ਇਜਰਾਇਲ ਨੇ ਦੋ ਦਿਨਾਂ ‘ਚ 150 ਤੋਂ ਜ਼ਿਆਦਾ ਵਾਰ ਕੀਤੇ ਹਮਲੇ
ਗਾਜਾ, ਏਜੰਸੀ।
ਇਜਰਾਇਲ ਅਤੇ ਗਾਜਾ ਪੱਟੀ ‘ਤੇ ਸ਼ਾਸਨ ਕਰਨ ਵਾਲੇ ਇਸਲਾਮਿਕ ਸਮੂਹ ਹਮਾਸ ਵੀਰਵਾਰ ਨੂੰ ਸਰਹੱਦ ਪਾਰ ਤੋਂ ਜਾਰੀ ਲੜਾਈ ‘ਤੇ ਵਿਰਾਮ ਲਾਉਣ ਲਈ ਸਹਿਮਤ ਹੋ ਗਏ। ਦੋ ਫਿਲਿਸਤੀਨੀ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਇਜਰਾਇਲ ਦੇ ਅਧਿਕਾਰੀਆਂ ਵੱਲੋਂ ਹਾਲਾਂਕਿ ਅਜੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਮਿਸਰ ਦੀ ਵਿਚੋਲਗੀ ‘ਚ ਹੋਏ ਸੰਘਰਸ਼ ਵਿਰਾਮ ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਇੱਕ ਫਿਲਿਸਤੀਨੀ ਅਧਿਕਾਰੀ ਨੇ ਦੱਸਿਆ ਕਿ ਸੰਘਰਸ਼ ਵਿਰਾਮ ਸਥਾਨਕ ਸਮੇਂ ਅਨੁਸਾਰ ਰਾਤ ਪੌਣੇ 9 ਵਜੇ ਸ਼ੁਰੂ ਹੋਵੇਗਾ। ਜ਼ਿਰਕਯੋਗ ਹੈ ਕਿ ਇਜਰਾਇਲ ਦੇ ਲੜਾਕੂ ਜਹਾਜਾਂ ਨੇ ਬੁੱਧਵਾਰ ਦੀ ਰਾਤ ਅਤੇ ਵੀਰਵਾਰ ਨੂੰ ਗਾਜਾ ਪੱਟੀ ‘ਚ 150 ਤੋਂ ਜ਼ਿਆਦਾ ਵਾਰ ਹਮਲੇ ਕੀਤੇ ਅਤੇ ਫਿਲਿਸਤੀਨੀ ਅੱਤਵਾਦੀਆਂ ਨੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜਾਇਲਾਂ ਸਮੇਤ ਕਈ ਰਾਕੇਟ ਦਾਗੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।