ਤਮਿਲਨਾਡੂ ਦੇ ਵਿਲਲੁੰਪੁਰਮ ‘ਚ 231 ਏਕੜ ਜ਼ਮੀਨ ਕੁਰਕ ਕੀਤੀ ਸੀ
ਨਵੀਂ ਦਿੱਲੀ, (ਏਜੰਸੀ)। ਪੰਜਾਬ ਨੈਸ਼ਨਲ ਬੈਂਕ ‘ਚ ਹਜ਼ਾਰਾਂ ਕਰੋੜ ਰੁਪਏ ਦੇ ਘਪਲੇ ਦੇ ਦੋਸ਼ੀ ਮੇਹੁਲ ਚੌਕਸੀ ਨੇ ਗੈਰ ਕਾਨੂੰਨੀ ਢੰਗ ਨਾਲ ਇਕੱਠੀ ਕੀਤੀ ਜਾਇਦਾਦ ਨਾਲ ਅਰਬਾਂ ਦਾ ਸਾਮਰਾਜ ਖੜ੍ਹਾ ਕੀਤਾ ਸੀ। ਮਨੀ ਲਾਂਡ੍ਰਿੰਗ ਰੋਕੂ ਕਾਨੂੰਨ ਤਹਿਤ ਰਜਿਸਟਰ ਤੇ ਅਥਾਰਟੀਕਰਨ ਨੇ ਕਿਹਾ ਕਿ ਭਗੌੜੇ ਹੀਰਾ ਕਾਰੋਬਾਰੀ ਤੇ ਇਸ ਨਾਲ ਜੁੜੀਆਂ ਕੰਪਨੀਆਂ ਨਾਲ ਸਬੰਧਿਤ 1,210 ਕਰੋੜ ਰੁਪਏ ਦੀ ਕੁਰਕ 41 ਜਾਇਦਾਦਾਂ ਮਨੀ ਲਾਂਡ੍ਰਿੰਗ ਨਾਲ ਜੁੜੀਆਂ ਹਨ ਤੇ ਇਨ੍ਹਾਂ ਦੀ ਕੁਰਕੀ ਜਾਰੀ ਰਹਿਣੀ ਚਾਹੀਦੀ ਹੈ।
ਈਡੀ ਨੇ ਇਨ੍ਹਾਂ ਕੰਪਨੀਆਂ ਨੂੰ ਕੁਰਕ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਬ੍ਰਾਂਚ ‘ਚ ਦੋ ਅਰਬ ਡਾਲਰ ਦੀ ਕਥਿੱਤ ਧੋਖਾਧੜੀ ‘ਚ ਕੇਂਦਰੀ ਜਾਂਚ ਏਜੰਸੀ ਨੇ ਇਸ ਸਾਲ ਫਰਵਰੀ ‘ਚ ਅਸਥਾਈ ਤੌਰ ‘ਤੇ ਮੁੰਬਈ ‘ਚ 15 ਫਲੈਟ ਤੇ 17 ਦਫ਼ਤਰ ਕੰਪਲੈਕਸ, ਕੋਲਕਾਤਾ ‘ਚ ਇੱਕ ਮਾਲ, ਅਲੀਬਾਗ ‘ਚ ਚਾਰ ਕਰੋੜ ਦਾ ਫਾਰਮ ਹਾਊਸ ਤੇ ਮਹਾਂਰਾਸ਼ਟਰ ਦੇ ਨਾਸਿਕ, ਨਾਗਪੁਰ ਤੇ ਪਨਵੇਲ ਤੇ ਤਾਮਿਲਨਾਡੂ ਦੇ ਵਿਲਲੁੰਪੁਰਮ ‘ਚ 231 ਏਕੜ ਜ਼ਮੀਨ ਕੁਰਕ ਕੀਤੀ ਸੀ।