ਟੀ20 ‘ਚ ਸੈਂਕੜਾ ਲਾਉਣ ਵਾਲੀ ਦੂਸਰੀ ਭਾਰਤੀ
ਮੰਧਾਨਾ ਨੇ ਪਿਛਲੇ ਦਿਨੀਂ ਕੈਐਸਐਲ ‘ਚ 18 ਗੇਂਦਾਂ ‘ਚ ਅਰਧ ਸੈਂਕੜਾ ਲਗਾਇਆ ਸੀ, ਉਸਨੇ ਨਿਊਜ਼ੀਲੈਂਡ ਦੀ ਸੋਫੀ ਡਿਵਾਇਨ ਦੀ ਬਰਾਬਰੀ ਕੀਤੀ, ਜਿਸ ਨੇ 2005 ‘ਚ ਭਾਰਤ ਵਿਰੁੱਧ ਟੀ20 ਅੰਤਰਰਾਸ਼ਟਰੀ ਮੈਚ ‘ਚ ਐਨੀਆਂ ਈ ਗੇਂਦਾਂ ‘ਚ ਅਰਧ ਸੈਂਕੜਾ ਲਾਇਆ ਸੀ
ਅਤੇ ਹੁਣ ਭਾਰਤ ਦੀ ਇਸ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਮਹਿਲਾ ਕ੍ਰਿਕਟ ਸੁਪਰ ਲੀਗ (ਕੀਆ ਸੁਪਰ ਲੀਗ-ਕੇਐਸਐਲ) ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਸੈਂਕੜਾ ਜੜ ਦਿੱਤਾ ਹੈ 22 ਸਾਲ ਦੀ ਮੰਧਾਨਾ ਨੇ ਇੰਗਲੈਂਡ ਦੀ ਟੀ20 ਲੀਗ ‘ਚ 61 ਗੇਂਦਾਂ ‘ਚ 102 ਦੌੜਾਂ ਦੀ ਪਾਰੀ ਖੇਡੀ
ਮੌਜ਼ੂਦਾ ਕੇਐਸਐਲ ‘ਚ ਵੈਸਟਰਨ ਸਟੋਰਮ ਵੱਲੋਂ ਖੇਡ ਰਹੀ ਮੰਧਾਨਾ ਨੇ ਮੈਨਚੇਸਟਰ ਦੇ ਓਲਡ ਟਰੈਫਰਡ ‘ਚ ਲੰਕਾਸ਼ਾਇਰ ਥੰਡਰ ਵਿਰੁੱਧ 60 ਗੇਂਦਾਂ ‘ਚ ਸੈਂਕੜਾ ਪੂਰਾ ਕੀਤਾ ਉਸਨੇ 12 ਚੌਕੇ ਅਤੇ 6 ਛੱਕੇ ਲਗਾਏ ਲੰਕਾਸ਼ਾਇਰ ਥੰਡਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ 7 ਵਿਕਟਾਂ ‘ਤੇ 153 ਦੌੜਾਂ ਬਣਾਈਆਂ ਜਵਾਬ ‘ਚ ਵੈਸਟਰਨ ਸਟਾਰਮ ਨੇ ਮੰਧਾਨਾ ਦੀ ਪਾਰੀ ਦੀ ਬਦੌਲਤ 18.2 ਓਵਰਾਂ ‘ਚ 3 ਵਿਕਟਾਂ ‘ਤੇ 154 ਦੌੜਾਂ ਬਣਾ ਕੇ 7 ਵਿਕਟਾਂ ਨਾਲ ਮੈਚ ਜਿੱਤ ਲਿਆ ਮਜ਼ੇ ਦੀ ਗੱਲ ਇਹ ਹੈ ਕਿ ਲੰਕਾਸ਼ਾਇਰ ਦੀ ਟੀਮ ‘ਚ ਮੰਧਾਨਾ ਦੀ ਹਮਵਤਨ ਹਰਮਨਪ੍ਰੀਤ ਕੌਰ ਵੀ ਖੇਡ ਰਹੀ ਹੈ, ਜੋ ਮੈਚ ‘ਚ ਖ਼ਾਤਾ ਨਹੀਂ ਖੋਲ੍ਹ ਸਕੀ ਅਤੇ ਰਨ ਆਊਟ ਹੋ ਗਈ
ਇਸ ਸੈਂਕੜੇ ਨਾਲ ਮੰਧਾਨਾ ਟੀ20 ਮੁਕਾਬਲੇ ‘ਚ ਸੈਂਕੜਾ ਲਾਉਣ ਵਾਲੀ ਸਿਰਫ਼ ਦੂਸਰੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਉਸ ਤੋਂ ਪਹਿਲਾਂ ਮਿਤਾਲੀ ਰਾਜ ਨੇ 2017 ‘ਚ ਰੇਲਵੇ ਵਿਰੁੱਧ ਨਾਬਾਦ 100 ਦੋੜਾਂ ਦੀ ਪਾਰੀ ਖੇਡੀ ਸੀ
ਪਹਿਲੀ ਵਾਰ ਖੇਡ ਰਹੀ ਹੈ ਕੇਐਸਐਲ
ਮੰਧਾਨਾ ਨੇ ਕਐਸਐਲ ‘ਚ ਪਿਛਲੇ ਮਹੀਨੇ ਡੈਬਿਊ ਕੀਤਾ ਸੀ ਇਸ ਮਹਿਲਾ ਕ੍ਰਿਕਟ ਸੁਪਰ ਲੀਗ ਨੂੰ ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਕਰਾਉਂਦਾ ਹੈ ਮੰਧਾਨਾ ਨੇ ਕੇਐਸਐਲ ‘ਚ ਹੁਣ ਤੱਕ 5 ਪਾਰੀਆਂ ‘ਚ ਸਭ ਤੋਂ ਜ਼ਿਆਦਾ 282 ਦੌੜਾਂ ਬਣਾਈਆਂ ਹਨ
ਮੰਧਾਨਾ ਦੀਆਂ ਕੇਐਸਐਲ ਪਾਰੀਆਂ
48 ਦੌੜਾਂ20 ਗੇਂਦਾਂ ‘ਚ
37 ਦੌੜਾਂ21 ਗੇਂਦਾਂ ‘ਚ
52 ਨਾਬਾਦ19 ਗੇਂਦਾਂ ‘ਚ
43ਨਾਬਾਦ26 ਗੇਂਦਾਂ ‘ਚ
10261 ਗੇਂਦਾਂ ‘ਚ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।