ਇੱਕ ਅਫਵਾਹ, ਸ਼ੇਅਰ ਬਜ਼ਾਰ ‘ਚ ਹਾਹਾਕਾਰ, ਡੀਐਚਐਫਐਲ 42 ਫੀਸਦੀ ਟੁੱਟਿਆ

Rumor, Stock Market, DHFL, Broken, 42 Percent

ਸੈਂਸੇਕਸ 280 ਅੰਕ ਟੁੱਟਿਆ, ਨਿਫਟੀ 91 ਅੰਕ ਖਿਸਕਿਆ

ਸੈਂਸੇਕਸ ਦੀਆਂ 13 ਕੰਪਨੀਆਂ ਹਰੇ ਨਿਸ਼ਾਨ ‘ਚ ਤੇ ਬਾਕੀ 17 ਲਾਲ ਨਿਸ਼ਾਨ ‘ਚ ਰਹੀਆਂ

ਏਜੰਸੀ, ਮੁੰਬਈ

ਵਿਦੇਸ਼ ਬਜ਼ਾਰਾਂ ਤੋਂ ਮਿਲੇ ਸਾਕਾਰਾਤਮਕ ਸੰਕੇਤਾਂ ਦੇ ਬਾਵਜ਼ੂਦ ਗੈਰ ਬੈਂਕਿੰਗ ਵਿੱਤੀ ਕੰਪਨੀਆਂ (ਐਨਬੀਐਫਸੀ) ਦੀ ਖਸਤਾ ਹਾਲਤ ਸਬੰਧੀ ਫੈਲੀ ਅਫਵਾਹ ਨਾਲ ਅੱਜ ਸ਼ੇਅਰ ਬਜ਼ਾਰ ‘ਚ ਹਾਹਾਕਾਰ ਮਚ ਗਈ, ਬੈਂਕਿੰਗ, ਰਿਐਲਟੀ ਤੇ ਵਿੱਤੀ ਸਮੂਹ ‘ਚ ਹੋਈ ਬਿਕਵਾਲੀ ਦੇ ਦਬਾਅ ‘ਚ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੈਂਸੇਕਸ 279.62 ਅੰਕ ਖਿਸਕ ਕੇ 36,841.60 ਅੰਕ ‘ਤੇ ਅਤੇ ਐਨਐਸਈ ਦਾ ਨਿਫਟੀ 91.25 ਅੰਕ ਖਿਸਕ ਕੇ 11,143.10 ਅੰਕ ‘ਤੇ ਬੰਦ ਹੋਇਆ ਵਿਦੇਸ਼ੀ ਬਜ਼ਾਰਾਂ ਤੋਂ ਮਿਲੇ ਮਜ਼ਬੂਤ ਸੰਕੇਤਾਂ ਤੇ ਡਾਲਰ ਦੀ ਤੁਲਨਾ ‘ਚ ਰੁਪਏ ‘ਚ ਸੁਧਾਰ ਨਾਲ ਸੈਂਸੇਕਸ ਦੀ ਸ਼ੁਰੂਆਤ ਮਜ਼ਬੂਤੀ ਨਾਲ 37,278.89 ਅੰਕ ਨਾਲ ਹੋਈ ਤੇ ਇਹ ਸ਼ੁਰੂਆਤ ਪਹਿਰ ‘ਚ 37,489.24 ਅੰਕ ਦੇ ਦਿਨ ਦੇ ਉੱਚ ਪੱਧਰ ਤੱਕ ਪਹੁੰਚਿਆ

ਕਿਉਂ ਆਈ ਬਜ਼ਾਰ ‘ਚ ਭਾਰੀ ਗਿਰਾਵਟ

ਕਾਰੋਬਾਰ ਦੌਰਾਨ ਦੁਪਹਿਰ ਤੋਂ ਬਾਅਦ ਬਜ਼ਾਰ ‘ਚ ਐਨਬੀਐਫਸੀ ਸਬੰਧੇ ਨਿਵੇਸ਼ਕਾਂ ‘ਚ ਹਲਚਲ ਮਚ ਗਈ ਆਈਐਲਐਂਡਐਫਸੀ ਦੇ ਦਿਵਾਲੀਆ ਹੋਣ ਦੀ ਰਿਪੋਰਟ ਨਾਲ ਹੋਰ ਕੰਪਨੀਆਂ ਪ੍ਰਤੀ ਵੀ ਨਿਵੇਸ਼ਕ ਹੋਰ ਗੈਰ ਬੈਂਕਿੰਗ ਵਿੱਤੀ ਕੰਪਨੀਆਂ ਸਬੰਧੀ ਆਕਰਸ਼ਿਤ ਹੋ ਗਏ ਇਸ ਨਾਲ ਦੀਵਾਨ ਹਾਊਸਿੰਗ ਫਾਈਨੈਂਸ ਕਾਰਪੋਰੇਸ਼ਨ ਲਿਮਿਟਡ ‘ਚ 59.67 ਫੀਸਦੀ ਤੱਕ ਦੀ ਤੇਜ਼ ਗਿਰਾਵਟ ਰਹੀ ਤੇ ਇੰਡੀਆਬੁਲਸ ਹਾਊਸਿੰਗ ਫਾਈਨੈਂਸ ਲਿਮਟਿਡ 35 ਫੀਸਦੀ ਤੱਕ ਖਿਸਕ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।