ਗੁਰਦੀਪ ਸਿੰਘ ਫ਼ੌਜੀ ਨੇ ਮੰਗਿਆ ਇਨਸਾਫ

Gurdeep Singh, Soldier, Justice

ਮਾਮਲਾ ਤੇਲ ਡਿਪੂ ਬਠਿੰਡਾ ਦੀ ਸੁਰੱਖਿਆ ਕਰਦੇ ਫੌਜੀ ਵੱਲੋਂ ਚਲਾਈ ਗੋਲੀ ਨਾਲ ਤੇਲ ਚੋਰ ਦੀ ਮੌਤ ਦਾ

ਸਰਦੂਲਗੜ੍ਹ, ਗੁਰਜੀਤ ਸਿੰਘ 

ਤੇਲ ਡਿਪੂ ਬਠਿੰਡਾ ਵਿਖੇ ਸੁਰੱਖਿਆ ਕਰਮੀ ਦੀ ਨੌਕਰੀ ਕਰ ਰਹੇ ਗੁਰਦੀਪ ਸਿੰਘ ਫੌਜੀ ਪਿਛਲੇ ਇੱਕ ਸਾਲ ਤੋਂ ਬਠਿੰਡਾ ਜੇਲ੍ਹ ਵਿੱਚ ਬੰਦ ਹੈ । ਆਪਣੇ ਪਿਤਾ ਸਵਰਗਵਾਸੀ ਸਵਰਨ ਸਿੰਘ ਦੀ ਆਤਮਾ ਅਰਦਾਸ ਮੌਕੇ ਸ਼ਾਮਲ ਹੋਣ ਆਏ ਗੁਰਦੀਪ ਸਿੰਘ ਫ਼ੌਜੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਈ 2017 ਦੇ ਵਿੱਚ ਉਸ ਨੇ ਬਤੌਰ ਸੁਰੱਖਿਆ ਕਰਮੀ ਤੇਲ ਡਿੱਪੂ ਬਠਿੰਡਾ ਵਿਖੇ ਨੌਕਰੀ ਜੁਆਇਨ ਕੀਤੀ ਸੀ। ਡਿੱਪੂ ਵਿੱਚ ਹੋ ਰਹੇ ਤੇਲ ਚੋਰੀ ਦੇ ਸਬੰਧ ਵਿੱਚ ਉਸ ਨੇ ਕਈ ਵਾਰ ਸੋਸ਼ਲ ਮੀਡੀਆ ਤੇ ਸੂਚਿਤ ਕੀਤਾ ਸੀ ਕਿ ਤੇਲ ਡਿੱਪੂ ਵਿੱਚ ਤੇਲ ਲੈ ਕੇ ਆ ਰਹੀ ਰੇਲਗੱਡੀ ਦੇ ਵਿੱਚੋਂ ਸ਼ਰੇਆਮ ਤੇਲ ਚੋਰੀ ਹੋ ਰਿਹਾ ਹੈ ।

ਤੇਲ ਚੋਰ ਗਰੋਹ ਅਤੇ ਸੁਰੱਖਿਆ ਕਰਮੀਆਂ ਦੇ ਵਿਚਕਾਰ ਪਹਿਲਾਂ ਵੀ ਝੜਪ ਹੋਈ ਸੀ ਜਿਸ ਦੀ ਲਿਖਤੀ ਸ਼ਿਕਾਇਤ ਗੁਰਦੀਪ ਸਿੰਘ ਨੇ ਸਬੰਧਿਤ ਅਧਿਕਾਰੀਆਂ ਅਤੇ ਡਿੱਪੂ ਮੈਨੇਜਰ ਨੂੰ ਦਿੱਤੀ ਸੀ ਪਰ ਉਸ ਤੇ ਕੋਈ ਵੀ ਗੌਰ ਨਹੀਂ ਕੀਤੀ ਗਈ । ਉਨ੍ਹਾਂ ਦੋਸ਼ ਲਗਾਇਆ ਕਿ ਤੇਲ ਚੋਰ ਗਰੋਹ ਅਤੇ ਡੀਪੂ ਦੇ ਵਿਚਲੇ ਅਧਿਕਾਰੀ ਚ ਮਿਲੀਭੁਗਤ ਹੋਣ ਕਰਕੇ ਹੀ ਇਹ ਤੇਲ ਚੋਰੀ ਹੋ ਰਿਹਾ ਹੈ ।

