ਪਹਿਲੇ ਦਿਨ:ਪੰਜਾਬ ਪੁਲਿਸ, ਕਰਨਾਟਕ, ਸੀਆਈਐਸਐਫ ਅਤੇ ਹਰਿਆਣਾ ਨੇ ਜਿੱਤੇ ਆਪਣੇ-ਆਪਣੇ ਮੈਚ
ਸੁਖਜੀਤ ਮਾਨ
ਜਲੰਧਰ, 14 ਸਤੰਬਰ
ਇੱਥੋਂ ਦੇ ਪੀਏਪੀ ‘ਚ ਸਥਿੱਤ ਹਾਕੀ ਮੈਦਾਨ ‘ਚ ਅੱਜ 67ਵੀਂ ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਧੂਮਧੜੱਕੇ ਨਾਲ ਸ਼ੁਰੂ ਹੋ ਗਈ 21 ਸਤੰਬਰ ਤੱਕ ਚੱਲਣ ਵਾਲੀ ਇਸ ਚੈਂਪੀਅਨਸ਼ਿਪ ‘ਚ 27 ਟੀਮਾਂ ਹਿੱਸਾ ਲੈ ਰਹੀਆਂ ਹਨ
ਇਸ ਮੌਕੇ ਸਵਾਗਤੀ ਭਾਸ਼ਣ ਪੰਜਾਬ ਪੁਲਿਸ ਦੇ ਡੀਜੀਪੀ ਸੁਰੇਸ਼ ਅਰੋੜਾ ਵੱਲੋਂ ਦਿੱਤਾ ਗਿਆ ਜਦੋਂਕਿ ਮੁੱਖ ਮਹਿਮਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਚੈਂਪੀਅਨਸ਼ਿਪ ਸ਼ੁਰੂ ਕਰਨ ਦਾ ਐਲਾਨ ਕੀਤਾ ਸਾਬਕਾ ਹਾਕੀ ਓਲੰਪੀਅਨ ਅਤੇ ਡੀਐਸਪੀ ਗੁਰਬਾਜ ਸਿੰਘ ਨੇ ਸਮੂਹ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁਕਾਈ
ਅੱਜ ਪਹਿਲੇ ਦਿਨ ਪੂਲ ਐਫ ਦੇ ਮਹਾਂਰਾਸ਼ਟਰ ਪੁਲਿਸ ਅਤੇ ਮਨੀਪੁਰ ਪੁਲਿਸ ਦਰਮਿਆਨ ਹੋਏ ਮੈਚ ‘ਚੋਂ ਮਹਾਂਰਾਸ਼ਟਰ ਪੁਲਿਸ ਨੇ 5-1 ਨਾਲ ਜਿੱਤ ਹਾਸਿਲ ਕੀਤੀ ਇਸੇ ਹੀ ਪੂਲ ਤਹਿਤ ਕਰਨਾਟਕ ਪੁਲਿਸ ਅਤੇ ਆਂਧਰਾ ਪ੍ਰਦੇਸ਼ ਪੁਲਿਸ ਦੇ ਮੈਚ ‘ਚੋਂ ਕਰਨਾਟਕ 6-4 ਨਾਲ ਜੇਤੂ ਰਿਹਾ ਪੂਲ ਜੀ ਦੇ ਸੀਆਈਐਸਐਫ ਅਤੇ ਆਰਪੀਐਫ ਦੇ ਮੈਚ ‘ਚੋਂ ਸੀਆਈਐਸੈਫ ਨੇ 10-0 ਨਾਲ ਜਿੱਤ ਹਾਸਿਲ ਕੀਤੀ ਜਦੋਂ ਕਿ ਇਸੇ ਹੀ ਪੂਲ ‘ਚ ਝਾਰਖੰਡ ਅਤੇ ਚੰਡੀਗੜ੍ਹ ਪੁਲਿਸ ਦੇ ਮੈਚ ‘ਚੋਂ ਝਾਰਖੰਡ ਨੇ ਇੱਕ ਪਾਸੜ ਮੈਚ ‘ਚੋਂ 15-0 ਦੀ ਵੱਡੀ ਜਿੱਤ ਆਪਣੀ ਝੋਲੀ ਪਾਈ ਪੂਲ ਐਚ ਦੇ ਹਰਿਆਣਾ ਅਤੇ ਪੱਛਮੀ ਬੰਗਾਲ ਪੁਲਿਸ ਦੇ ਮੈਚ ‘ਚੋਂ ਹਰਿਆਣਾ ਨੇ 3-5 ਨਾਲ ਜਦੋਂਕਿ ਪੂਲ ਏ ਦੇ ਮੈਚ ‘ਚ ਪੰਜਾਬ ਪੁਲਿਸ ਨੇ ਝਾਰਖੰਡ ਪੁਲਿਸ ਨੂੰ 15-0 ਦੀ ਕਰੜੀ ਹਾਰ ਦਿੱਤੀ ਇਸ ਮੌਕੇ ਵੱਡੀ ਗਿਣਤੀ ‘ਚ ਪੁਲਿਸ ਅਧਿਕਾਰੀ ਅਤੇ ਜਵਾਨ ਹਾਜ਼ਰ ਸਨ
ਦੂਜੇ ਦਿਨ ਦੇ ਮੈਚ
ਆਲ ਇੰਡੀਆ ਪੁਲਿਸ ਹਾਕੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਪੂਲ ਐਚ ‘ਚੋਂ ਉੜੀਸਾ ਪੁਲਿਸ ਅਤੇ ਬਿਹਾਰ ਪੁਲਿਸ,
ਪੂਲ ਸੀ ‘ਚੋਂ ਸੀਆਰਪੀਐਫ ਅਤੇ ਰਾਜਸਥਾਨ ਪੁਲਿਸ,
ਪੂਲ ਡੀ ‘ਚੋਂ ਐਸਐਸਬੀ ਅਤੇ ਛੱਤੀਸਗੜ੍ਹ ਪੁਲਿਸ,
ਪੂਲ ਈ ‘ਚੋਂ ਤੇਲੰਗਾਨਾ ਪੁਲਿਸ ਤੇ ਗੁਜਰਾਤ ਪੁਲਿਸ,
ਪੂਲ ਐਫ ‘ਚੋਂ ਮਹਾਂਰਾਸ਼ਟਰਾ ਪੁਲਿਸ ਅਤੇ ਕਰਨਾਟਕਾ ਪੁਲਿਸ,
ਪੂਲ ਐਫ ‘ਚੋਂ ਮਣੀਪੁਰ ਪੁਲਿਸ ਅਤੇ ਆਂਧਰਾ ਪ੍ਰਦੇਸ਼ ਪੁਲਿਸ ਅਤੇ
ਆਖਰੀ ਮੈਚ ਪੂਲ ਬੀ ‘ਚੋਂ ਬੀਐਸਐਫ ਅਤੇ ਤ੍ਰਿਪੁਰਾ ਪੁਲਿਸ ਦਰਮਿਆਨ ਖੇਡਿਆ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।