ਪੰਚਕੂਲਾ ਕਾਂਡ : ਇੱਕ ਸਾਲ | Panchkula Case
25 ਅਗਸਤ 2017 ਦਿਨ ਸ਼ੁੱਕਰਵਾਰ ਦੇਸ਼ ਤੇ ਦੁਨੀਆ ਦੇ ਇਤਿਹਾਸ ਦਾ ਉਹ ਦਿਨ, ਜਿਸ ਨੂੰ ਚਾਹ ਕੇ ਵੀ ਭੁਲਾ ਸਕਣਾ ਮੁਸ਼ਕਲ ਹੈ ਨਿਹੱਥੇ, ਬੇਗੁਨਾਹ ਤੇ ਨਿਰਦੋਸ਼ ਲੋਕਾਂ ‘ਤੇ ਜ਼ੁਲਮ ਦੀ ਇੰਤਹਾ ਨੂੰ ਯਾਦ ਕਰਕੇ ਅੱਜ ਵੀ ਰੂਹ ਕੰਬ ਉਠਦੀ ਹੈ ਹਰਿਆਣਾ ਦੇ ਪੰਚਕੂਲਾ ‘ਚ ਗੋਦ ‘ਚ ਨੰਨ੍ਹੇ-ਮੁੰਨੇ ਬੱਚਿਆਂ ਲਈ ਮਾਵਾਂ, ਨੌਜਵਾਨ ਤੇ ਬਜ਼ੁਰਗ ਮਹਿਲਾ-ਪੁਰਸ਼ ਉਸ ਪਲ ਦੀ ਉਡੀਕ ਕਰ ਰਹੇ ਸਨ, ਜਦੋਂ ਉਹ ਆਪਣੇ ਪਿਆਰੇ ਸਤਿਗੁਰੂ ਜੀ ਦੇ ਦਰਸ਼ਨ ਕਰਨ, ਪਰ ਉਦੋਂ ਕੁਝ ਅਜਿਹਾ ਵਾਪਰਿਆ ਕਿ ਸਾਰਿਆਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ ਉਹ ਦ੍ਰਿਸ਼ ਜਲਿਆਂਵਾਲਾ ਬਾਗ ਦੀ ਘਟਨਾ ਨੂੰ ਦੁਹਰਾਅ ਰਿਹਾ ਸੀ ਫੈਸਲਾ ਸੁਣ ਕੇ ਜਿਵੇਂ ਹੀ ਗਮਗੀਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣੇ-ਆਪਣੇ ਘਰਾਂ ਨੂੰ ਪਰਤਣ ਲੱਗੇ ਤਾਂ ਘਟੀਆ ਮਾਨਸਿਕਤਾ ਵਾਲੇ ਸਿਆਸੀ ਆਗੂਆਂ, ਨਸ਼ਾ ਮਾਫ਼ੀਆ, ਵੇਸ਼ਵਾਪੁਣੇ ਦੀ ਦਲਦਲ ‘ਚ ਦੇਸ਼ ਦੀਆਂ ਬੇਟੀਆਂ ਨੂੰ ਧੱਕਣ ਵਾਲੇ ਦਲਾਲਾਂ ਤੇ ਅਪਰਾਧਿਕ ਜਗਤ ਦੇ ਗਠਜੋੜ ਨਾਲ ਬੁਣੀ ਗਈ ਸਾਜਿਸ਼ ਨੇ ਆਪਣਾ ਰੂਪ ਦਿਖਾਇਆ।
ਸਾਜਿਸ਼ ਤਹਿਤ ਕੀਤੀ ਗਈ ਬੇਰਹਿਮ ਕਾਰਵਾਈ ‘ਚ 40 ਤੋਂ ਵੱਧ ਡੇਰਾ ਸ਼ਰਧਾਲੂਆਂ ਦੀ ਜਾਨ ਗਈ
ਗੁਰੂ ਦਰਸ਼ਨਾਂ ਲਈ ਪੁੱਜੇ ਸ਼ਰਧਾਲੂਆਂ ‘ਤੇ ਪੁਲਿਸ ਤੇ ਸੁਰੱਖਿਆ ਬਲਾਂ ਨੇ ਬੇਰਹਿਮੀ ਨਾਲ ਲਾਠੀਆਂ ਤੇ ਗੋਲੀਆਂ ਵਰ੍ਹਾਈਆਂ ਸਾਜਿਸ਼ ਤਹਿਤ ਕੀਤੀ ਗਈ ਬੇਰਹਿਮੀ ਕਾਰਵਾਈ ‘ਚ 40 ਤੋਂ ਵੱਧ ਡੇਰਾ ਸ਼ਰਧਾਲੂਆਂ ਦੀ ਜਾਨ ਚਲੀ ਗਈ ਤੇ ਸੈਂਕੜਿਆਂ ਦੀ ਗਿਣਤੀ ‘ਚ ਜ਼ਖਮੀ ਹੋਏ ਹਜ਼ਾਰਾਂ ਬੇਗੁਨਾਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਸਾਜਿਸ਼ਕਰਤਾਵਾਂ ਦਾ ਜਦੋਂ ਇੰਨੇ ਨਾਲ ਵੀ ਦਿਲ ਨਹੀਂ ਭਰਿਆ ਤਾਂ ਦੇਸ਼ ਦੇ ਮੀਡੀਆ ਨੂੰ ਆਪਣਾ ਹਥਿਆਰ ਬਣਾ ਲਿਆ ਫਿਰ ਕੀ ਸੀ, ਟੀਵੀ ਚੈੱਨਲ ਤੇ ਅਖਬਾਰਾਂ ਰਾਹੀਂ ਮੀਡੀਆ ਨੇ ਆਪਣੇ ਧਰਮ ਤੋਂ ਮੂੰਹ ਮੋੜਦਿਆਂ ਬੇਬੁਨਿਆਦ, ਤੱਥਹੀਣ, ਮਨਘੜਤ ਕਹਾਣੀਆਂ ਘੜ ਕੇ ਰਿਪੋਰਟਾਂ ਚਲਾਈਆਂ ਤੇ ਛਾਪੀਆਂ ਤਾਂ ਕਿ ਡੇਰਾ ਸੱਚਾ ਸੌਦਾ ਨੂੰ ਬਦਨਾਮ ਕੀਤਾ ਜਾਵੇ।
ਸੱਚਾਈ ਹੌਲੀ-ਹੌਲੀ ਸਾਹਮਣੇ ਆ ਰਹੀ ਹੈ
ਰੂਹਾਨੀਅਤ ਦੇ ਸੱਚੇ ਦਰ ਨਾਲ ਜੁੜੇ ਲੋਕਾਂ ਦੇ ਵਿਸ਼ਵਾਸ ਨੂੰ ਤਹਿਸ-ਨਹਿਸ ਕਰਨ ‘ਚ ਕੋਈ ਕੋਰ-ਕਸਰ ਨਹੀਂ ਛੱਡੀ ਗਈ ਸ਼ਾਂਤੀ ਤੇ ਭਾਈਚਾਰੇ ਦੇ ਦੁਸ਼ਮਣਾਂ ਵੱਲੋਂ ਸਜਿਸ਼ਾਂ ਘੜੀਆਂ ਗਈਆਂ ਬੇਦੋਸ਼ੇ ਲੋਕਾਂ ‘ਤੇ ਦੇਸ਼ ਧ੍ਰੋਹ ਦੇ ਝੂਠੇ ਮੁਕੱਦਮੇ ਦਰਜ ਕੀਤੇ ਗਏ, ਬਾਪ-ਬੇਟੀ ਦੇ ਪਵਿੱਤਰ ਰਿਸ਼ਤੇ ਨੂੰ ਬਦਨਾਮ ਕੀਤਾ, ਅਣਗਿਣਤ ਝੂਠੇ ਤੇ ਮਨਘੜਤ ਦੋਸ਼ ਲਾਏ ਗਏ, ਆਖਰ ਸੱਚਾਈ ਹੌਲੀ-ਹੌਲੀ ਸਾਹਮਣੇ ਆ ਰਹੀ ਹੈ ਇੱਕ ਸਾਲ ਦੌਰਾਨ ਕੋਰਟ ‘ਚ ਕਈ ਮੁਕੱਦਮੇ ਰੱਦ ਹੋਏ, ਬੇਗੁਨਾਹ ਡੇਰਾ ਸ਼ਰਧਾਲੂਆਂ ਨੂੰ ਬਰੀ ਕੀਤਾ ਗਿਆ।
