ਭਾਰਤੀ ਮਹਿਲਾ ਸਕਵਾੱਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਨੂੰ 2-0 ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ‘ਚ ਜਗ੍ਹਾ ਬਣਾ ਲਈ
ਜਕਾਰਤਾ, 31 ਅਗਸਤ
ਭਾਰਤੀ ਮਹਿਲਾ ਸਕਵਾੱਸ਼ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਏਸ਼ੀਆਈ ਖੇਡਾਂ ‘ਚ ਸਕਵਾੱਸ਼ ਮੁਕਾਬਲੇ ਦੀ ਮਹਿਲਾ ਟੀਮ ਵਰਗ ਦੇ ਸੈਮੀਫਾਈਨਲ ‘ਚ ਮਲੇਸ਼ੀਆ ਨੂੰ 2-0 ਨਾਲ ਹਰਾ ਕੇ ਸੋਨ ਤਗਮੇ ਦੇ ਮੁਕਾਬਲੇ ‘ਚ ਜਗ੍ਹਾ ਬਣਾ ਲਈ ਜਦੋਂਕਿ ਮਰਦਾਂ ਦੀ ਟੀਮ ਆਪਣਾ ਪਿਛਲਾ ਖ਼ਿਤਾਬ ਗੁਆ ਬੈਠੀ ਸੌਰਭ ਘੋਸ਼ਾਲ ਅਤੇ ਹਰਿੰਦਰ ਸਿੰਘ ਸੰਧੂ ਹਾਂਗਕਾਂਗ ਵਿਰੁੱਧ ਸੈਮੀਫਾਈਨਲ ‘ਚ ਆਪਣੇ ਆਪਣੇ ਮੈਚ ਗੁਆ ਬੈਠੇ ਅਤੇ ਇਸ ਦੇ ਨਾਲ ਹੀ ਭਾਰਤੀ ਨੂੰ 0-2 ਨਾਲ ਹਾਰ ਕੇ ਕਾਂਸੀ ਤਗਮੇ ਨਾਲ ਸੰਤੋਸ਼ ਕਰਨਾ ਪਿਆ
ਭਾਰਤੀ ਮਹਿਲਾ ਟੀਮ ਨੇ ਸੈਮੀਫਾਈਨਲ ਮੁਕਾਬਲੇ ‘ਚ ਜ਼ਬਰਦਸਤ ਪ੍ਰਦਰਸ਼ਨ ਕਰਕੇ ਪਿਛਲੀ ਚੈਂਪੀਅਨ ਟੀਮ ਮਲੇਸ਼ੀਆ ਨੂੰ ਹੈਰਾਨ ਕਰ ਦਿੱਤਾ ਜੋਸ਼ਨਾ ਚਿਨੱਪਾ ਨੇ ਹੈਰਤਅੰਗੇਜ਼ ਖੇਡ ਦਿਖਾਉਂਦਿਆਂ ਅੱਠ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਪੰਜ ਵਾਰ ਦੀ ਏਸ਼ੀਆਈ ਮਹਿਲਾ ਸਿੰਗਲ ਚੈਂਪੀਅਨ ਨਿਕੋਲ ਡੇਵਿਡ ਨੂੰ ਪੰਜ ਗੇਮਾਂ ਦੇ ਧੂੰਆਂਧਾਰ ਮੈਚ ‘ਚ 12-10, 11-9, 6-11, 10-12, 11-9 ਨਾਲ ਹਰਾ ਕੇ ਭਾਰਤ ਨੂੰ 1-0 ਦਾ ਵਾਧਾ ਦਿਵਾਇਆ
ਇਸ ਤੋਂ ਬਾਅਦ ਦੀਪਿਕਾ ਪੱਲੀਕਲ ਨੇ ਵੀ ਵਰਨ ਨੂੰ ਲਗਾਤਾਰ ਗੇਮਾਂ ‘ਚ 11-2, 11-9, 11-7 ਨਾਲ ਹਰਾ ਕੇ ਭਾਰਤ ਨੂੰ ਸੋਨ ਤਗਮੇ ਦੇ ਮੁਕਾਬਲੇ ‘ਚ ਪਹੁੰਚਾ ਦਿੱਤਾ ਜੋਸ਼ਨਾ ਅਤੇ ਦੀਪਿਕਾ ਨੇ ਸਿੰਗਲ ਵਰਗ ‘ਚ ਕਾਂਸੀ ਤਗਮੇ ਹਾਸਲ ਕੀਤੇ ਸਨ ਅਤੇ ਹੁਣ ਉਹਨਾਂ ਕੋਲ ਟੀਮ ਵਰਗ ‘ਚ ਸੋਨ ਜਿੱਤਣ ਦਾ ਮੌਕਾ ਹੈ ਭਾਰਤੀ ਟੀਮ ਦਾ ਹੁਣ ਫਾਈਨਲ ‘ਚ ਹਾਂਗਕਾਂਗ ਨਾਲ ਮੁਕਾਬਲਾ ਹੋਵੇਗਾ
ਦੁਨੀਆਂ ਦੀ 16ਵੇਂ ਨੰਬਰ ਦੀ ਖਿਡਾਰੀ ਚਿਨੱਪਾ ਹਾਂਗਕਾਂਗ ਵਿਰੁੱਧ ਆਖ਼ਰੀ ਪੂਲ ਮੈਚ ‘ਚ ਮਿਲੀ ਹਾਰ ਗਈ ਸੀ ਜਿਸ ਕਾਰਨ ਭਾਰਤ ਨੂੰ 1-2 ਨਾਲ ਪੂਲ ‘ਚ ਦੂਸਰੇ ਸਥਾਨ ‘ਤੇ ਰਹਿਣਾ ਪਿਆ ਸੀ ਅਤੇ ਮਲੇਸ਼ੀਆ ਜਿਹੀ ਮਜ਼ਬੂਤ ਟੀਮ ਨਾਲ ਸੈਮੀਫਾਈਨਲ ਖੇਡਣਾ ਪਿਆ ਸੀ ਹਾਰ ਤੋਂ ਬਾਅਦ ਹੰਝੂਆਂ ‘ਤੇ ਕਾਬੂ ਨਾ ਰੱਖ ਸਕੀ ਚਿਨੱਪਾ ਨੇ ਅਗਲੇ ਹੀ ਦਿਨ ਉਸ ਗ਼ਮ ਤੋਂ ਉੱਭਰਦਿਆਂ ਨਿਕੋਲ ਨੂੰ ਹਰਾਇਆ ਜੋ ਪੰਜ ਵਾਰ ਏਸ਼ੀਆਡ ‘ਚ ਸੋਨ ਤਗਮਾ ਜਿੱਤ ਚੁੱਕੀ ਹੈ
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ।