕਪਤਾਨ ਧੋਨੀ ਅਤੇ ਦਿਨੇਸ਼ ਕਾਰਤਿਕ ਨੂੰ ਮੈਦਾਨੀ ਅੰਪਾਇਰ ਗ੍ਰੇਗੋਰੀ ਬ੍ਰ੍ਰੇਥਵੇਟ ਅਤੇ ਅਨੀਸੁਰ ਰਹਿਮਾਨ ਨੇ ਲੱਤ ਅੜਿੱਕਾ ਆਊਟ ਕਰਾਰ ਦਿੱਤਾ ਜਦੋਂਕਿ ਟੀਵੀ ਰਿਪਲੇਅ ‘ਚ ਇਹ ਸਾਫ਼ ਸੀ ਕਿ ਦੋਵੇਂ ਭਾਰਤੀ ਬੱਲੇਬਾਜ਼ਾਂ ਦੇ ਮਾਮਲੇ ‘ਚ ਗੇਂਦ ਵਿਕਟਾਂ ਤੋਂ ਬਾਹਰ ਜਾ ਰਹੀ ਸੀ ਭਾਰਤੀ ਟੀਮ 252 ਦੇ ਸਕੋਰ ‘ਤੇ ਆਲ ਆਊਟ ਹੋਈ ਅਤੇ ਮੈਚ ਟਾਈ ਸਮਾਪਤ ਹੋ ਗਿਆ ਲੰਮੇ ਸਮੇਂ ਬਾਅਦ ਭਾਰਤੀ ਟੀਮ ਲਈ ਕਪਤਾਨ ਕਰ ਰਹੇ ਧੋਨੀ ਨੇ ਕਿਹਾ ਕਿ ਮੈਚ ‘ਚ ਜੋ ਸਥਿਤੀ ਸੀ ਉਸ ‘ਚ ਤਾਂ ਬਰਾਬਰੀ ‘ਤੇ ਰਹਿਣਾ ਬੁਰਾ ਨਹੀਂ ਹੈ ਕਿਉਂਕਿ ਟਾਈ ਮੈਚ ਹਾਰਨ ਨਾਲੋਂ ਜ਼ਿਆਦਾ ਬਿਹਤਰ ਹੈ
ਕਪਤਾਨ ਨੇ ਕਿਹਾ ਕਿ ਅਸੀਂ ਮੈਚ ‘ਚ ਆਪਣੇ ਕਈ ਮੁੱਖ ਖਿਡਾਰੀਆਂ ਦੇ ਬਿਨਾਂ ਉੱਤਰੇ ਸੀ ਜਿਸ ਨਾਲ ਅਸੀਂ ਕੁਝ ਕਮਜ਼ੋਰ ਪੈ ਗਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।