ਟਾੱਪ ਟੈਨ ‘ਚ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕ

Top Ten, 6 Blocks Punjab, 4 Blocks Haryana

437 ਬਲਾਕਾਂ ਦੇ 172253 ਸੇਵਾਦਾਰਾਂ ਨੇ 1425585 ਘੰਟੇ ਕੀਤਾ ਸਿਮਰਨ

ਕੈਥਲ ਨੇ ਪਹਿਲਾ, ਸਰਸਾ ਨੇ ਦੂਜਾ ਤੇ ਧੁਰਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ

ਸਰਸਾ, ਸੱਚ ਕਹੂੰ ਨਿਊਜ਼

ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਰਮਿਆਨ ਚੱਲ ਰਹੇ ਅਨੋਖੇ ਸਿਮਰਨ ਪ੍ਰੇਮ ਮੁਕਾਬਲੇ ‘ਚ ਇਸ ਵਾਰ ਫਿਰ ਟਾਪ ਥ੍ਰੀ ‘ਚ ਆਉਣ ਵਾਲੇ ਸਾਰੇ ਬਲਾਕ ਹਰਿਆਣਾ ਦੇ ਹਨ। ਕੈਥਲ ਬਲਾਕ ਨੇ ਜਿੱਥੇ ਭਾਰਤ ‘ਚ ਨੰਬਰ ਇੱਕ ‘ਤੇ ਰਹਿਣ ਦੀ ਪ੍ਰਾਪਤੀ ਨੂੰ ਬਰਕਰਾਰ ਰੱਖਿਆ ਹੈ ਉੱਥੇ ਹਰਿਆਣਾ ਦੇ ਬਲਾਕ ਸਰਸਾ ਨੇ ਦੂਜਾ ਤੇ ਬਲਾਕ ਧੁਰਾਲਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

ਟਾਪ ਟੈਨ ਦੀ ਜੇਕਰ ਗੱਲ ਕਰੀਏ ਤਾਂ ਇਸ ਵਾਰ ਪੰਜਾਬ ਦੇ 6 ਤੇ ਹਰਿਆਣਾ ਦੇ 4 ਬਲਾਕਾਂ ਨੇ ਟਾੱਪ 10 ‘ਚ ਜਗ੍ਹਾ ਬਣਾਈ ਹੈ। ਸਿਮਰਨ ਪ੍ਰੇਮ ਮੁਕਾਬਲੇ ਦੌਰਾਨ ਭਾਰਤ ਤੇ ਦੁਨੀਆ ਭਰ ਦੇ 437 ਬਲਾਕਾਂ ਦੇ 1722253 ਸੇਵਾਦਾਰਾਂ ਨੇ 1425585 ਘੰਟੇ ਸਿਮਰਨ ਕੀਤਾ। ਇਸ ਸਿਮਰਨ ਪ੍ਰੇਮ ਮੁਕਾਬਲੇ ‘ਚ ਹਰਿਆਣਾ ਦੇ ਬਲਾਕ ਕੈੱਥਲ ਦੇ 9987 ਸੇਵਾਦਾਰਾਂ ਨੇ 131270 ਘੰਟੇ ਸਿਮਰਨ ਕਰਕੇ ਪਹਿਲੇ ਨੰਬਰ ‘ਤੇ ਜਗ੍ਹਾ ਬਣਾ ਲਈ, ਬਲਾਕ ਸਰਸਾ ਦੇ 9863 ਸੇਵਾਦਾਰਾਂ ਨੇ 82660 ਘੰਟੇ ਸਿਮਰਨ ਕਰਕੇ ਦੂਜਾ ਸਥਾਨ ਹਾਸਲ ਕੀਤਾ ਜਦੋਂਕਿ ਬਲਾਕ ਭਵਾਨੀਗੜ੍ਹ ਦੇ 1800 ਸੇਵਾਦਾਰਾਂ ਨੇ 39719 ਘੰਟੇ ਸਿਮਰਨ ਕਰਕੇ ਤੀਜਾ ਸਥਾਨ ਹਾਸਲ ਕੀਤਾ।

