ਤੈਰਾਕੀ ਂਚ 6 ਸੋਨ ਅਤੇ 2 ਚਾਂਦੀ ਤਗਮੇ ਜਿੱਤੇ
‘ਮੋਸਟ ਵੈਲੂਏਬਲ ਪਲੇਅਰ'(ਐਮਵੀਪੀ) ਚੁਣਿਆ ਗਿਆ
ਜਕਾਰਤਾ, 2 ਸਤੰਬਰ
ਜਾਪਾਨ ਦੀ ਨੌਜਵਾਨ ਤੈਰਾਕ ਰਿਕਾਕੋ ਈਕੀ ਤੈਰਾਕੀ ‘ਚ ਆਪਣੇ ਛੇ ਸੋਨ ਤਗਮਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਐਤਵਾਰ ਨੂੰ ਇੱਥੇ ਖ਼ਤਮ ਹੋਈਆਂ 18ਵੀਆਂ ਏਸ਼ੀਆਈ ਖੇਡਾਂ ਦੀ ਸਰਵਸ੍ਰੇਸ਼ਠ ਖਿਡਾਰੀ ਚੁਣੀ ਗਈ ਉਹ ਇਹ ਸਨਮਾਨ ਪਾਉਣ ਵਾਲੀ ਪਹਿਲੀ ਮਹਿਲਾ ਅਥਲੀਟ ਬਣ ਗਈ ਹੈ
ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ ‘ਚ ਏਸ਼ੀਆਈ ਖੇਡਾਂ ਦੀ ਸਫ਼ਲ ਸਮਾਪਤੀ ਹੋ ਗਈ ਇਹਨਾਂ ਖੇਡਾਂ ‘ਚ ਜਾਪਾਨ ਦੀ ਨੌਜਵਾਨ ਮਹਿਲਾ ਤੈਰਾਕ ਇਕੀ ਨੇ ਸਭ ਤੋਂ ਜ਼ਿਆਦਾ ਛੇ ਸੋਨ ਤਗਮੇ ਜਿੱਤੇ ਜਿਸ ਦੀ ਬਦੌਲਤ ਉਸਨੂੰ ਇਹਨਾਂ ਖੇਡਾਂ ਦੀ ‘ਮੋਸਟ ਵੈਲੂਏਬਲ ਪਲੇਅਰ'(ਐਮਵੀਪੀ) ਚੁਣਿਆ ਗਿਆ
ਕੋਰਿਆਈ ਨਿਸ਼ਾਨੇਬਾਜ਼ ਸੋ ਜਿਨ ਨੇ 1982 ਦੀਆਂ ਖੇਡਾਂ ‘ਚ ਸੱਤ ਸੋਨ ਅਤੇ ਇੱਕ ਚਾਂਦੀ ਸਮੇਤ ਅੱਠ ਤਗਮੇ ਜਿੱਤੇ ਸਨ
ਇਸ ਤੋਂ ਪਹਿਲਾਂ ਇੱਕ ਏਸ਼ੀਆਈ ਖੇਡਾਂ ‘ਚ ਸਭ ਤੋਂ ਜ਼ਿਆਦਾ ਤਗਮੇ ਹਾਸਲ ਕਰਨ ਦਾ ਮਾਣ ਉੱਤਰੀ ਕੋਰਿਆਈ ਨਿਸ਼ਾਨੇਬਾਜ਼ ਸੋ ਜਿਨ ਮੈਨ ਦੇ ਨਾਂਅ ਸੀ ਜਿਸਨੇ 1982 ਦੀਆਂ ਨਵੀਂ ਦਿੱਲੀ ਏਸ਼ੀਆਈ ਖੇਡਾਂ ‘ਚ ਸੱਤ ਸੋਨ ਅਤੇ ਇੱਕ ਚਾਂਦੀ ਸਮੇਤ ਸਭ ਤੋਂ ਜ਼ਿਆਦਾ ਅੱਠ ਤਗਮੇ ਜਿੱਤੇ ਸਨ 18 ਸਾਲ ਦੀ ਜਾਪਾਨੀ ਖਿਡਾਰੀ ਨੇ 36 ਸਾਲ ਬਾਅਦ ਇਸ ਰਿਕਾਰਡ ਦੀ ਬਰਾਬਰੀ ਕਰਦੇ ਹੋਏ ਅੱਠ ਤਗਮੇ ਜਿੱਤੇ
ਸਾਰੇ ਛੇ ਸੋਨ ਤਗਮਿਆਂ ਨੂੰ ਖੇਡਾਂ ਦੇ ਰਿਕਾਰਡ ਸਮੇਂ ਨਾਲ ਜਿੱਤਿਆ
ਇੱਕ ਏਸ਼ੀਆਈ ਖੇਡਾਂ ‘ਚ ਕਿਸੇ ਮਹਿਲਾ ਅਥਲੀਟ ਦਾ ਇਹ ਸਭ ਤੋਂ ਜ਼ਿਆਦਾ ਤਗਮਾ ਪ੍ਰਦਰਸ਼ਨ ਹੈ ਅਤੇ ਉਸਨੂੰ ਸਰਵ ਸੰਮਤੀ ਨਾਲ ਐਮਵੀਪੀ ਚੁਣਿਆ ਗਿਆ ਏਸ਼ੀਆ ਓਲੰਪਿਕ ਪਰੀਸ਼ਦ ਨੇ ਖੇਡਾਂ ਦੇ ਆਖ਼ਰੀ ਦਿਨ ਐਤਵਾਰ ਨੂੰ ਇਸ ਦਾ ਐਲਾਨ ਕੀਤਾ
ਈਕੀ ਨੇ 50 ਹਜਾਰ ਡਾਲਰ ਦਾ ਇਨਾਮ ਅਤੇ ਟਰਾਫ਼ੀ ਜਿੱਤਣ ਤੋਂ ਬਾਅਦ ਕਿਹਾ ਕਿ ਮੈਂ ਸੁਣਿਆ ਸੀ ਕਿ ਇੱਥੇ ਪਹਿਲਾਂ ਕੋਈ ਐਮਵੀਪੀ ਅਵਾਰਡ ਨਹੀਂ ਸੀ ਅਤੇ ਮੈਨੂੰ ਇਸ ਦਾ ਬੁਰਾ ਲੱਗ ਰਿਹਾ ਸੀ ਪਰ ਬਾਅਦ ‘ਚ ਇਸਨੂੰ ਬਦਲਿਆ ਗਿਆ ਅਤੇ ਮੈਂ ਇਸਨੂੰ ਹਾਸਲ ਕਰਕੇ ਮਾਣ ਮਹਿਸੂਸ ਕਰ ਰਹੀ ਹਾਂ ਉਸਨੇ ਕਿਹਾ ਕਿ ਤੈਰਾਕੀ ਮੁਕਾਬਲਿਆਂ ਤੋਂ ਬਾਅਦ ਮੈਂ ਵਾਪਸ ਜਾਪਾਨ ਚਲੀ ਗਈ ਸੀ ਮੈਨੂੰ ਨਹੀਂ ਪਤਾ ਸੀ ਕਿ ਇੰਡੋਨੇਸ਼ੀਆ ਵਾਪਸ ਆਉਣਾ ਪਵੇਗਾ ਇਸ ਜਗ੍ਹਾ ਮੇਰੀਆਂ ਬਹੁਤ ਚੰਗੀਆਂ ਯਾਦਾਂ ਹਨ
1998 ਦੀਆਂ ਬੈਂਕਾਕ ਖੇਡਾਂ ਤੋਂ ਸ਼ੁਰੂ ਹੋਏ ਐਮਵੀਪੀ ਅਵਾਰਡ ਤੋਂ ਬਾਅਦ ਈਕੀ ਜਾਪਾਨ ਦੀ ਚੌਥੀ ਅਥਲੀਟ ਹੈ ਜਿਸਨੂੰ ਇਹ ਅਵਾਰਡ ਮਿਲਿਆ ਹੈ, ਉਸਨੂੰ ਹੁਣ ਦੋ ਸਾਲ ਬਾਅਦ ਜਾਪਾਨ ਦੀ ਹੀ ਮੇਜ਼ਬਾਨੀ ‘ਚ ਹੋਣ ਵਾਲੀਆਂ ਟੋਕੀਓ ਓਲੰਪਿਕ ‘ਚ ਵੀ ਵੱਡੀ ਤਗਮਾ ਆਸ ਮੰਨਿਆ ਜਾ ਰਿਹਾ ਹੈ
ਜਾਪਾਨ ਨੇ ਇਹਨਾਂ ਖੇਡਾਂ ‘ਚ ਚੀਨ ਤੋਂ ਬਾਅਦ ਸਭ ਤੋਂ ਜ਼ਿਆਦਾ 75 ਸੋਨ, 56 ਚਾਂਦੀ ਅਤੇ 74 ਕਾਂਸੀ ਤਗਮਿਆਂ ਸਮੇਤ ਕੁੱਲ 205 ਤਗਮੇ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ 1994 ਦੀਆਂ ਹਿਰੋਸ਼ੀਮਾ ਏਸ਼ੀਆਈ ਖੇਡਾਂ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਜਾਪਾਨ ਨੂੰ ਇਹਨਾਂ ਖੇਡਾਂ ‘ਚ ਦੂਸਰਾ ਸਥਾਨ ਮਿਲਿਆ ਹੈ ਤੈਰਾਕੀ ‘ਚ ਜਾਪਾਨ ਅਤੇ ਚੀਨਨੂੰ ਸਾਂਝੇ ਤੌਰ ‘ਤੇ 19 ਤਗਮੇ ਮਿਲੇ ਹਾਲਾਂਕਿ ਓਵਰਆਲ ਤਗਮਿਆਂ ਦੇ ਮਾਮਲੇ ‘ਚ ਚੀਨ ਪਹਿਲੇ ਨੰਬਰ ‘ਤੇ ਰਿਹਾ ਜਿਸ ਦੇ 132 ਸੋਨ ਸਮੇਤ 289 ਤਗਮੇ ਹਨ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