‘ਆਪ’ ਦੇ ਸਾਰੇ ਅਹਿਮ ਅਹੁਦੇ ਲੋਕ ਸਭਾ ਹਲਕਾ ਸੰਗਰੂਰ ਤੱਕ ਸਿਮਟੇ

Posts, 'AAP', Constituency, Sangrur

ਮਾਨ, ਅਰੋੜਾ ਤੇ ਮੀਤ ਹੇਅਰ ਪਿੱਛੋਂ ਚੀਮਾ ਨੂੰ ਮਿਲਿਆ ਅਹਿਮ ਅਹੁਦਾ | Sangrur

ਸੰਗਰੂਰ, (ਗੁਰਪ੍ਰੀਤ ਸਿੰਘ)। ਹਲਕਾ ਦਿੜ੍ਹਬਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਪਾਲ ਸਿੰਘ ਚੀਮਾ ਨੂੰ ਅੱਜ ਸੁਖਪਾਲ ਸਿੰਘ ਖਹਿਰਾ ਦੀ ਥਾਂ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਆਗੂ ਐਲਾਨ ਦਿੱਤਾ ਹੈ ਚੀਮੇ ਦੀ ਨਿਯੁਕਤੀ ਤੋਂ ਬਾਅਦ ਆਮ ਆਦਮੀ ਪਾਰਟੀਆਂ ਦੀਆਂ ਤਿੰਨੇ ਮੁੱਖ ਅਹੁਦੇਦਾਰੀਆਂ ਜ਼ਿਲ੍ਹਾ ਸੰਗਰੂਰ ਦੇ ਹੱਥ ‘ਚ ਆ ਗਈਆਂ ਹਨ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਸੰਗਰੂਰ ਤੋਂ ਮੈਬਰ ਪਾਰਲੀਮੈਂਟ ਹਨ, ਜਦੋਂ ਕਿ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਇਸ ਤੋਂ ਇਲਾਵਾ ਪਾਰਟੀ ਦੇ ਯੂਥ ਵਿੰਗ ਦੇ ਸੂਬਾਈ ਪ੍ਰਧਾਨ ਥਾਪੇ ਹਲਕਾ ਬਰਨਾਲਾ ਦੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਵੀ ਲੋਕ ਸਭਾ ਹਲਕਾ ਸੰਗਰੂਰ ਨਾਲ ਹੀ ਸਬੰਧਿਤ ਹਨ। (Sangrur)

ਜਾਣਕਾਰੀ ਮੁਤਾਬਕ ਹਰਪਾਲ ਸਿੰਘ ਚੀਮਾ ਨੇ ਆਪਣਾ ਸਫ਼ਰ ਬਾਰ ਐਸੋਸੀਏਸ਼ਨ ਸੰਗਰੂਰ ਦੀ ਪ੍ਰਧਾਨਗੀ ਹਾਸਲ ਕਰਨ ਉਪਰੰਤ ਸ਼ੁਰੂ ਕੀਤਾ ਇਸ ਪਿੱਛੋਂ ਉਹ ਆਮ ਆਦਮੀ ਪਾਰਟੀ ਦੀ ਹਲਕਾ ਦਿੜ੍ਹਬਾ (ਰਿਜ਼ਰਵ) ਤੋਂ ਟਿਕਟ ਹਾਸਲ ਕਰਨ ਉਪਰੰਤ ਇਸੇ ਹਲਕੇ ਤੋਂ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੇ ਪੇਸ਼ੇ ਵਜੋਂ ਵਕੀਲ ਹਰਪਾਲ ਸਿੰਘ ਚੀਮਾ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ, ਜਿਹੜੇ ਮਾਲੇਰਕੋਟਲਾ ‘ਚ ਪਵਿੱਤਰ ਕੁਰਾਨ ਦੀ ਬੇਅਦਬੀ ਦੇ ਮਾਮਲੇ ‘ਚ ਨਾਮਜ਼ਦ ਹਨ, ਦੇ ਵਕੀਲ ਵਜੋਂ ਕੇਸ ਵੀ ਝਗੜ ਰਹੇ ਹਨ ਹੁਣ ਪਾਰਟੀ ਵੱਲੋਂ ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਲੀਡਰ ਗਰਦਾਨ ਦਿੱਤਾ ਗਿਆ ਹੈ। (Sangrur)

ਜ਼ਿਕਰਯੋਗ ਹੈ ਕਿ ਹਰਪਾਲ ਸਿੰਘ ਚੀਮਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਮਾਸਟਰ ਅਜਾਇਬ ਸਿੰਘ ਰਟੌਲਾਂ ਨੂੰ 3 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਸਿਆਸੀ ਮਾਹਿਰ ਚੀਮਾ ਦੀ ਵਿਰੋਧੀ ਧਿਰ ਦੇ ਆਗੂ ਵਜੋਂ ਹੋਈ ਨਿਯੁਕਤੀ ਨੂੰ ਪਾਰਟੀ ਦਾ ਦਲਿਤ ਕਾਰਡ ਮੰਨ ਰਹੇ ਹਨ ਕਿਉਂਕਿ ਅਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਇਸ ਚੀਜ਼ ਦਾ ਲਾਭ ਲੈਣ ਦੀ ਫਿਰਾਕ ਵਿੱਚ ਹੈ ਕਿਉਂਕਿ ਸਮੁੱਚੇ ਪੰਜਾਬ ਵਿੱਚ ਦਲਿਤ ਵੋਟ ਬੈਂਕ 30 ਫੀਸਦੀ ਤੋਂ ਜ਼ਿਆਦਾ ਹੈ।

ਸਰਕਾਰ ਵੱਲੋਂ ਵਿਸਾਰੇ ਲੋਕ ਮੁੱਦੇ ਵਿਧਾਨ ਸਭਾ ‘ਚ ਚੁੱਕਾਂਗੇ : ਚੀਮਾ

ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਨ ਸਭਾ ਦੇ ਨਵ ਨਿਯੁਕਤ ਲੀਡਰ ਹਰਪਾਲ ਸਿੰਘ ਚੀਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਮੁੱਖ ਏਜੰਡਾ ਲੋਕ ਹਿਤੈਸ਼ੀ ਕੰਮ ਹੋਣਗੇ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਸਨ, ਚਾਹੇ ਉਹ ਦਲਿਤਾਂ ਨਾਲ ਸਬੰਧਿਤ ਹਨ, ਚਾਹੇ ਕਿਸਾਨਾਂ ਨਾਲ ਹੋਣ ਜਾਂ ਮੁਲਾਜ਼ਮਾਂ ਦੇ ਹੋਣ ਉਨ੍ਹਾਂ ਨੂੰ ਪਹਿਲ ਦ ਆਧਾਰ ‘ਤੇ ਵਿਧਾਨ ਸਭਾ ਵਿੱਚ ਚੁੱਕਿਆ ਜਾਵੇਗਾ ਉਨ੍ਹਾਂ ਕਿਹਾ ਕਿ ਮੈਨੂੰ ਜਿਹੜੀ ਜਿੰਮੇਵਾਰੀ ਪਾਰਟੀ ਨੇ ਦਿੱਤੀ ਹੈ, ਉਸ ਨੂੰ ਤਨੋਂ ਮਨੋਂ ਸੌ ਫੀਸਦੀ ਨਿਭਾਉਣ ਦਾ ਯਤਨ ਕਰਾਂਗਾ ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਵਿੱਚ ਹੇਠਲੇ ਪੱਧਰ ‘ਤੇ ਚੱਲ ਰਹੀ ਹਿਲ ਜੁਲ ਨੂੰ ਮਿਲ ਜੁਲ ਕੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ।