ਚਾਰ ਰੋਜ਼ਾ ਅਭਿਆਸ ਮੈਚ ਤਿੰਨ ਦਿਨਾਂ ਦਾ ਕਰ ਦਿੱਤਾ ਗਿਆ | Cricket News
- ਭਾਰਤੀ ਟੀਮ ਸਾਰੇ 18 ਖਿਡਾਰੀਆਂ ਨੂੰ ਅਜ਼ਮਾਵੇਗੀ | Cricket News
ਚੇਮਸਫੋਰਡ (ਏਜੰਸੀ)। ਬਰਤਾਨੀਆ ‘ਚ ਉੱਚ ਤਾਪਮਾਨ ਅਤੇ ਪਿੱਚ ਦੇ ਭਾਰਤੀ ਟੀਮ ਦੇ ਮਨਮਾਕਿਫ਼ ਨਾ ਹੋਣ ਕਾਰਨ ਭਾਰਤੀ ਕ੍ਰਿਕਟ ਟੀਮ ਦਾ ਇੰਗਲੈਂਡ ਵਿਰੁੱਧ ਅਗਲੀ ਪੰਜ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਖੇਡਿਆ ਜਾਣ ਵਾਲਾ ਇੱਕੋ ਇੱਕ ਚਾਰ ਰੋਜ਼ਾ ਅਭਿਆਸ ਮੈਚ ਨੂੰ ਹੁਣ ਤਿੰਨ ਦਿਨਾਂ ਦਾ ਕਰ ਦਿੱਤਾ ਗਿਆ ਹੈ ਬੁੱਧਵਾਰ ਨੂੰ ਸ਼ੁਰੂ ਹੋਏ ਇਸ ਮੈਚ ਦੀ ਹੁਣ ਸਮਾਪਤੀ ਐਤਵਾਰ ਦੀ ਬਜਾਏ ਸ਼ਨਿੱਚਰਵਾਰ ਹੋ ਜਾਵੇਗੀ ਮੰਨਿਆ ਜਾ ਰਿਹਾ ਹੈ ਕਿ ਗਰਮੀ ਦੇ ਨਾਲ ਪਿੱਚ ਦੇ ਹਾਲਾਤ ਵੀ ਭਾਰਤੀ ਟੀਮ ਲਈ ਸਹੀ ਨਹੀਂ ਸਨ। (Cricket News)
ਕਿਉਂਕਿ ਪਿੱਚ ‘ਤੇ ਘਾਹ ਕੁਝ ਜ਼ਿਆਦਾ ਸੀ ਅਤੇ ਆਊਟਫੀਲਡ ਬਿਲਕੁਲ ਰੜੀ ਹੈ ਜਿੱਥੇ ਖਿਡਾਰੀਆਂ ਨੂੰ ਸੱਟ ਲੱਗਣ ਦਾ ਆਸਾਰ ਵਧ ਜਾਂਦੇ ਹਨ ਟੀਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਸਟ ਮੈਚਾਂ ਦੌਰਾਨ ਵਿਕਟ ਅਤੇ ਮੈਦਾਨਾਂ ਦੇ ਜੋ ਹਾਲਾਤ ਹੋਣ ਦੀ ਸੰਭਾਵਨਾ ਹੈ ਉਸ ਤੋਂ ਇੱਥੋਂ ਦੇ ਹਾਲਾਤ ਪੂਰੀ ਤਰ੍ਹਾਂ ਵੱਖਰੇ ਹਨ ਜਿਸ ਕਾਰਨ ਇੱਥੇ ਜ਼ਿਆਦਾ ਅਭਿਆਸ ਕਰਨ ਦੀ ਜ਼ਰੂਰਤ ਮਹਿਸੂਸ ਨਹੀਂ ਕੀਤੀ ਜਾ ਰਹੀ। (Cricket News)
ਇਹ ਮੈਚ ਪ੍ਰਥਮ ਸ਼੍ਰੇਣੀ ਦਰਜਾ ਪ੍ਰਾਪਤ ਵੀ ਨਹੀਂ ਹੈ ਅਜਿਹੇ ‘ਚ ਤੈਅ ਹੈ ਕਿ ਭਾਰਤੀ ਟੀਮ ਸਾਰੇ 18 ਖਿਡਾਰੀਆਂ ਨੂੰ ਅਜ਼ਮਾਵੇਗੀ ਹਾਲਾਂਕਿ ਇੱਕ ਸੀਨੀਅਰ ਮੈਦਾਨਕਰਮੀ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਚੌਥੇ ਦਿਨ (ਸ਼ਨਿੱਚਰਵਾਰ) ਦੀਆਂ ਟਿਕਟਾਂ ਵੀ ਵੇਚ ਦਿੱਤੀਆਂ ਹਨ ਭਾਰਤੀ ਟੀਮ ਦੀ ਇੱਕ ਹੋਰ ਨਾਰਾਜ਼ਗੀ ਇਸ ਗੱਲ ‘ਤੇ ਸੀ ਕਿ ਨੈੱਟ ਦੀ ਪਿੱਚ ਪੂਰੀ ਤਰ੍ਹਾਂ ਸਪਾਟ ਹੈ ਜਦੋਂਕਿ ਮੈਚ ਦੀ ਪਿੱਚ ‘ਤੇ ਜ਼ਰੂਰਤ ਤੋਂ ਜ਼ਿਆਦਾ ਘਾਹ ਹੈ ਜਿਸ ਤੋਂ ਬਾਅਦ ਕੁਝ ਸੁਧਾਰ ਹੋਣ ‘ਤੇ ਭਾਰਤੀ ਟੀਮ ਨੇ ਇੱਥੇ ਖ਼ੂਬ ਪਸੀਨਾ ਵਹਾਇਆ ਅਭਿਆਸ ਸੈਸ਼ਨ ਦੌਰਾਨ ਜਸਪ੍ਰੀਤ ਬੁਮਰਾਹ ਨੂੰ ਖੱਬੇ ਹੱਥ ਦੇ ਅੰਗੂਠੇ ‘ਚ ਪੱਟੀ ਬੰਨ੍ਹ ਕੇ ਗੇਂਦਬਾਜ਼ੀ ਕਰਦੇ ਦੇਖਿਆ ਗਿਆ। (Cricket News)