ਮੁਕੱਦਮਿਆਂ ‘ਚ ਦੇਸ਼ਧ੍ਰੋਹ ਦੀ ਧਾਰਾ ਨੂੰ ਹਟਾਇਆ ਗਿਆ ਤੇ ਜ਼ਿਆਦਾਤਰ ਕੇਸਾਂ ‘ਚ ਲਾਏ ਗਏ ਦੋਸ਼ਾਂ ਨੂੰ ਸਾਬਤ ਕਰਨ ‘ਚ ਪੁਲਿਸ ਨਾਕਾਮ ਸਾਬਤ ਹੋ ਰਹੀ ਹੈ ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਮਹੀਨਿਆਂ ਤੱਕ ਪੂਜਨੀਕ ਗੁਰੂ ਜੀ ਤੇ ਆਸ਼ਰਮ ਨੂੰ ਤਰ੍ਹਾਂ-ਤਰ੍ਹਾਂ ਦੇ ਝੂਠੇ ਦੋਸ਼ ਲਾ ਕੇ ਬਦਨਾਮ ਕਰਨ ਵਾਲੇ ਮੀਡੀਆ ਨੂੰ ਵੀ ਉਸ ਸਮੇਂ ਮੂੰਹ ਦੀ ਖਾਣੀ ਪਈ ਜਦੋਂ ਹਾਈਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਏ. ਕੇ. ਐਸ ਪੰਵਾਰ ਦੀ ਅਗਵਾਈ ‘ਚ ਅਧਿਕਾਰੀਆਂ ਦੀ ਟੀਮ ਵੱਲੋਂ ਡੂੰਘਾਈ ਨਾਲ ਕੀਤੀ ਸਰਚ ਤੋਂ ਬਾਅਦ ਪੇਸ਼ ਕੀਤੀ ਗਈ ਰਿਪੋਰਟ ‘ਚ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਤੇ ਝੂਠਾ ਪਾਇਆ ਗਿਆ।
ਘਿਨੌਣੇ ਕਾਂਡ ‘ਤੇ ਸਭ ਦਾ ਚੁੱਪ ਰਹਿਣਾ ਵੀ ‘ਮਹਾਂਭਾਰਤ’ ਦੇ ਦ੍ਰੋਪਤੀ ਚੀਰਹਰਨ ਕਾਂਡ ਵਰਗਾ | Panchkula Case
ਭਾਰਤ ਵਰਗੇ ਲੋਕਤੰਤਰੀ ਦੇਸ਼ ‘ਚ ਇੰਜ ਤਾਂ ਨਿੱਕੀਆਂ-ਮੋਟੀਆਂ ਘਟਨਾਵਾਂ ‘ਤੇ ਮਨੁੱਖੀਅਧਿਕਾਰ ਕਮਿਸ਼ਨ, ਮਹਿਲਾ ਕਮਿਸ਼ਨ ਤੋਂ ਇਲਾਵਾ ਦੇਸ਼ ਭਰ ‘ਚ ਸਰਗਰਮ ਸਮਾਜਿਕ, ਸਿਆਸੀ ਸੰਗਠਨ ਆਏ ਦਿਨ ਮਨੁੱਖੀ ਅਧਿਕਾਰਾਂ ਦੀ ਦੁਹਾਈ ਦਿੰਦੇ ਦਿਖਾਏ ਦਿੰਦੇ ਹਨ ਪਰ ਇਸ ਘਿਨੌਣੇ ਕਾਂਡ ‘ਤੇ ਸਭ ਦਾ ਚੁੱਪ ਰਹਿਣਾ ਵੀ ‘ਮਹਾਂਭਾਰਤ’ ਦੇ ਦ੍ਰੋਪਤੀ ਚੀਰਹਰਨ ਕਾਂਡ ਵਰਗਾ ਸੀ ਅੱਜ ਵੀ ਡੇਰਾ ਸ਼ਰਧਾਲੂ ਆਪਣੇ ਨਾਲ ਹੋਏ ਅਨਿਆਂ ਦੇ ਦਰਦ ਝੱਲਦੇ ਹੋਏ ਅਹਿੰਸਾ ਦੇ ਰਸਤੇ ‘ਤੇ ਚੱਲ ਕੇ ਨਿਆਂਪਾਲਿਕਾ ਤੋਂ ਨਿਆਂ ਦੀ ਉਮੀਦ ਲਾਈ ਬੈਠੇ ਹਨ ਆਖਰ ਪੰਚਕੂਲਾ ਤੇ ਸਰਸਾ ‘ਚ ਆਪਣੀ ਜਾਨ ਗਵਾਉਣ ਵਾਲੇ ਬੇਗੁਨਾਹਾਂ ਨੂੰ ਕਦੋਂ ਨਿਆਂ ਮਿਲੇਗਾ? (Panchkula Case)