ਮੋਈਨ ਅਲੀ ਨੇ ਲਈਆਂ ਪੰਜ ਵਿਕਟਾਂ | Sports News
ਸਾਊਥੈਮਪਟਨ (ਏਜੰਸੀ)। ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (ਨਾਬਾਦ 132) ਦੇ 15ਵੇਂ ਸੈਂਕੜੇ ਅਤੇ ਉਸਦੀ ਪੁਛੱਲੇ ਬੱਲੇਬਾਜ਼ਾਂ ਨਾਲ ਮਹੱਤਵਪੂਰਨ ਭਾਈਵਾਲੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੇ ਦੂਸਰੇ ਦਿਨ 273 ਦੌੜਾਂ ਬਣਾ ਕੇ ਪਹਿਲੀ ਪਾਰੀ ‘ਚ 27 ਦੌੜਾਂ ਦੀ ਮਹੱਤਵਪੂਰਨ ਬੜਤ ਹਾਸਲ ਕਰ ਲਈ। ਇੰਗਲੈਂਡ ਨੇ ਦੂਸਰੇ ਦਿਨ ਦੀ ਖੇਡ ਸਮਾਪਤ ਹੋਣ ਸਮੇਂ ਤੱਕ ਆਪਣੀ ਦੂਸਰੀ ਪਾਰੀ ਚ 4 ਓਵਰਾਂ ਚ ਬਿਨਾਂ ਕਿਸੇ ਨੁਕਸਾਨ ਦੇ 6 ਦੌੜਾਂ ਬਣਾਈਆਂ। (Sports News)
ਭਾਰਤ ਨੇ ਆਪਣੀਆਂ 8 ਵਿਕਟਾਂ 195 ਤੱਕ ਗੁਆ ਦਿੱਤੀਆਂ ਸਨ ਪਰ ਪੁਜਾਰਾ ਨੇ ਨੌਂਵੇਂ ਨੰਬਰ ਦੇ ਬੱਲੇਬਾਜ਼ ਇਸ਼ਾਂਤ ਸ਼ਰਮਾ ਨਾਲ ਨੌਂਵੀਂ ਵਿਕਟ ਲਈ 32 ਦੌੜਾਂ ਤੇ ਜਸਪ੍ਰੀਤ ਬੁਮਰਾਹ ਨਾਲ ਆਖਰੀ ਵਿਕਟ ਲਈ 46 ਦੌੜਾਂ ਜੋੜ ਕੇ ਭਾਰਤ ਨੂੰ 27 ਦੌੜਾਂ ਦਾ ਵਾਧਾ ਦਿਵਾ ਦਿੱਤਾ ਪੁਜਾਰਾ 132 ਦੌੜਾਂ ਬਣਾ ਕੇ ਨਾਬਾਦ ਪੈਵੇਲੀਅਨ ਪਰਤੇ ਪੁਜਾਰਾ ਨੇ ਇੰਗਲਿਸ਼ ਜਮੀਨ ‘ਤੇ ਆਪਣਾ ਪਹਿਲਾ, ਇੰਗਲੈਂਡ ਵਿਰੁੱਧ ਪੰਜਵਾਂ ਅਤੇ ਆਪਣਾ 15ਵਾਂ ਟੈਸਟ ਸੈਂਕੜਾ ਬਣਾਇਆ ਪੁਜਾਰਾ ਨੇ ਭਾਰਤੀ ਟੀਮ ਦੇ ਥਿੜਕਣ ਦੇ ਬਾਵਜ਼ੂਦ ਇੱਕਤਰਫ਼ਾ ਸੰਘਰਸ਼ ਕਰਦੇ ਹੋਏ ਸ਼ਾਨਦਾਰ ਜੁਝਾਰੂ ਸੈਂਕੜਾ ਲਾ ਕੇ ਭਾਰਤੀ ਟੀਮ ਨੂੰ ਇੰਗਲੈਂਡ ਦੇ ਪਹਿਲੀ ਪਾਰੀ ਦੇ 246 ਦੇ ਸਕੋਰ ਤੋਂ ਪਾਰ ਪਹੁੰਚਾ ਦਿੱਤਾ ਪੁਜਾਰਾ ਤੋਂ ਇਲਾਵਾ ਕਪਤਾਨ ਕੋਹਲੀ ਨੇ ਵੀ ਬੱਲੇਬਾਜ਼ੀ ‘ਚ ਚੰਗਾ ਸਹਿਯੋਗ ਦਿੱਤਾ ਜਦੋਂਕਿ ਬਾਕੀ ਬੱਲੇਬਾਜ਼ੀ ਇੱਕ ਵਾਰ ਫਿਰ ਅਸਫ਼ਲ ਸਾਬਤ ਹੋਈ।
ਇੰਗਲੈਂਡ ਟੀਮ ‘ਚ ਚੌਥੇ ਟੈਸਟ ‘ਚ ਸ਼ਾਮਲ ਕੀਤੇ ਗਏ ਮੋਈਨ ਅਲੀ ਨੇ ਬੱਲੇਬਾਜ਼ੀ ‘ਚ 40 ਦੌੜਾਂ ਦਾ ਮਹੱਤਵਪੂਰਨ ਯੋਗਦਾਨ ਦੇਣ ਤੋਂ ਬਾਅਦ ਗੇਂਦਬਾਜ਼ੀ ਦੌਰਾਨ ਭਾਰਤੀ ਟੀਮ ਦੀ ਪੰਜ ਵਿਕਟਾਂ ਕੱਢ ਕੇ ਇੰਗਲੈਂਡ ਨੂੰ ਮੈਚ ‘ਚ ਵਾਪਸੀ ਕਰਵਾ ਦਿੱਤੀ ਭਾਰਤ ਨੇ ਪਹਿਲੇ ਸੈਸ਼ਨ ‘ਚ 4, ਦੂਸਰੇ 2 ਅਤੇ ਤੀਸਰੇ ਸੈਸ਼ਨ 4 ਵਿਕਟਾਂ ਗੁਆਈਆਂ। (Sports News)