ਦਰਜ਼ਨ ਭਰ ਜਖ਼ਮੀ, ਪੁਲਿਸ ਵੱਲੋਂ ਮਾਮਲਾ ਦਰਜ਼ | Murder
ਰਾਜਪੁਰਾ, (ਅਜਯ ਕਮਲ/ਸੱਚ ਕਹੂੰ ਨਿਊਜ਼)। ਨੇੜਲੇ ਪਿੰਡ ਖੰਡੋਲੀ ਵਿਖੇ ਬੀਤੀ ਰਾਤ ਇੱਕ ਛੋਟੀ ਜਿਹੀ ਤਕਰਾਰ ਖੂਨੀ ਸੰਘਰਸ਼ ‘ਚ ਬਦਲ ਗਈ ਜਿਸ ਵਿੱਚ ਇੱਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਜਦਕਿ ਇੱਕ ਦਰਜਨ ਦੇ ਕਰੀਬ ਵਿਅਕਤੀ ਜਖਮੀ ਹੋਣ ਦਾ ਸਮਾਚਾਰ ਹੈ । ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕੀਤਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ 32 ਸੈਕਟਰ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਹੈ। ਥਾਣਾ ਖੇੜੀ ਗੰਢੀਆਂ ਦੇ ਇੰਚਾਰਜ ਨੇ ਦੱਸਿਆ ਕਿ ਬੀਤੀ ਰਾਤ ਗੁਰਮੇਲ ਸਿੰਘ ਦੀ ਕਿਸੇ ਗੱਲ ਨੂੰ ਲੈ ਕੇ ਦਰਸ਼ਨ ਸਿੰਘ ਨਾਲ ਤਕਰਾਰ ਬਾਜੀ ਹੋ ਗਈ। ਜਿਸ ‘ਤੇ ਤਕਰਾਰ ਐਨੀ ਵਧ ਗਈ ਕਿ ਦਰਸ਼ਨ ਸਿੰਘ ਨੇ ਆਪਣੇ ਲਗਭਗ ਦੋ ਦਰਜਨ ਦੇ ਕਰੀਬ ਸਾਥੀਆਂ ਸੁਰਿੰਦਰ ਸਿੰਘ ਉਰਫ ਗੁਡੂ, ਬਲਵਿੰਦਰ ਸਿੰਘ ,ਅਸੋਕ ਕੁਮਾਰ, ਗੁਰਦੀਪ ਸਿੰਘ, ਸੰਗਤ ਸਿੰਘ, ਡੋਗਰ, ਸੰਜੂ ਤੇ ਹੋਰ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਗੁਰਮੇਲ ਸਿੰਘ ਦੇ ਘਰ ਦੇਰ ਰਾਤ ਹਮਲਾ ਕਰ ਦਿੱਤਾ। (Murder)
ਇਹ ਵੀ ਪੜ੍ਹੋ : ਗੀਤਿਕਾ ਸ਼ਰਮਾ ਆਤਮਹੱਤਿਆ ਕੇਸ ’ਚ ਸਾਬਕਾ ਗ੍ਰਹਿ ਮੰਤਰੀ ਗੋਪਾਲ ਕਾਂਡਾ ਬਰੀ
ਉਨ੍ਹਾਂ ਦੱਸਿਆ ਕਿ ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਗੁਰਮੇਲ ਸਿੰਘ ਆਪਣੇ ਘਰ ਵਿੱਚ ਖਾਣਾ ਖਾ ਰਹੇ ਸਨ। ਗੁਰਮੇਲ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਉਸ ‘ਤੇ ਹਮਲਾ ਕੀਤਾ ਅਤੇ ਬਾਅਦ ਵਿੱਚ ਜੋ ਵੀ ਉਸ ਨੂੰ ਛੁਡਾਉਣ ਲਈ ਆਇਆ ਤਾਂ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪਰਿਵਾਰਕ ਮੈਂਬਰ ਬਹਾਦਰ ਸਿੰਘ, ਹਰਪ੍ਰੀਤ ਸਿੰਘ, ਗੋਲਡੀ, ਜਸਵਿੰਦਰ ਸਿੰਘ, ਭਗਵਾਨ ਸਿੰਘ ਰੋਹੀਤ, ਪਰਮਜੀਤ, ਸਰਾਜ ਸਿੰਘ, ਹਰਪ੍ਰੀਤ ਸਿੰਘ ਅਤੇ ਕਿਰਨ ਦੀਪ ਕੌਰ ਨੂੰ ਡਾਂਗਾ, ਰਾੜਾਂ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਜਖਮੀ ਕਰ ਦਿੱਤਾ ਅਤੇ ਜਿਸ ਵਿੱਚ ਉਸ ਦੇ ਪੌਤੇ ਗਗਨ ਪ੍ਰੀਤ ਸਿੰਘ 18 ਸਾਲ ਦੀ ਮੌਤ ਹੋ ਗਈ। (Murder)
ਇਸ ਮੌਕੇ ਮੌਜ਼ੂਦ ਪਿੰਡ ਦੇ ਲੋਕਾਂ ਨੇ ਵੀ ਦੱਸਿਆ ਕਿ ਇਹ ਵਿਅਕਤੀ ਹਮੇਸ਼ਾ ਹੀ ਕਿਸੇ ਨਾਲ ਕਿਸੇ ਨਾਲ ਤਕਰਾਰਬਾਜ਼ੀ ਕਰਦੇ ਰਹਿੰਦੇ ਹਨ। ਬੀਤੀ ਰਾਤ ਉਨ੍ਹਾਂ ਨੇ ਗੁਰਮੇਲ ਸਿੰਘ ਨਾਲ ਹੋਈ ਤਕਰਾਰ ਵਿੱਚ ਉਨ੍ਹਾਂ ਦੇ ਲਗਭਗ ਇੱਕ ਦਰਜਨ ਦੇ ਕਰੀਬ ਪਰਿਵਾਰਕ ਮੈਬਰਾਂ ਨੂੰ ਜਖਮੀ ਕਰ ਦਿੱਤਾ ਅਤੇ ਉਸ ਦੇ ਪੋਤੇ ਨੂੰ ਮਾਰ ਦਿੱਤਾ। ਜਿਸ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਹੋਲ ਬਣੀਆ ਹੋਇਆ ਹੈ । ਪੁਲਿਸ ਨੇ ਗੁਰਮੇਲ ਸਿੰਘ ਦੀ ਸ਼ਿਕਾਇਤ ‘ਤੇ ਉਕਤ ਵਿਅਕਤੀਆਂ ਦੇ ਖਿਲਾਫ਼ ਧਾਰਾ 302,452,325,323,148,149 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ। (Murder)