ਵਾਸਿੰਗਟਨ, ਏਜੰਸੀ।
ਅਰਮੀਕਾ ਦਾ ਮੰਨਣਾ ਹੈ ਕਿ ਇਰਾਨ (Iran) ਨੇ ਖੰੜੋ ‘ਚ ਨੇਵੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਵਾਸਿੰਗਟਨ ਨਾਲ ਵੱਧਦੇ ਤਨਾਅ ਵਿਚਕਾਰ ਸਾਲਾਨਾ ਅਭਿਆਸ ਦੇ ਸਮੇਂ ਨੂੰ ਅੱਗੇ ਵਧਾਇਆ ਗਿਆ ਹੈ। ਅਮਰੀਕਾ ਅਧਿਕਾਰੀਆਂ ਨੇ ਰਾਇਟਰ ਨੂੰ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਨਾਂਅ ਉਜਾਗਰ ਨਹੀਂ ਕਰਨ ਕਰ ਸ਼ਰਤ ‘ਤੇ ਦੱਸਿਆ ਕਿ ਸੰਭਵ ਤੌਰ ‘ਤੇ ਸਾਲਾਨਾ ਅਭਿਆਸ ‘ਚ ਛੋਟੀਆਂ ਕਿਸ਼ਤੀਆਂ ਸਮੇਤ 100 ਤੋਂ ਜ਼ਿਆਦਾ ਜਹਾਜਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਕ ਹੋਰ ਅਧਿਕਾਰੀ ਨੇ ਉਮੀਦ ਜਤਾਈ ਕਿ ਇਹ ਅਭਿਆਸ ਇਸ ਹਫਤੇ ਦੇ ਅੰਤ ਤੱਕ ਚੱਲੇਗੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੰਤਰਾਸ਼ਟਰੀ ਪ੍ਰਮਾਣੂ ਸਮਝੌਤੇ ਤੋਂ ਬਾਹਰ ਹੋਣ ਅਤੇ ਤੇਹਰਾਨ ‘ਤੇ ਪ੍ਰਤੀਬੰਧੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੇ ਫੈਸਲੇ ਨਾਲ ਇਰਾਨ (Iran) ਜ਼ਿਆਦਾ ਨਰਾਜ ਹੈ। ਇਰਾਨ (Iran) ਦੇ ਵਰਿਸ਼ਠ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਅਭਿਆਨ ਇਰਾਨ ਦੇ ਮਹੱਤਵਪੂਰਨ ਤੇਲ ਨਿਰਯਾਤ ਨੂੰ ਨਹੀਂ ਰੋਕ ਸਕੇਗਾ।
ਅਮਰੀਕੀ ਸੈਨਾ ਨੇ ਸੈਟਰਲ ਕਮਾਂਡ ਨੇ ਬੁੱਧਵਾਰ ਨੂੰ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਰਾਨੀ (Iran) ਨੇਵੀ ਦੀਆਂ ਗਤੀਵਿਧੀਆਂ ‘ਚ ਵਾਧਾ ਦੇਖਿਆ ਗਿਆ ਹੈ, ਜਿਸ ‘ਚ ਇਰਾਨ ਦੀ ਰਿਵੋਲਯੂਸ਼ਨਰੀ ਗਾਰਡ ਨੇ ਹਾਮੋਰਜ ਦੀ ਜਲਡਮਰੂਮਨ, ਤੇਲ ਸ਼ਿਪਮੈਂਟ ਇਕ ਰਣਨੀਤੀ ਜਲਮਾਰਗ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ। ਸੈਂਟਰਲ ਕਮਾਂਡ ਦੇ ਮੁੱਖ ਬੁਲਾਰੇ ਨੇਵੀ ਦੇ ਕੈਪਟਨ ਬਿਲ ਅਰਬਨ ਨੇ ਕਿਹਾ ਅਸੀਂ ਬਰੀਕੀ ਨਾਲ ਨਿਗਰਾਨੀ ਰੱਖੀ ਹੋਈ ਹੈ ਅਤੇ ਆਪਣੇ ਸਹਿਯੋਗੀਆਂ ਨਾਲ ਨਿਰੰਤਰ ਕੰਮ ਰਹੇ ਹਾਂ ਜਿਸ ਨਾਲ ਅੰਤਰਰਾਸ਼ਟਰੀ ਜਲਮਾਰਗਾਂ ‘ਚ ਵਪਾਰ ਨਿਰਵਿਘਨ ਰੂਪ ਨਾਲ ਹੋ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।