ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਬਣੇ ਰਾਸ਼ਟਰਪਤੀ
ਬੋਗੋਟਾ, ਏਜੰਸੀ।
ਕੋਲੰਬੀਆ ‘ਚ ਸ੍ਰੀ ਈਵਾਨ ਡਿਊਕ ਨੇ ਮੰਗਲਵਾਰ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਮੌਕੇ ਉਹਨਾ ਨੇ ਰਾਸ਼ਟਰ ਨੂੰ ਇਕਜੁਟ ਕਰਨ ਅਤੇ ਦੇਸ਼ ਦੇ ਆਰਥਿਕ ਵਿਕਾਸ ਨੂੰ ਬੜਾਵਾ ਦੇਣ ਦਾ ਵਾਅਦਾ ਕੀਤਾ। ਸ੍ਰੀ ਡਿਊਕ ਨੋਬੇਲ ਪੁਰਸਕਾਰ ਜੇਤੂ ਜੁਆਨ ਮੈਨੂਅਲ ਸੈਂਟੋਸ ਦੀ ਥਾਂ ਕੋਲੰਬੀਆ ਦੇ ਰਾਸ਼ਟਰਪਤੀ ਬਣੇ ਹਨ। ਇਸ ਮੌਕੇ ਉਹਨਾਂ ਕਿਹਾ ਕਿ ਮੈਂ ਲੈਫਟ ਅਤੇ ਰਾਈਟ ਦੇ ਮਤਭੇਦ ਨੂੰ ਮਿਟਾ ਕੇ ਅਟੁੱਟ ਮੁੱਲਾਂ ਅਤੇ ਸਿਧਾਂਤਾਂ ਦੇ ਨਾਲ ਕੋਲੰਬੀਆ ‘ਚ ਸ਼ਾਸਨ ਕਰਨਾ ਚਾਹੁੰਦਾ ਹਾਂ। ਮੈਂ ਕਦੇ ਨਸ਼ਟ ਨਾ ਹੋਣ ਦੀ ਭਾਵਨਾ ਬਣਾ ਕੇ ਕੋਲੰਬੀਆ ‘ਚ ਸ਼ਾਸਨ ਕਰਨਾ ਚਾਹੁੰਦਾ ਹਾਂ।
ਉਹਨਾਂ ਕਿਹਾ ਕਿ ਰਾਸ਼ਟਰੀ ਲਿਬਰੇਸ਼ਨ ਆਰਮੀ (ਈਐਲਐਨ) ਦੇ ਵਿਦਰੋਹੀਆਂ ਨਾਲ ਚੱਲ ਰਹੀ ਸ਼ਾਂਤੀ ਵਾਰਤਾ ਦਾ ਮੁਲਾਂਕਣ ਅਗਲੇ 30 ਦਿਨਾਂ ‘ਚ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਪ੍ਰਕਿਰਿਆ ਨੂੰ ਭਰੋਸੇਯੋਗ ਹੋਣਾ ਚਾਹੀਦਾ ਹੈ ਅਤੇ ਨਿਰਦਿਸ਼ਟ ਸਮਾਂ ਸੀਮਾ ‘ਚ ਗੁਰਿੱਲਾ ਅਪਰਾਧਿਕ ਗਤੀਵਿਧੀ ਦੇ ਅੰਤ ਦੇ ਆਧਾਰ ‘ਤੇ ਹੋਣਾ ਚਾਹੀਦਾ ਹੈ। ਉਹਨਾ ਕਿਹਾ ਕਿ ਉਹ ਕਾਂਗਰਸ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿੱਲ ਵੀ ਭੇਜਣਗੇ ਅਤੇ ਸੁਸਤ ਅਰਥਵਿਵਸਥਾ ਨੂੰ ਮੁੜ ਸਰਗਰਮ ਕਰਨ ਦੇ ਉਪਾਵਾਂ ਦੀ ਸ਼ੁਰੂਆਤ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।