ਮੋਈਨ ਦੀ ਜਗ੍ਹਾ ਦਿੱਤਾ ਮੌਕਾ | Adil Rashid
ਅਜ਼ਬਸਟਨ (ਏਜੰਸੀ)। ਇੰਗਲੈਂਡ ਦੇ ਲੈੱਗ ਸਪਿੱਨਰ ਆਦਿਲ ਰਾਸ਼ਿਦ ਨੂੰ ਭਾਰਤ ਦੇ ਵਿਰੁੱਧ ਅੱਜ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਲਈ ਇੱਕੋ ਇੱਕ ਸਪਿੱਨਰ ਦੇ ਤੌਰ ‘ਤੇ ਆਖ਼ਰੀ ਇਕਾਦਸ਼ ‘ਚ ਸ਼ਾਮਲ ਕੀਤਾ ਹੈ ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਤਜ਼ਰਬੇਕਾਰ ਆਫ਼ ਸਪਿੱਨਰ ਮੋਈਨ ਅਲੀ ਦੀ ਜਗ੍ਹਾ ਰਾਸ਼ਿਦ ਨੂੰ ਜਗ੍ਹਾ ਦਿੱਤੀ ਹੈ ਰਾਸ਼ਿਦ ਇੰਗਲੈਂਡ ਲਈ ਦਸੰਬਰ 2016 ਤੋਂ ਬਾਅਦ ਪਹਿਲਾ ਟੈਸਟ ਖੇਡੇਗਾ ਰਾਸ਼ਿਦ ਨੇ ਹੁਣ ਤੱਕ ਦਸ ਟੈਸਟ ਮੈਚ ਖੇਡੇ ਹਨ। (Adil Rashid)
ਮੋਈਨ 13 ਮੈਂਬਰੀ ਟੀਮ ਦਾ ਹਿੱਸਾ ਸਨ ਪਰ ਉਹਨਾਂ ਨੂੰ ਅਤੇ ਅਸੇਕਸ ਦੇ ਤੇਜ਼ ਗੇਂਦਬਾਜ਼ ਜੇਮੀ ਪੋਰਟਰ ਨੂੰ ਜਗ੍ਹਾ ਨਹੀਂ ਮਿਲ ਸਕੀ | Adil Rashid
ਲੈੱਗ ਸਪਿੱਨਰ ਰਾਸ਼ਿਦ ਦੀ 13 ਮੈਂਬਰੀ ਟੀਮ ‘ਚ ਚੋਣ ਵਿਵਾਦਿਤ ਰਹੀ ਸੀ ਪਰ ਉਸਨੇ ਇੱਕ ਰੋਜ਼ਾ ਲੜੀ ‘ਚ ਭਾਰਤ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤੀ ਕਪਤਾਨ ਵਿਰਾਟ ਨੂੰ ਬੋਲਡ ਕਰਨ ਵਾਲੀ ਉਸਦੀ ਗੇਂਦ ਕਮਾਲ ਦੀ ਸੀ ਜਿਸ ‘ਤੇ ਵਿਰਾਟ ਹੈਰਾਨ ਰਹਿ ਗਏ ਸਨ ਮੋਈਨ 13 ਮੈਂਬਰੀ ਟੀਮ ਦਾ ਹਿੱਸਾ ਸਨ ਪਰ ਉਹਨਾਂ ਨੂੰ ਅਤੇ ਅਸੇਕਸ ਦੇ ਤੇਜ਼ ਗੇਂਦਬਾਜ਼ ਜੇਮੀ ਪੋਰਟਰ ਨੂੰ ਆਖ਼ਰੀ ਇਕਾਦਸ਼ ‘ਚ ਜਗ੍ਹਾ ਨਹੀਂ ਮਿਲ ਸਕੀ ਟੀਮ ‘ਚ ਤੇਜ਼ ਗੇਂਦਬਾਜ਼ੀ ਦਾ ਦਾਰੋਮਦਾਰ ਤਜ਼ਰਬੇਕਾਰ ਜੇਮਸ ਐਂਡਰਸਨ ਅਤੇ ਸਟੁਅਰਟ ਬ੍ਰਾੱਡ ਦੇ ਮੋਢਿਆਂ ‘ਤੇ ਹੋਵੇਗਾ ਉਹਨਾਂ ਦੇ ਨਾਲ ਹਰਫ਼ਨਮੌਲਾ ਬੇਨ ਸਟੋਕਸ ਅਤੇ ਸਰੇ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸੈਮ ਕਰੇਨ ਨੂੰ ਸ਼ਾਮਲ ਕੀਤਾ ਗਿਆ ਹੈ।
ਟੀਮ : ਜੋ ਰੂਟ(ਕਪਤਾਨ), ਅਲਿਸਟਰ ਕੁਕ, ਕੀਟਨ ਜੇਨਿੰਗਸ, ਡੇਵਿਡ ਮਲਾਨ, ਜਾਨੀ ਬੇਰਸਟੋ, ਬੇਨ ਸਟੋਕਸ, ਜੋਸ ਬਟਲਰ, ਆਦਿਲਰਾਸ਼ਿਦ, ਸੈਮ ਕਰੇਨ, ਸਟੁਅਰਟ ਬ੍ਰਾੱਡ ਅਤੇ ਜੈਮਸ ਐਂਡਰਸਨ।