ਸੱਟ ਦੇ ਬਾਵਜ਼ੂਦ ਆਖ਼ਰੀ ਸਮੇਂ ਖੇਡੇ ਸਨ ਤਮੀਮ
ਦੁਬਈ, 16 ਸਤੰਬਰ
ਏਸ਼ੀਆ ਕੱਪ ਦੇ ਪਹਿਲੇ ਮੈਚ ‘ਚ ਸ਼੍ਰੀਲੰਕਾ ਵਿਰੁੱਧ ਜਿੱਤ ‘ਚ ਮੁਸ਼ਫਿਕੁਰ ਰਹੀਮ ਨੇ 150 ਗੇਂਦਾਂ ‘ਚ 144 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਪਰ ਸੋਸ਼ਲ ਮੀਡੀਆ ‘ਤੇ ਗੁੱਟ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਬੰਗਲਾਦੇਸ਼ ਦੇ ਓਪਨਰ ਤਮੀਮ ਇਕਬਾਲ ਦੀ ਤਾਰੀਫ਼ ਹੋ ਰਹੀ ਹੈ ਬੰਗਲਾਦੇਸ਼ ਨੇ ਇਹ ਮੈਚ 137 ਦੌੜਾਂ ਦੇ ਵੱਡੇ ਫ਼ਰਕ ਨਾਲ ਜਿੱਤ ਕੇ ਦੌੜਾਂ ਦੇ ਲਿਹਾਜ਼ ਨਾਲ ਆਪਣੀ ਦੂਸਰੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ
ਮੈਚ ਦੇ ਦੂਸਰੇ ਓਵਰ ‘ਚ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਦੀ ਗੇਂਦ ਤਮੀਮ ਦੇ ਖੱਬੇ ਗੁੱਟ ‘ਤੇ ਗੇਂਦ ਲੱਗਣ ਕਾਰਨ ਤਮੀਮ ਨੂੰ ਰਿਟਾਇਰਡ ਹਰਟ ਹੋਣਾ ਪਿਆ ਸੀ ਮੌਕੇ ‘ਤੇ ਹੀ ਕਰਵਾਏ ਸਕੈਨ ‘ਚ ਤਮੀਮ ਦੇ ਗੁੱਟ ‘ਚ ਫਰੈਕਚਰ ਆਇਆ ਪਰ ਤਮੀਮ ਨੇ ਇਸ ਦੇ ਬਾਵਜ਼ੂਦ ਗਜ਼ਬ ਦੀ ਹਿੰਮਤ ਦਾ ਸਬੂਤ ਦਿੱਤਾ ਅਤੇ ਬੰਗਲਾਦੇਸ਼ ਦੀ ਨੌਂਵੀਂ ਵਿਕਟ 47ਵੇਂ ਓਵਰ ‘ਚ ਡਿੱਗਣ ਤੋਂ ਬਾਅਦ ਉਹਨਾਂ ਕਪਤਾਨ ਮੁਸ਼ਫਿਕੁਰ ਰਹੀਮ ਦੇ ਨਾਲ ਇੱਕ ਹੱਥ ਨਾਲ ਬੱਲੇਬਾਜ਼ੀ ਕਰਦਿਆਂ ਆਖ਼ਰੀ ਵਿਕਟ ਲਈ 32 ਦੌੜਾਂ ਜੋੜ ਕੇ ਟੀਮ ਨੂੰ 261 ਤੱਕ ਪਹੁੰਚਾਇਆ ਹਾਲਾਂਕਿ ਹੁਣ ਤਮੀਮ ਫਰੈਕਚਰ ਕਾਰਨ ਛੇ ਹਫ਼ਤੇ ਤੱਕ ਮੈਦਾਨ ਤੋਂ ਬਾਹਰ ਰਹਿਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।