ਕੁਝ ਸਿਆਸਤਦਾਨ ਸਮਾਜ ਨੂੰ ਵੰਡੋ ਤੇ ਰਾਜ ਕਰੋ ਦੀ ਨੀਤੀ ਛੱਡਣ ਲਈ ਤਿਆਰ ਨਹੀਂ ਉਨ੍ਹਾਂ ਨੂੰ ਜ਼ਰਾ ਵੀ ਦਰਦ ਨ੍ਹੀਂ ਆਉਂਦਾ ਕਿ ਪੰਜਾਬ ਨੇ ਇੱਕ ਦਹਾਕਾ ਹਿੰਸਾ ਦਾ ਕਾਲਾ ਦੌਰ ਆਪਣੇ ਪਿੰਡੇ ‘ਤੇ ਹੰਢਾਇਆ ਸੀ ਹਾਲਾਂਕਿ ਉਨ੍ਹਾਂ ਨੇ ਅੱਤਵਾਦ ਦੇ ਦਿੱਤੇ ਜ਼ਖ਼ਮਾਂ ਨੂੰ ਵੇਖਿਆ ਤੇ ਆਪਣੇ ਆਪ ਨੂੰ ਅੱਤਵਾਦ ਦੇ ਵੱਡੇ ਵਿਰੋਧੀ ਤੇ ਅਮਨ ਦੇ ਮਸੀਹੇ ਮੰਨਦੇ ਹਨ ਫਿਰ ਵੀ ਸਿਆਸਤ ‘ਚ ਪਕੜ ਮਜ਼ਬੂਤ ਬਣਾਉਣ ਲਈ ਆਪਣੀ ਆਦਤ ਅਨੁਸਾਰ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਲੱਗੇ ਰਹਿੰਦੇ ਹਨ।
ਇਹੀ ਕੁਝ ਇਨ੍ਹੀਂ ਦਿਨੀਂ ਸੁਨੀਲ ਜਾਖੜ ਕਰ ਰਹੇ ਹਨ ਜੋ ਉਸ ਪਾਰਟੀ ਦੇ ਸੂਬਾ ਪ੍ਰਧਾਨ ਹਨ ਜੋ ਧਰਮ ਨਿਰਪੱਖਤਾ ਤੇ ਭਾਈਚਾਰਕ ਸਾਂਝ ਨੂੰ ਆਪਣਾ ਵੱਡਾ ਸਿਧਾਂਤ ਮੰਨਦੀ ਹੈ ਪਰ ਸੁਨੀਲ ਜਾਖੜ ਪੰਜਾਬ ‘ਚ ਗੁਮਰਾਹਕੁੰਨ ਪ੍ਰਚਾਰ ਕਰਕੇ ਕੁਝ ਸੰਗਠਨਾਂ ਦੇ ਦਿਲਾਂ ‘ਚ ਡੇਰਾ ਸੱਚਾ ਸੌਦਾ ਤੇ ਡੇਰਾ ਸ਼ਰਧਾਲੂਆਂ ਪ੍ਰਤੀ ਗਲਤਫ਼ਹਿਮੀਆਂ ਪੈਦਾ ਕਰਨ ਦਾ ਹਰ ਹੀਲਾ ਵਰਤ ਰਹੇ ਹਨ ਜਾਖੜ ਪਹਿਲਾਂ ਤਾਂ ਇਹ ਗੱਲ ਬੜੀ ਉੱਚੀ ਅਵਾਜ਼ ‘ਚ ਮੀਡੀਆ ਨੂੰ ਕਹਿ ਰਹੇ ਸਨ ਕਿ ਐੱਮਐੱਸਜੀ ਫ਼ਿਲਮ ਨੂੰ ਚਲਾਉਣ ਲਈ ਡੇਰਾ ਸੱਚਾ ਸੌਦਾ ਤੇ ਅਕਾਲੀ ਦਲ ਦਰਮਿਆਨ ਡੀਲ ਹੋਈ ਸੀ ਇਹ ਗੱਲ ਜਾਖੜ, ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਹਵਾਲਾ ਦੇ ਕੇ ਕਹਿੰਦੇ ਰਹੇ ਸਨ।
