ਕਾਨਫਰੰਸ 27 ਤੇ 28 ਅਕਤੂਬਰ ਨੂੰ
ਕਾਨਫਰੰਸ ਵਿੱਚ ਦੇਸ਼ ਭਰ ਚੋਂ ਲੈਣਗੇ 300 ਤੋਂ ਵਧੇਰੇ ਡੈਲੀਗੇਟ ਭਾਗ
ਅੰਮ੍ਰਿਤਸਰ, ਰਾਜਨ ਮਾਨ।
ਇੰਡੀਅਨ ਜਰਨਲਿਸਟ ਯੂਨੀਅਨ ਵਲੋਂ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ 9ਵੀਂ ਨੈਸ਼ਨਲ ਕਾਨਫਰੰਸ ਸਬੰਧੀ ਪੰਜਾਬ ਐਂਡ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੀਤੀ ਗਈ। ਇਸ ਕਾਨਫਰੰਸ ਦੀ ਮੇਜ਼ਬਾਨੀ ਇੰਡੀਅਨ ਜਰਨਲਿਸਟ ਯੂਨੀਅਨ ਦੀ ਬਾਡੀ ਪੰਜਾਬ ਐਂਡ ਚੰਡੀਗਡ਼੍ਹ ਜਰਨਲਿਸਟ ਯੂਨੀਅਨ ਵਲੋਂ ਕੀਤੀ ਜਾਵੇਗੀ। ਇਸ ਨੈਸ਼ਨਲ ਕਾਨਫਰੰਸ ਦੇ ਪ੍ਰਬੰਧਾਂ ਨੂੰ ਲੈ ਕੇ ਅੱਜ ਯੂਨੀਅਨ ਦੀ ਪਹਿਲੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਐੱਡ ਚੰਡੀਗਡ਼੍ਹ ਯੂਨੀਅਨ ਦੇ ਪ੍ਰਧਾਨ ਸ਼੍ਰੀ ਬਲਵਿੰਦਰ ਸਿੰਘ ਜੰਮੂ,ਸੀਨੀਅਰ ਮੀਤ ਪ੍ਰਧਾਨ ਰਾਜਨ ਮਾਨ ਅਤੇ ਮੀਤ ਪ੍ਰਧਾਨ ਪਾਲ ਸਿੰਘ ਨੌਲੀ ਨੇ ਦੱਸਿਆ ਕਿ ਇਹ ਕਾਨਫਰੰਸ 27 ਤੇ 28 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਕਰਵਾਈ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਇਸ ਦੋ ਦਿਨਾਂ ਨੈਸ਼ਨਲ ਕਾਨਫਰੰਸ ਵਿੱਚ ਦੇਸ਼ ਭਰ ਚੋਂ 300 ਤੋਂ ਵਧੇਰੇ ਡੈਲੀਗੇਟ ਭਾਗ ਲੈ ਰਹੇ ਹਨ। ਉਹਨਾਂ ਦੱਸਿਆ ਕਿ ਕਿ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਦੇ ਨਾਲ ਨਾਲ ਉਹਨਾਂ ਉਪਰ ਨਿੱਤ ਦਿਨ ਹੋ ਰਹੇ ਹਮਲਿਆਂ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਦੇਸ਼ ਵਿੱਚ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਉਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਉਹਨਾਂ ਕਿਹਾ ਕਿ ਅੱਜ ਦੇਸ਼ ਅੰਦਰ ਕਈ ਪੱਤਰਕਾਰਾਂ ਨੂੰ ਦੇਸ਼ ਦੇ ਹਾਕਮਾਂ ਨੇ ਮੌਤ ਦੇ ਮੂੰਂਹ ਵਿੱਚ ਧਕੇਲਿਆ ਹੈ, ਹਾਕਮ ਧਿਰ ਵਲੋਂ ਜਿਸ ਤਰੀਕੇ ਨਾਲ ਮੀਡੀਆ ਹਾਊਸਾਂ ਉਪਰ ਕਬਜ਼ੇ ਕਰਕੇ ਪੱਤਰਕਾਰਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਕਈ ਪੱਤਰਕਾਰਾਂ ਨੂੰ ਨੌਕਰੀਆਂ ਤੋਂ ਹੱਥ ਧੋਣੇ ਪੈ ਰਹੇ ਹਨ। ਉਹਨਾਂ ਕਿਹਾ ਕਿ ਪੱਤਰਕਾਰਾਂ ਉਪਰ ਹਰ ਤਰੀਕੇ ਨਾਲ ਕੀਤੇ ਜਾ ਰਹੇ ਹਮਲੇ ਪ੍ਰੈਸ ਦੀ ਆਜ਼ਾਦੀ ਲਈ ਵੱਡਾ ਖਤਰਾ ਹੈ। ਇਹ ਕਾਨਫਰੰਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਈ ਜਾਵੇਗੀ।
6 ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ
ਇਸ ਮੌਕੇ 6 ਵੱਖ ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ ਜੋ ਇਸ ਸਾਰੇ ਪ੍ਰਬੰਧਾਂ ਦੀ ਦੇਖਰੇਖ ਕਰਨਗੀਆਂ। ਇਸ ਮੌਕੇ ਤੇ ਇੱਕ ਰਿਸੈਪਸ਼ਨ ਕਮੇਟੀ ਦਾ ਵੀ ਗਠਨ ਕੀਤਾ ਗਿਆ ਜਿਸ ਵਿੱਚ ਸੁਰਜੀਤ ਸਿੰਘ ਹਿੰਦੋਸਤਾਨ ਟਾਈਮਜ਼ ,ਜੀਐਸ ਪਾਲ ਦਾ ਟ੍ਰਿਬਿਊਨ, ਰੋਹਿਤ ਚੌਧਰੀ ਰੈਜੀਡੈਂਟ ਐਡੀਟਰ ਦੈਨਿਕ ਭਾਸਕਰ, ਜਗਤਾਰ ਸਿੰਘ ਲਾਂਬਾ ਪੰਜਾਬੀ ਟ੍ਰਿਬਿਊਨ,ਵਿਪਨ ਕੁਮਾਰ ਰਾਣਾ ਦੈਨਿਕ ਜਾਗਰਣ, ਮਮਤਾ ਜੱਗ ਬਾਣੀ,ਸੰਜੇ ਗਰਗ ਦੈਨਿਕ ਸਵੇਰਾ,ਸਿ਼ਵਰਾਜ ਦੁਪਿਤ ਦੈਨਿਕ ਭਾਸਕਰ,ਰਾਕੇਸ਼ ਗੁਪਤਾ ਇੰਡੀਆ ਟੀਵੀ,ਪੰਕਜ਼ ਸ਼ਰਮਾਂ ਏ ਐਨ ਆਈ,ਦਵਿੰਦਰ ਸਿੰਘ ਭੰਗੂ ਪੰਜਾਬੀ ਟ੍ਰਿਬਿਊਨ,ਸੁਖਦੇਵ ਸਿੰਘ ਮੀਆਂਪੁਰ ਅਜੀਤ,ਨਰਿੰਦਰ ਕੁਮਾਰ ਜੱਗਬਾਣੀ,ਦਿਲਬਾਗ ਸਿੰਘ ਗਿੱਲ ਪੰਜਾਬੀ ਟ੍ਰਿਬਿਊਨ,ਅਵਿਦੇਸ਼ ਗੁਪਤਾ ਜੱਗਬਾਣੀ,ਸੁਰਿੰਦਰਪਾਲ ਦੇਸ਼ ਸੇਵਕ,ਰਕੇਸ਼ ਨਵੀਅਰ ਜੱਗਬਾਣੀ ,ਐਨ ਪੀ ਧਵਨ ਪੰਜਾਬੀ ਟ੍ਰਿਬਿਊਨ ਆਦਿ ਸ਼ਾਮਿਲ ਹਨ। ਇਸ ਮੌਕੇ ਤੇ ਪੰਜਾਬ ਐਂਡ ਚੰਡੀਗਡ਼੍ਹ ਯੂਨੀਅਨ ਦਾ ਅੰਮ੍ਰਿਤਸਰ ਯੂਨਿਟ ਤਿਆਰ ਕਰਕੇ ਉਕਤ ਸਾਰੇ ਮੈਂਬਰ ਨਾਮਜ਼ਾਦ ਕੀਤੇ ਗਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।