ਪੇੜ ਦੇ ਤਣੇ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਸਹਾਰਨਪੁਰ, (ਏਜੰਸੀ)। ਉਤਰ ਪ੍ਰਦੇਸ਼ ‘ਚ ਸਹਾਰਨਪੁਰ ਦੇ ਬੇਹਟ ਇਲਾਕੇ ‘ਚ ਸ਼ੁੱਕਰਵਾਰ ਰਾਤ ਹੋਏ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਬੇਹਟ ਇਲਾਕੇ ‘ਚ ਤਿੰਨ ਦਿਨ ਪਹਿਲਾਂ ਬਾਰਸ਼ ਕਾਰਨ ਸੜਕ ‘ਤੇ ਪੇੜ ਡਿੱਗ ਗਿਆ ਸੀ। ਵਨ ਵਿਭਾਗ ਦੇ ਕਰਮਚਾਰੀਆਂ ਨੇ ਡਿੱਗੇ ਪੇੜ ਦੀਆਂ ਟਾਹਣੀਆਂ ਕੱਟ ਕੇ ਭਾਰੀ ਤਣਾਂ ਉਥੇ ਹੀ ਛੱਡ ਦਿੱਤਾ। ਰਾਤ ਸਮੇਂ ਚੂਹੜਪੁਰ ਪਿੰਡ ਦੇ ਕੋਲ ਮੋਟਰਸਾਈਕਲ ਸਵਾਰ ਪੇੜ ਦੇ ਤਣੇ ਨਾਲ ਟਕਰਾ ਗਏ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਸਵਾਰ ਤਿੰਨਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ‘ਚ ਵਤਨ ਚੌਹਾਨ, ਅਵਨੀਸ਼ ਅਤੇ ਵਿਨੈ ਦੇ ਰੂਪ ‘ਚ ਸ਼ਨਾਖਤ ਹੋਈ ਹੈ।
ਉਹਨਾਂ ਕਿਹਾ ਕਿ ਮ੍ਰਿਤਕਾਂ ‘ਚ ਦੋ ਸਕੇ ਭਰਾ ਅਤੇ ਤੀਜਾ ਉਹਨਾਂ ਦਾ ਦੋਸਤ ਸੀ। ਇੱਕ ਨੌਜਵਾਨ ਦੀ ਪਿਛਲੇ ਹਫਤੇ 22 ਜੁਲਾਈ ਨੂੰ ਸ਼ਾਦੀ ਹੋਈ ਸੀ। ਹਾਦਸੇ ਤੋਂ ਬਾਅਦ ਗੁੱਸੇ ‘ਚ ਆਏ ਪਿੰਡ ਵਾਸੀਆਂ ਨੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਘਟਨਾ ਲਈ ਜਿੰਮੇਵਾਰ ਠਹਿਰਾਉਂਦੇ ਹੋਏ ਹੰਗਾਮਾ ਕੀਤਾ ਅਤੇ ਆਰੋਪੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਸੂਚਨਾ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਸੇ ਤਰ੍ਹਾਂ ਪਿੰਡ ਵਾਸੀਆਂ ਨੂੰ ਸਮਝਾ ਬੁਝਾ ਕੇ ਮਾਮਲਾ ਸ਼ਾਂਤ ਕਰਵਾਇਆ। ਲਾਸ਼ਾ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।