ਕਿ ਮੁੰਬਈ ‘ਚ ਅਦਾਕਾਰ ਅਕਸ਼ੈ ਕੁਮਾਰ ਦੇ ਘਰ ਸੁਖਬੀਰ ਬਾਦਲ ਤੇ ਡੇਰੇ ਵਿਚਕਾਰ ਐੱਮਐੱਸਜੀ ਫਿਲਮ ਚਲਾਉਣ ਸਬੰਧੀ ਡੀਲ ਹੋਈ ਸੀ ਪਰ ਇਹ ਰਿਪੋਰਟ ਆਉਣ ਤੋਂ ਪਹਿਲਾਂ ਹੀ ਅਕਸ਼ੈ ਕੁਮਾਰ ਨੇ ਮੀਡੀਆ ‘ਚ ਦਾਅਵਾ ਕੀਤਾ ਸੀ ਕਿ ਉਸ ਦੇ ਘਰ ਕੋਈ ਮੀਟਿੰਗ ਨਹੀਂ ਹੋਈ ਤੇ ਨਾ ਹੀ ਸੁਖਬੀਰ ਬਾਦਲ ਉਹ ਕਦੇ ਨਿੱਜੀ ਤੌਰ ‘ਤੇ ਆਏ ਹਨ ਸੁਨੀਲ ਜਾਖੜ ਅਕਸ਼ੈ ਕੁਮਾਰ ਦੇ ਬਿਆਨ ‘ਤੇ ਪ੍ਰਤੀਕਿਰਿਆ ਦੇਣ ਦੀ ਬਜਾਇ ਲਗਾਤਾਰ ਡੇਰਾ ਵਿਰੋਧੀ ਰਾਗ ਅਲਾਪ ਰਹੇ ਹਨ ਕੀ ਜਾਖੜ ਇਹ ਦੱਸਣਗੇ ਕਿ ਅਕਸ਼ੈ ਕੁਮਾਰ ਝੂਠ ਬੋਲ ਰਿਹਾ ਹੈ ਜਾਂ ਸੱਚ ਸੁਨੀਲ ਜਾਖੜ ਨੂੰ ਜਦੋਂ ਇਹ ਪਤਾ ਲੱਗ ਗਿਆ।
ਕਿ ਡੀਲ ਵਾਲੀ ਛੁਰਲੀ ਨਹੀਂ ਚੱਲੀ ਤਾਂ ਹੁਣ ਉਸ ਨੇ ਸਿੱਧਾ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਐੱਮਐੱਸਜੀ ਫਿਲਮ ਚਲਾਉਣ ਲਈ ਪੁਲਿਸ ਨੇ ਬਹਿਬਲ ਕਲਾਂ ‘ਚ ਗੋਲ਼ੀ ਚਲਾਈ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੜ੍ਹਿਆਂ ਪਤਾ ਲੱਗਦਾ ਹੈ ਕਿ ਮਾਰੇ ਗਏ ਦੋ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਧਰੇ ਸ਼ਿਕਾਇਤ ਨਹੀਂ ਕੀਤੀ ਕਿ ਗੋਲ਼ੀ ਫਿਲਮ ਕਰਕੇ ਚੱਲੀ ਹੈ ਜਾਖੜ ਦਾ ਇਸ ਤੋਂ ਵੱਡਾ ਹੋਰ ਗੱਪ ਕੀ ਹੋ ਸਕਦਾ ਹੈ ਕਿ ਉਹ ਬਹਿਬਲ ਕਲਾਂ ਦੇ ਇਕੱਠ ਨੂੰ ਫਿਲਮ ਨਾਲ ਜੋੜ ਰਹੇ ਹਨ ਕੋਟਕਪੂਰਾ ਤੇ ਬਹਿਬਲ ਕਲਾਂ ‘ਚ ਧਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ਼ ਲੱਗਾ ਸੀ, ਉਨ੍ਹਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਮੰਗ ਕੀਤੀ ਸੀ ਪਰ ਜਾਖੜ ਸਮਾਜ ਦੇ ਅਮਨ-ਚੈਨ ਨੂੰ ਅੱਗ ਲਾਉਣ ਲਈ ਕਹਿ ਰਹੇ ਹਨ।
ਕਿ ਇਹ ਸਭ ਕੁਝ ਫ਼ਿਲਮ ਕਰਕੇ ਹੋਇਆ ਜਾਖੜ ਨਾ ਤਾਂ 2015 ‘ਚ ਕਿਸੇ ਧਰਨੇ ‘ਚ ਗਏ, ਨਾ ਧਰਨਾਕਾਰੀਆਂ ਨੂੰ ਮਿਲੇ ਪਰ ਉਹ ਘਰ ਬੈਠੇ ਬਿਠਾਏ ਕਹਾਣੀ ਘੜਨ ‘ਚ ਬੜੇ ਮਾਹਿਰ ਹਨ ਦਰਅਸਲ ਜਾਖੜ ਨੂੰ 2017 ‘ਚ ਹੋਈ ਆਪਣੀ ਹਾਰ ਕਾਰਨ ਗੁੱਸੇ ‘ਚ ਹਨ ਡੇਰਾ ਪ੍ਰੇਮੀਆਂ ਨੇ ਇਨ੍ਹਾਂ ਚੋਣਾਂ ‘ਚ ਅਕਾਲੀ-ਭਾਜਪਾ ਨੂੰ ਵੋਟ ਪਾਈ ਸੀ ਪਰ ਜਾਖੜ ਨੂੰ ਇਹ ਗੱਲ ਨਹੀਂ ਭੁੱਲਣੀ ਚਾਹੀਦੀ ਕਿ 2007 ‘ਚ ਡੇਰਾ ਸ਼ਰਧਾਲੂਆਂ ਨੇ ਕਾਂਗਰਸ ਨੂੰ ਵੀ ਵੋਟ ਪਾਈ ਉਦੋਂ ਉਨ੍ਹਾਂ ਨੇ ਵੀ ਸਾਧ-ਸੰਗਤ ਤੋਂ ਹਮਾਇਤ ਲਈ ਸੀ ਸਾਧ-ਸੰਗਤ ਨੇ ਉਨ੍ਹਾਂ ਨੂੰ ਹਲਕਾ ਅਬੋਹਰ ਤੋਂ ਵੋਟਾਂ ਪਾ ਕੇ ਜਿਤਾਇਆ ਸੀ ਕੀ ਜਾਖੜ ਦੱਸਣਗੇ ਕਿ ਉਸ ਵੇਲੇ ਉਨ੍ਹਾਂ ਦੀ ਵੋਟਾਂ ਲੈਣ ਸਬੰਧੀ ਡੀਲ ਹੋਈ ਸੀ ਬਹਿਸ ਤੱਥਾਂ ਤੇ ਸਬੂਤਾਂ ‘ਤੇ ਕੀਤੀ ਜਾ ਸਕਦੀ ਪਰ ਕੂੜ-ਪ੍ਰਚਾਰ ਕਰਨ ਲਈ ਕਿਸੇ ਤੱਥ ਦੀ ਲੋੜ ਨਹੀਂ ਹੁੰਦੀ ਸਿਆਸਤਦਾਨ ਤਾਂ ਫਿਰ ਇਸ ਕਲਾ ‘ਚ ਮਾਹਿਰ ਹੁੰਦੇ ਹਨ ਜਾਖੜ ਪਾਰਟੀ ਦੇ ਜ਼ਿੰਮੇਵਾਰ ਅਹੁਦੇ ਦੇ ਨਾਲ-ਨਾਲ ਐੱਮਪੀ ਜਿਹੇ ਸੰਵਿਧਾਨਕ ਅਹੁਦੇ ‘ਤੇ ਵੀ ਹਨ ਉਹ ਨਿੱਜੀ ਕਿੜਾਂ ਕੱਢਣ ਲਈ ਪੰਜਾਬ ਦੇ ਅਮਨ-ਚੈਨ ਨੂੰ ਦਾਅ ‘ਤੇ ਨਾ ਲਾਉਣ।