173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ | Sports News
ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਫ੍ਰੀ ਸਟਾਈਲ ਪਹਿਲਵਾਨ ਦੀਪਕ ਪੁਨਿਆ (86) ਅਤੇ ਸਚਿਨ ਰਾਠੀ (74) ਨੇ ਇੱਥੇ ਕੇਡੀ ਜਾਧਵ ਸਟੇਡੀਅਮ ‘ਚ ਜੂਨੀਅਰ ਏਸ਼ੀਆਈ ਕੁਸ਼ਤੀ ਟੂਰਨਾਮੈਂਟ ਦੇ ਆਖ਼ਰੀ ਦਿਨ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਸੋਨ ਤਗਮੇ ਜਿੱਤੇ ਜਿਸ ਦੀ ਬਦੌਲਤ ਭਾਰਤ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਉਪ ਜੇਤੂ ਬਣਿਆ ਭਾਰਤ ਨੇ ਪ੍ਰਤੀਯੋਗਤਾ ਦੇ ਆਖ਼ਰੀ ਦਿਨ ਫ੍ਰੀਸਟਾਈਲ ਵਰਗ ‘ਚ ਦੋ ਸੋਨ ਅਤੇ ਦੋ ਕਾਂਸੀ ਤਗਮੇ ਜਿੱਤੇ ਭਾਰਤ ਨੇ 173 ਅੰਕਾਂ ਨਾਲ ਫ੍ਰੀਸਟਾਈਲ ਚੈਂਪਿਅਨਸ਼ਿਪ ‘ਚ ਦੂਸਰਾ ਸਥਾਨ ਹਾਸਲ ਕੀਤਾ ਜਦੋਂਕਿ ਇਰਾਨ 189 ਅੰਕਾਂ ਨਾਲ ਅੱਵਲ ਰਿਹਾ ਉਜ਼ਬੇਕਿਸਤਾਨ 128 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਿਹਾ। (Sports News)
ਆਖ਼ਰੀ ਦਿਨ ਮਿਲੇ ਚਾਰ ਤਗਮਿਆਂ ਦੇ ਨਾਲ ਭਾਰਤ ਨੇ ਇਸ ਟੂਰਨਾਮੈਂਟ ‘ਚ 3 ਸੋਨ, 7 ਚਾਂਦੀ ਅਤੇ 3 ਕਾਂਸੀ, ਮਹਿਲਾ ਵਰਗ ‘ਚ 2 ਚਾਂਦੀ ਅਤੇ 3 ਕਾਂਸੀ ਤਗਮੇ ਅਤੇ ਗ੍ਰੀਕੋ ਰੋਮਨ ਵਰਗ ‘ਚ 1 ਸੋਨ, 2 ਚਾਂਦੀ ਅਤੇ 2 ਕਾਂਸੀ ਤਗਮਿਆਂ ਸਮੇਤ ਕੁੱਲ 23 ਤਗਮੇ ਜਿੱਤੇ ਭਾਰਤੀ ਟੀਮ ਨੇ ਪਿਛਲੀ ਵਾਰ 2 ਸੋਨ, 3 ਚਾਂਦੀ ਅਤੇ 9 ਕਾਂਸੀ ਤਗਮਿਆਂ ਸਮੇਤ 14 ਤਗਮੇ ਜਿੱਤੇ ਸਨ ਭਾਰਤ ਲਈ ਟੂਰਨਾਮੈਂਟ ‘ਚ ਆਖ਼ਰੀ ਦਿਨ ਤਗਮਿਆਂ ਦੇ ਲਿਹਾਜ਼ ਨਾਲ ਕਾਫ਼ੀ ਸੁਖ਼ਾਵਾਂ ਰਿਹਾ 74 ਕਿੱਲੋ ਭਾਰ ਵਰਗ ‘ਚ ਸਚਿਨ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਮੰਗੋਲੀਆ ਦੇ ਅਰਡੇਨ ਨੂੰ ਚਿੱਤ ਕਰਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਦੀਪਕ ਪੂਨੀਆ ਨੇ ਤੁਰਕਮੇਨਿਸਤਾਨ ਦੇ ਅਜ਼ਾਤ ਗਜ਼ੇਵ ਨੂੰ 10-0 ਨਾਲ ਤਕਨੀਕੀ ਮੁਹਾਰਤ ਦੇ ਆਧਾਰ ‘ਤੇ ਹਰਾ ਕੇ ਭਾਰਤ ਨੂੰ ਇੱਕਤਰਫ਼ਾ ਜਿੱਤ ਦਿੱਤੀ। (Sports News)