ਸਚਿਨ ਛੇਵੇਂ, ਕੋਹਲੀ ਅੱਠਵੇਂ ਨੰਬਰ ਤੇ | MS Dhoni
- ਸਿਰਫ਼ ਪ੍ਰਧਾਨ ਮੰਤਰੀ ਮੋਦੀ ਤੋਂ ਪਿੱਛੇ ਹਨ ਧੋਨੀ | MS Dhoni
ਨਵੀਂ ਦਿੱਲੀ (ਏਜੰਸੀ)। ਇੰਗਲੈਂਡ ‘ਚ ਹਾਲ ਹੀ ‘ਚ ਸਮਾਪਤ ਹੋਈ ਇੱਕ ਰੋਜ਼ਾ ਲੜੀ ਤੋਂ ਬਾਅਦ ਭਾਵੇਂ ਲੋਕ ਕ੍ਰਿਕਟਰ ਐਮਐਸ ਧੋਨੀ ਦੇ ਸੰਨਿਆਸ ਲੈਣ ਦੀਆਂ ਅਫ਼ਵਾਹਾਂ ਨੂੰ ਹਵਾ ਦੇ ਰਹੇ ਹਨ ਪਰ ਇੱਕ ਤਾਜ਼ਾ ਸਰਵੇਖਣ ‘ਚ ਸਾਬਤ ਹੋ ਗਿਆ ਹੈ ਕਿ ਭਾਰਤ ‘ਚ ਧੋਨੀ ਤੋਂ ਵੱਡਾ ਕੋਈ ਕ੍ਰਿਕਟਰ ਨਹੀਂ ਹੈ ਯੂਗੋਵ.ਕੋ.ਯੂਕੇ. ਦੇ ਤਾਜ਼ਾ ਸਰਵੇਖਣ ‘ਚ ਪਤਾ ਲੱਗਿਆ ਹੈ ਕਿ ਪਸੰਦੀਦਗੀ ( ਸਤਿਕਾਰੇ ਜਾਣ ਵਾਲੇ )ਦੇ ਮਾਮਲੇ ‘ਚ ਧੋਨੀ ਸਭ ਤੋਂ ਅੱਗੇ ਹਨ ਇਸ ਵਿੱਚ ਉਹ ਮੌਜ਼ੂਦਾ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਕ੍ਰਿਕਟ ਦੇ ਧੁਰੰਦਰ ਸਚਿਨ ਤੇਂਦੁਲਕਰ ਤੋਂ ਵੀ ਅੱਗੇ ਹਨ। (MS Dhoni)
ਧੋਨੀ ਮਸ਼ਹੂਰੀ( ਸਤਿਕਾਰੇ ਜਾਣ ਵਾਲੇ ) ਦੇ ਮਾਮਲੇ ‘ਚ ਸਿਰਫ਼ ਪੀ.ਐਮ.ਮੋਦੀ ਤੋਂ ਪਿੱਛੇ ਹਨ ਇਸ ਆਨਲਾਈਨ ਸਰਵੇਖਣ ‘ਚ 40 ਲੱਖ ਲੋਕਾਂ ਨੇ ਹਿੱਸਾ ਲਿਆ, ਜਿਸ ਵਿੱਚ ਤਾਰੀਫ਼ ਦੇ ਮਾਮਲੇ ‘ਚ 7.7 ਫ਼ੀਸਦੀ ਸਕੋਰ ਦੇ ਨਾਲ ਧੋਨੀ ਨੂੰ ਦੇਸ਼ ਦਾ ਨੰਬਰ ਇੱਕ ਸਪੋਰਟਸ ਮੈਨ ਚੁÎਣਿਆ ਗਿਆ ਜ਼ਿਕਰਯੋਗ ਹੈ ਕਿ ਧੋਨੀ ਅਜਿਹੇ ਇਕਲੌਤੇ ਭਾਰਤੀ ਕਪਤਾਨ ਹਨ ਜਿੰਨ੍ਹਾਂ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਦੋ ਵਿਸ਼ਵ ਕੱਪ ਤੋਂ ਇਲਾਵਾ ਚੈਂਪਿਅੰਜ਼ ਟਰਾਫ਼ੀ ਵੀ ਜਿੱਤੀ ਧੋਨੀ ਨੇ 2009 ‘ਚ ਆਪਣੀ ਹੀ ਕਪਤਾਨੀ ‘ਚ ਭਾਰਤੀ ਟੀਮ ਨੂੰ ਪਹਿਲੀ ਵਾਰ ਟੈਸਟ ਰੈਂਕਿੰਗ ‘ਚ ਨੰਬਰ 1 ਟੀਮ ਬਣਨ ਦਾ ਮਾਣ ਤੱਕ ਪਹੁੰਚਾਇਆ ਸੀ।
ਇਹ ਸਰਵੇਖਣ ਵੈਬਸਾਈਟ ਹਰ ਸਾਲ ਕਰਦੀ ਹੈ ਜਿਸ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਭਾਰਤ ‘ਚ ਸਭ ਤੋਂ ਜ਼ਿਆਦਾ ਕਿਸਨੂੰ ਅਡਮਾਇਰ (ਸਤਿਕਾਰ ਕਰਨ ਵਾਲਾ) ਕੀਤਾ ਜਾ ਰਿਹਾ ਹੈ ਵੈਸੇ ਧੋਨੀ ਸਭ ਤੋਂ ਜ਼ਿਆਦਾ ਸਤਿਕਾਰ ਹਾਸਲ ਕਰਨ ਦੇ ਮਾਮਲੇ ‘ਚ ਦੂਸਰੇ ਸਥਾਨ ‘ਤੇ ਹਨ ਅੱਵਲ ਨੰਬਰ ‘ਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਾਬਜ਼ ਹਨ ਸਰਵੇਖਣ ਮੁਤਾਬਕ ਸਚਿਨ ਛੇਵੇਂ ਸਥਾਨ ‘ਤੇ ਕਾਬਜ਼ ਹਨ ਅਤੇ ਵਿਰਾਟ ਕੋਹਲੀ ਅੱਠਵੇਂ ਨੰਬਰ ‘ਤੇ ਹਨ ਸਰਵੇਖਣ ‘ਚ ਲਿਓਨਲ ਮੈਸੀ ਅਤੇ ਰੋਨਾਲੋਡ ਦੀ ਵੀ ਭਾਰਤ ‘ਚ ਜ਼ਬਰਦਸਤ ਫੈਨ ਫਾਲੋਵਿੰਗ ਹੈ।