ਮਾਰਕੁਟ ਦੇ ਮਾਮਲੇ ‘ਚ ਸਟੋਕਸ ਨੂੰ ਮਿਲੇਗੀ ਸਜਾ

ਇੰਗਲੈਂਡ ਬੋਰਡ ਨੇ ਕਿਹਾ ਕਿ ਦੋਵਾਂ ਨੇ ਖੇਡ ਦਾ ਅਪਮਾਨ ਕੀਤਾ

ਵੈਸਟਇੰਡੀਜ਼ ਨਾਲ ਇੱਕ ਰੋਜ਼ਾ ਲੜੀ ਦੌਰਾਨ ਹੋਈ ਸੀ ਘਟਨਾ

ਲੰਦਨ, 19 ਸਤੰਬਰ

 

ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਪਿਛਲੇ ਸਾਲ ਕਲੱਬ ਦੇ ਬਾਹਰ ਮਾਰਕੁੱਟ ਕਰਨ ਦੇ ਮਾਮਲੇ ‘ਚ ਬੇਨ ਸਟੋਕਸ ਅਤੇ ਅਲੇਕਸ ਹੇਲਸ ਨੂੰ ਸਜ਼ਾ ਸੁਣਾਵੇਗੀ ਈਸੀਬੀ ਨੇ ਕਿਹਾ ਕਿ ਦੋਵਾਂ ਖਿਡਾਰੀਆਂ ਨੇ ਖੇਡ ਦਾ ਅਪਮਾਨ ਕੀਤਾ ਹੈ ਆਜਾਦ ਕ੍ਰਿਕਟ ਅਨੁਸ਼ਾਸਨ ਕਮੇਟੀ ਦਾ ਤਿੰਨ ਮੈਂਬਰੀ ਪੈਨਲ 5 ਅਤੇ 7 ਦਸੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗਾ
ਕੋਰਟ ਨੇ ਕੀਤਾ ਸੀ ਬਰੀ: ਬੇਨ ਸਟੋਕਸ ਨੇ ਪਿਛਲੇ ਸਾਲ ਸਤੰਬਰ ‘ਚ ਹੀ ਬ੍ਰਿਸਟਲ ਸ਼ਹਿਰ ‘ਚ ਇੱਕ ਕਲੱਬ ਦੇ ਬਾਹਰ ਇੱਕ ਨੌਜਵਾਨ ਨਾਲ ਮਾਰਕੁਟ ਕੀਤੀ ਸੀ ਅਤੇ ਮਾਰਕੁਟ ਕਰਕੇ ਉਹਨਾਂ ‘ਤੇ ਸਿਗਰੇਟ ਸੁੱਟਣ ਦਾ ਦੋਸ਼ ਸੀ ਹਾਲਾਂਕਿ ਅਗਸਤ ‘ਚ ਬ੍ਰਿਸਟਲ ਕਰਾਊਨ ਕੋਰਟ ਜਿਊਰੀ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ
ਏਸ਼ਜ਼ ਤੋਂ ਹੋਣਾ ਪਿਆ ਸੀ ਬਾਹਰ: ਉਸ ਸਮੇਂ ਇੰਗਲੈਂਡ ਅਤੇ ਵੈਸਟਇੰਡੀਜ਼ ਦਰਮਿਆਨ ਇੱਕ ਰੋਜ਼ਾ ਲੜੀ ਜਾਰੀ ਸੀ ਸਟੋਕਸ ‘ਤੇ ਇਸ ਮਾਮਲੇ ‘ਚ ਅਪਰਾਧਿਕ ਮੁਕੱਦਮਾ ਚਲਾਇਆ ਗਿਆ ਸੀ ਇਸ ਲਈ ਈਸੀਬੀ ਨੇ ਸੁਣਵਾਈ ਰੋਕ ਦਿੱਤੀ ਸੀ ਉਸਨੂੰ ਪਿਛਲੇ ਸਾਲ ਆਸਟਰੇਲੀਆ ਵਿਰੁੱਧ ਏਸ਼ਜ ਲੜੀ ਤੋਂ ਬਾਹਰ ਵੀ ਕਰ ਦਿੱਤਾ ਗਿਆ ਸੀ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।