ਮਈ 2016 ‘ਚ ਵਾਪਰੀ ਸੀ ਇਹ ਘਟਨਾ | Mansa News
ਮਾਨਸਾ (ਸੱਚ ਕਹੂੰ ਨਿਊਜ਼)। ਨਾਬਾਲਿਗ ਬੱਚੀ ਨਾਲ ਦੁਰਾਚਾਰ ਕਰਨ ਤੋਂ ਬਾਅਦ ਉਸਦੀ ਗਲਾ ਘੁਟ ਕੇ ਕਤਲ ਕਰਨ ਦੇ ਇੱਕ ਮਾਮਲੇ ‘ਚ ਅੱਜ ਵਧੀਕ ਸੈਸ਼ਨ ਜੱਜ ਮਾਨਸਾ ਦੀ ਮਾਣਯੋਗ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ ਬੱਚੀ ਦੇ ਮਾਪਿਆਂ ਨੇ ਇਸ ਫੈਸਲੇ ‘ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। (Mansa News)
ਵਧੀਕ ਜ਼ਿਲ੍ਹਾ ਸੈਸ਼ਨ ਜੱਜ ਜਸਪਾਲ ਵਰਮਾ ਨੇ ਅੱਜ ਪੀੜਤ ਧਿਰ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮੁਲਜ਼ਮ ਕਾਲਾ ਰਾਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਬਚਾਅ ਪੱਖ ਦੇ ਐਡਵੋਕੇਟ ਜਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਾਨਸਾ ‘ਚ ਇਹ ਪਹਿਲਾ ਕੇਸ ਹੈ, ਜਿਸ ‘ਚ ਨਾਬਾਲਿਗ ਨਾਲ ਦੁਰਾਚਾਰ ਕਰਕੇ ਕਤਲ ਕਰਨ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਐਡਵੋਕੇਟ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਮਰ ਕੈਦ ਦੀ ਸਜ਼ਾ ਤਾਂ ਸੁਣਾਈ ਗਈ ਹੈ ਪਰ ਫਾਂਸੀ ਦਾ ਮਾਨਸਾ ਅਦਾਲਤ ਵੱਲੋਂ ਸੁਣਾਇਆ ਗਿਆ ਇਹ ਪਹਿਲਾ ਫੈਸਲਾ ਹੈ। (Mansa News)
ਵੇਰਵਿਆਂ ਮੁਤਾਬਿਕ ਜ਼ਿਲ੍ਹੇ ਦੇ ਇੱਕ ਪਿੰਡ ‘ਚ ਹਰਿਆਣਾ ਦੇ ਪਿੰਡ ਰੂਪਾਂ ਵਾਲੀ ਦਾ ਵਾਸੀ ਕਾਲਾ ਰਾਮ ਉਰਫ ਕਾਲਾ ਸਿੰਘ (42) ਆਪਣੀ ਭਾਣਜੀ ਦੇ ਸ਼ਾਦੀ ਸਮਾਗਮ ‘ਚ ਹਿੱਸਾ ਲੈਣ ਲਈ ਪਹੁੰਚਿਆ ਹੋਇਆ ਸੀ ਇਹ ਵਿਅਕਤੀ 10 ਮਈ 2016 ਦੀ ਸ਼ਾਮ ਨੂੰ ਉੱਥੇ ਹੀ ਗੁਆਂਢ ‘ਚ ਰਹਿਣ ਵਾਲੀ ਛੇ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਪੰਜਾਬ-ਹਰਿਆਣਾ ਦੀ ਹੱਦ ਨਾਲ ਲੱਗਦੇ ਪਿੰਡ ਲਧੂਵਾਸ ਲੈ ਗਿਆ ਜਿੱਥੇ ਇਸ ਹਵਸੀ ਵਿਅਕਤੀ ਨੇ ਦੁਰਾਚਾਰ ਤੋਂ ਬਾਅਦ ਗਲਾ ਘੁੱਟ ਕੇ ਬੱਚੀ ਦੀ ਹੱਤਿਆ ਕਰ ਦਿੱਤੀ ਦੇਰ ਰਾਤ ਤੱਕ ਬੱਚੀ ਦੇ ਘਰ ਨਾ ਪਹੁੰਚਣ ਤੋਂ ਪ੍ਰੇਸ਼ਾਨ ਪਰਿਵਾਰਕ ਮੈਂਬਰਾਂ ਵੱਲੋਂ ਉਸਦੀ ਭਾਲ ਸ਼ੁਰੂ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਾਲਾ ਰਾਮ ਵੀ ਘਰੋਂ ਗਾਇਬ ਹੈ ਕਾਫੀ ਸਮਾਂ ਦੇਖਭਾਲ ਕਰਨ ਮਗਰੋਂ ਪਰਿਵਾਰਕ ਮੈਂਬਰਾਂ ਨੇ ਇਸਦੀ ਸੂਚਨਾ ਬੋਹਾ ਪੁਲਿਸ ਨੂੰ ਦਿੱਤੀ।
ਇਹ ਵੀ ਪੜ੍ਹੋ : ਹੜ੍ਹ ਪ੍ਰਬੰਧਾਂ ਚ ਕੁਤਾਹੀ, ਡੀਸੀ ਨੇ ਕਾਨੂੰਗੋ ਨੂੰ ਕੀਤਾ ਮੁਅੱਤਲ
ਪੁਲਿਸ ਨੇ 11 ਮਈ 2016 ਨੂੰ ਪਿੰਡ ਲਧੂਵਾਸ ਦੀ ਡ੍ਰੇਨ ‘ਚੋਂ ਉਕਤ ਬੱਚੀ ਦੀ ਲਾਸ਼ ਬਰਾਮਦ ਕਰਕੇ ਉਸਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਬੋਹਾ ਪੁਲਿਸ ਨੇ ਬੱਚੀ ਦੇ ਪਿਤਾ ਮਹਿਮਾ ਸਿੰਘ ਦੀ ਸ਼ਿਕਾਇਤ ‘ਤੇ ਉਸ ਖਿਲਾਫ ਧਾਰਾ 364, 302, 376 ਤੇ 201 ਤਹਿਤ ਮਾਮਲਾ ਦਰਜ਼ ਕੀਤਾ ਸੀ ਥਾਣਾ ਬੋਹਾ ਦੇ ਤੱਤਕਾਲੀ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਦੂਜੇ ਦਿਨ ਹੀ ਪੁਲਿਸ ਨੇ ਮੁਸਤੈਦੀ ਵਿਖਾਉਂਦਿਆਂ ਲਾਸ਼ ਨੂੰ ਲਧੂਵਾਸ ਦੀ ਡਰੇਨ ‘ਚੋਂ ਬਰਾਮਦ ਕਰ ਲਿਆ ਸੀ ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਸੀ ਕਿ ਦਿਨ ਵੇਲੇ ਵੀ ਕਾਲਾ ਰਾਮ ਉਸ ਬੱਚੀ ਨੂੰ ਨਾਲ ਲੈ ਕੇ ਘੁੰਮਦਾ ਸੀ ਅਤੇ ਘਟਨਾ ਵਾਲੇ ਦਿਨ ਵੀ ਪਿੰਡ ਤੋਂ ਬਾਹਰ ਉਸ ਬੱਚੀ ਨੂੰ ਲਿਜਾਂਦਾ ਵੇਖਿਆ ਸੀ ਬੱਚੀ ਦੀ ਲਾਸ਼ ਨੂੰ ਬਰਾਮਦ ਕਰਨ ਤੋਂ ਬਾਅਦ ਹੀ ਕਾਲਾ ਰਾਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ।