ਨਵੀਂ ਸਰਕਾਰ ਬਣਾਉਣ ਤੱਕ ਰਾਓ ਰਹਿਣਗੇ ਕਾਰਜਕਾਰੀ ਮੁੱਖ ਮੰਤਰੀ
ਹੈਦਰਾਬਾਦ, ਏਜੰਸੀ
ਰਾਜਪਾਲ ਈਐਸਐਲ ਨਰਸਿੰੰਹਨ ਦੇ ਤੇਲੰਗਾਨਾ ਵਿਧਾਨ ਸਭਾ ਭੰਗ ਕਰਨ ਦੀ ਚੰਦਰਸ਼ੇਖਰ ਰਾਓ ਮੰਤਰੀ ਮੰਡਲ ਦੀ ਸਿਫਾਰਿਸ਼ ਅੱਜ ਤੁਰੰਤ ਸਵੀਕਾਰ ਕਰ ਲੈਣ ਨਾਲ ਨਵੀਂ ਬਣੀ ਸੂਬੇ ਦੀ ਪਹਿਲੀ ਸਰਕਾਰ ਦਾ ਕਾਰਜਕਾਲ ਚਾਰ ਸਾਲ ਤਿੰਨ ਮਹੀਨੇ ਤੇ ਚਾਰ ਦਿਨਾਂ ‘ਚ ਸਮਾਪਤ ਹੋ ਗਿਆ।
ਰਾਜਪਾਲ ਨੇ ਸ੍ਰੀ ਕੇ ਚੰਦਰਸ਼ੇਖਰ ਰਾਓ ਨੂੰ ਨਵੀਂ ਸਰਕਾਰ ਬਣਾਉਣ ਤੱਕ ਕਾਰਜਕਾਰੀ ਮੁੱਖ ਮੰਤਰੀ ਬਣੇ ਰਹਿਣ ਦਾ ਅਪੀਲ ਕੀਤੀ, ਜਿਸ ਸ੍ਰੀ ਰਾਵ ਨੇ ਸਵੀਕਾਰ ਕਰ ਲਿਆ ਵਿਧਾਨ ਸਪਾ ਦੇ ਭੰਗ ਹੁੰਦੇ ਹੀ ਤੇਲੰਗਾਨਾ ‘ਚ ਸਮੇਂ ਤੋਂ ਪਹਿਲਾਂ ਚੋਣਾਂ ਕਰਾਉਣ ਦਾ ਮਾਰਗ ਸਾਫ ਹੋ ਗਿਆ। ਸ੍ਰੀ ਰਾਓ ਦੀ ਅਗਵਾਈ ‘ਚ ਹੋਈ ਮੀਟਿੰਗ ‘ਚ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਸਬੰਧੀ ਇੱਕ ਪੰਕਤੀ ਦਾ ਮਤਾ ਪਾਸ ਕੀਤਾ ਗਿਆ ਇਸ ਤੋਂ ਬਾਅਦ ਸ੍ਰੀ ਰਾਓ ਮੰਤਰੀ ਮੰਡਲ ਦੇ ਸਹਿਯੋਗੀਆਂ ਦੇ ਨਾਲ ਰਾਜ ਭਵਨ ਗਏ ਤੇ ਉਨ੍ਹਾਂ ਸ੍ਰੀ ਨਰਸਿੰਹਨ ਨੂੰ ਮਤੇ ਦੀ ਕਾਪੀ ਸੌਂਪੀ।
ਹੁਣ ਇਨ੍ਹਾਂ ਸੂਬਿਆਂ ‘ਚ ਹੋਣਗੀਆਂ ਚੋਣਾਂ
ਤੇਲੰਗਾਨਾ ਵਿਧਾਨ ਸਭਾ ਭੰਗ ਹੋਣ ਨਾਲ ਇਸ ਸਾਲ ਹੋਣ ਵਾਲੀਆਂ ਚੋਣਾਂ ਮੱਧ ਪ੍ਰਦੇਸ਼, ਰਾਜਸਕਾਨ, ਛੱਤੀਸਗੜ੍ਹ ਤੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਾਲ ਸੂਬੇ ‘ਚ ਚੋਣਾਂ ਕਰਾਉਣ ਦਾ ਰਾਹ ਸਾਫ਼ ਹੋ ਗਿਆ। ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਰਾਜਪਾਲ ਸ੍ਰੀ ਨਰਸਿੰਹਨ ਦੇ ਮੁੱਖ ਸਕੱਤਰ ਹਰਪ੍ਰੀਤ ਸਿੰਘ ਨੇ ਇੱਕ ਅਧਿਕਾਰਿਕ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਕਿ ਰਾਜਪਾਲ ਨੇ ਸ੍ਰੀ ਰਾਓ ਤੇ ਉਨ੍ਹਾਂ ਦੀ ਮੰਤਰੀ ਪ੍ਰੀਸ਼ਦ ਦੀ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼ ਸਵੀਕਾਰ ਕਰ ਲਈ ਹੈ। ਰਾਜ ਵਿਧਾਨ ਸਭਾ ਦਾ ਕਾਰਜਕਾਲ ਮਈ 2019 ਤੱਕ ਸੀ ਤੇ ਇਸ ਦੀਆਂ ਚੋਣਾਂ ਲੋਕ ਸਭਾ ਚੋਣਾਂ ਨਾਲ ਹੋਣ ਦੀ ਉਮੀਦ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।