23 ਅਕਤੂਬਰ 2017 ਨੂੰ ਜਦੋਂ ਤੇਲ ਨਾਲ ਭਰੀ ਗੱਡੀ ਤੇਲ ਡਿਪੂ ਚ ਆਈ ਤਾ ਇਸ ਗੱਲ ਦਾ ਪਤਾ ਲੱਗਣ ਤੇ ਤੇਲ ਚੋਰ ਗਿਰੋਹ ਦੇ 70-80 ਵਿਅਕਤੀ ਤੇਲ ਚੋਰੀ ਕਰਨ ਲਈ ਗੱਡੀ ਕੋਲ ਪਹੁੰਚ ਗਏ ਮੌਕੇ ਤੇ ਡਿਊਟੀ ਕਰ ਰਹੇ ਗੁਰਦੀਪ ਸਿੰਘ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਪੱਥਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ ਆਪਣੇ ਬਚਾਓ ਲਈ ਗੁਰਦੀਪ ਸਿੰਘ ਨੇ ਹਵਾਈ ਫਾਇਰ ਕੀਤਾ ਜਿਸ ਚ ਚੋਰ ਗਰੋਹ ਦੇ ਇੱਕ ਮੈਂਬਰ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਜਿਸ ਦੀ ਦੂਸਰੇ ਦਿਨ ਹਸਪਤਾਲ ਵਿੱਚ ਮੌਤ ਹੋ ਗਈ।

ਚੋਰ ਗਰੋਹ ਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਰਲ ਕੇ ਧਰਨਾ ਲਗਾ ਕੇ ਪੁਲਸ ਤੇ ਜ਼ੋਰ ਪਾ ਕੇ ਗੁਰਦੀਪ ਸਿੰਘ ਤੇ ਮਾਮਲਾ ਦਰਜ ਕਰਵਾ ਦਿੱਤਾ । ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਤੇਲ ਡਿੱਪੂ ਅਤੇ ਖੁਦ ਦੀ ਸੁਰੱਖਿਆ ਕਰਦੇ ਨੇ ਗੋਲੀ ਚਲਾਈ ਸੀ ਨਾ ਕਿ ਕਿਸੇ ਨੂੰ ਮਾਰਨ ਲਈ। ਉਨ੍ਹਾਂ ਦੋਸ਼ ਲਗਾਇਆ ਕਿ ਡਿੱਪੂ ਅਧਿਕਾਰੀਆਂ ਅਤੇ ਚੋਰ ਗਰੋਹਾਂ ਦੇ ਵਿੱਚ ਮਿਲੀਭੁਗਤ ਕਰਕੇ ਉਸ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਉਸ ਦੀ ਇਮਾਨਦਾਰੀ ਦਾ ਇਹ ਨਤੀਜਾ ਹੈ ਕਿ ਜੋ ਸਲਾਖਾਂ ਪਿਛੇ ਆਪਣੀ ਜ਼ਿੰਦਗੀ ਬਿਤਾ ਰਿਹਾ ਹੈ ।

ਗੁਰਦੀਪ ਸਿੰਘ ਅਤੇ ਉਸ ਦੀ ਪਤਨੀ ਸਰਬਜੀਤ ਕੌਰ ਨੇ ਸਮਾਜ ਸੇਵੀਆਂ ਸਾਬਕਾ ਫ਼ੌਜੀਆਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ । ਇਸ ਮੌਕੇ ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ ਅਤੇ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਸਵਰਨ ਸਿੰਘ ਸੰਭਾਲੀ ਦਿੱਤੀ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਫ਼ੌਜੀ ਗੁਰਦੀਪ ਸਿੰਘ ਤੇ ਦਰਜ ਕੀਤੇ ਗਏ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਜਾਵੇ ਇਸ ਵਿੱਚ ਸ਼ਾਮਲ ਤੇਲ ਡਿੱਪੂ ਅਧਿਕਾਰੀ ਅਤੇ ਤੇਲ ਜੋ ਚੋਰ ਗਰੋਹ ਮੈਂਬਰਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਗੁਰਦੀਪ ਸਿੰਘ ਹੁਣ ਸਾਫ ਦਵਾਇਆ ਜਾਵੇ । ਇਸ ਮੌਕੇ ਐਡਵੋਕੇਟ ਅਭੈ ਰਾਮ ਗੋਦਾਰਾ ਰਣਜੀਤ ਰੋਸ਼ਾ,ਨੋਹਰ ਚੰਦ ਤਾਇਲ ਮਾਸਟਰ ਗੁਰਜੰਟ ਸਿੰਘ ਸੁਖਪਾਲ ਸਿੰਘ ਪ੍ਰਧਾਨ ਸਾਬਕਾ ਫੌਜੀ ਜ਼ਿਲ੍ਹਾ ਮਾਨਸਾ ਹਰਦੇਵ ਸਿੰਘ ਉਲਕ ਆਦਿ ਹਾਜ਼ਰ ਸਨ ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।