ਇਸ ਵਾਰ ਦੇ ਸਿਮਰਨ ਪ੍ਰੇਮ ਮੁਕਾਬਲੇ ‘ਚ ਵੱਖ-ਵੱਖ ਸੂਬਿਆਂ ‘ਚ ਪੰਜਾਬ ‘ਚ ਬਲਾਕ ਮੋਗਾ ਨੇ ਰਾਜਾਂ ‘ਚੋਂ ਪਹਿਲਾ ਸਥਾਨ ਹਾਸਲ ਕੀਤਾ, ਰਾਜਸਥਾਨ ‘ਚ ਬਲਾਕ ਕੇਸਰੀ ਸਿੰਘਪੁਰ, ਉੱਤਰ ਪ੍ਰਦੇਸ਼ ‘ਚ ਮਿਲਕੀਪੁਰ, ਹਿਮਾਚਲ ਪ੍ਰਦੇਸ਼ ‘ਚ ਜਵਾਲਾ ਜੀ, ਦਿੱਲੀ ‘ਚ ਬਲਾਕ ਅਲੀਪੁਰ ਨਰੇਲਾ, ਉੱਤਰਾਖੰਡ ‘ਚ ਬਲਾਕ ਵਿਕਾਸਨਗਰ, ਮੱਧ ਪ੍ਰਦੇਸ਼ ‘ਚ ਅਮਲਾ, ਛੱਤੀਸਗੜ੍ਹ ‘ਚ ਬੈਕੁੰਠਪੁਰ ਤੇ ਵਿਦੇਸ਼ਾਂ ‘ਚ ਅਸਟਰੇਲੀਆ ਦੇ ਮੈਲਬੌਰਨ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਦ ਨਾਲ ਹੀ ਵਿਦੇਸ਼ਾਂ ‘ਚ ਮੈਲਬੌਰਨ, ਨਿਊਜ਼ੀਲੈਂਡ, ਦੁਬਈ, ਕਤਰ, ਰੋਮ, ਕੁਵੈਤ, ਇੰਗਲੇਂਡ, ਸਿਪਰਸ, ਕੈਨਬੇਰਾ, ਬਿਜਿੰਗ, ਸਿੰਗਾਪੁਰ ਤੇ ਯੂਐਸਏ ‘ਚ 259 ਸੇਵਾਦਾਰਾਂ ਨੇ 1849 ਘੰਟੇ ਸਿਮਰਨ ਕੀਤਾ।

ਪੂਰੇ ਭਾਰਤ ‘ਚ ਟੌਪ ਟੈੱਨ ਬਲਾਕ

ਸੂਬੇ                          ਬਲਾਕ                               ਮੈਂਬਰ                 ਸਿਮਰਨ

ਹਰਿਆਣਾ                ਕੈਥਲ                                 9987 131270
ਹਰਿਆਣਾ                ਸਰਸਾ                                9863                82660
ਪੰਜਾਬ                     ਭਵਾਨੀਗੜ੍ਹ                         1800                39719
ਪੰਜਾਬ                     ਬਠੋਈ-ਡਕਾਲਾ                    4399                37690
ਹਰਿਆਣਾ                ਧੁਰਾਲਾ                               1984                35434
ਹਰਿਆਣਾ                ਕਲਿਆਣਨਗਰ                   3047                29660
ਪੰਜਾਬ                     ਬਲਬੇੜਾਧ                          3750                26224
ਪੰਜਾਬ                     ਮਹਿਲਾ ਚੌਂਕ                        1641                 23970
ਪੰਜਾਬ                     ਮਹਿਮਾ ਗੋਨਿਆਣਾ               2573                21445
ਪੰਜਾਬ                     ਨਿਹਾਲ ਸਿੰਘ ਵਾਲਾ              1185                 20128

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।