ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵਾਹਨਾਂ ਦਾ ਧੂੰਆਂ ਚੈੱਕ ਕਰਨ ਵਾਲੇ ਸੈਂਟਰਾਂ ‘ਤੇ ਛਾਪੇ | Pollution Control Board
ਪਟਿਆਲਾ, (ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪੰਜਾਬ ਅੰਦਰ ਵਾਹਨਾਂ ਦਾ ਧੂੰਆਂ ਚੈੱਕ ਕਰਕੇ ਸਰਟੀਫਿਕੇਟ ਜਾਰੀ ਕਰਨ ਵਾਲੇ ਸੈਂਟਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਪਾਇਆ ਗਿਆ ਕਿ 50 ਫੀਸਦੀ ਅਜਿਹੇ ਸੈਂਟਰ ਹਨ ਜੋ ਕਿ ਨਿਰਧਾਰਤ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਸਨ। ਜਾਣਕਾਰੀ ਅਨੁਸਾਰ ਅੱਜ ਬੋਰਡ ਦੀਆਂ 40 ਟੀਮਾਂ ਵੱਲੋਂ ਪੰਜਾਬ ਦੇ 250 ਧੂੰਆਂ ਚੈੱਕ ਕਰਨ ਵਾਲੇ ਸੈਂਟਰਾਂ ਦੀ ਚਾਣਚੱਕ ਚੈਕਿੰਗ ਕੀਤੀ ਗਈ। (Pollution Control Board)
ਇਸ ਬਾਰੇ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਅਤੇ ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਡੀਜ਼ਲ ਅਤੇ ਪੈਟਰੋਲ ਦੀਆਂ ਗੱਡੀਆਂ ਲਈ ਧੂੰਏਂ ਦਾ ਨਿਰੀਖਣ ਕਰਵਾ ਕੇ ਇਹ ਧੂੰਆਂ ਨਿਰਧਾਰਤ ਹੱਦਾਂ ਅੰਦਰ ਹੋਣ ਦਾ ਸਰਟੀਫਿਕੇਟ ਪੰਜਾਬ ਵਿੱਚ ਕੰਮ ਕਰਦੇ 400 ਪ੍ਰਦੂਸ਼ਣ ਚੈੱਕ ਸੈਂਟਰਾਂ ਤੋਂ ਲੈਣਾ ਲਾਜ਼ਮੀ ਹੈ ਪਰ ਇਹ ਦੇਖਿਆ ਜਾਂਦਾ ਹੈ ਕਿ ਕਈ ਸੈਂਟਰ ਗੱਡੀਆਂ ਦਾ ਧੂੰਆਂ ਚੈੱਕ ਕੀਤੇ ਬਿਨਾਂ ਹੀ ਪ੍ਰਦੂਸ਼ਣ ਚੈੱਕ ਸਰਟੀਫਿਕੇਟ ਜਾਰੀ ਕਰ ਦਿੰਦੇ ਹਨ ਜਿਸ ਨਾਲ ਗੱਡੀਆਂ ‘ਚੋਂ ਬਿਨਾਂ ਰੁਕਾਵਟ ਨਿੱਕਲਦੇ ਧੂੰਏਂ ਕਾਰਨ ਪੰਜਾਬ ਦੀ ਆਬੋ-ਹਵਾ ‘ਤੇ ਮਾੜਾ ਅਸਰ ਪੈਂਦਾ ਹੈ ਅਤੇ ਇਸ ਦੀ ਗੁਣਵੱਤਾ ਵਿੱਚ ਨਿਘਾਰ ਆਉਂਦਾ ਹੈ। (Pollution Control Board)
ਇਸ ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਬੋਰਡ ਨੇ ਆਪਣੇ ਅਫਸਰਾਂ ਦੀਆਂ 40 ਟੀਮਾਂ ਨੂੰ ਪੰਜਾਬ ਭਰ ਵਿੱਚ ਚੱਲ ਰਹੇ ਅਜਿਹੇ ਪ੍ਰਦੂਸ਼ਣ ਚੈੱਕ ਸੈਂਟਰਾਂ ‘ਤੇ ਮੌਜੂਦ ਡੀਜ਼ਲ ਅਤੇ ਪੈਟਰੋਲ ਗੱਡੀਆਂ ਦੇ ਧੂੰਏਂ ਦੀ ਜਾਂਚ ਕਰਨ ਵਾਲੀਆਂ ਮਸ਼ੀਨਾਂ ਦੀ ਚੈਕਿੰਗ ਅਤੇ ਜਾਂਚ ਕਰਨ ਅਤੇ ਗੱਡੀਆਂ ਦਾ ਸਮੁੱਚਾ ਰਿਕਾਰਡ ਦੇਖਣ ਲਈ ਭੇਜਿਆ। ਇਹਨਾਂ ਟੀਮਾਂ ਨੇ 250 ਪ੍ਰਦੂਸ਼ਣ ਚੈੱਕ ਸੈਂਟਰਾਂ ਦੀ ਸਮੁੱਚੀ ਕਾਰਗੁਜ਼ਾਰੀ ਚੈੱਕ ਕੀਤੀ ਜਿਹਨਾਂ ‘ਚੋਂ ਕੇਵਲ 120 ਸੈਂਟਰ ਹੀ ਨਿਰਧਾਰਤ ਨਿਯਮਾਂ ਅਨੁਸਾਰ ਕੰਮ ਕਰਦੇ ਪਾਏ ਗਏ ਜਦਕਿ ਬਾਕੀ 130 ਪ੍ਰਦੂਸ਼ਣ ਚੈੱਕ ਸੈਂਟਰਾਂ ਵਿੱਚ ਵੱਡੇ ਪੱਧਰ ‘ਤੇ ਖਾਮੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਨਿਰਧਾਰਤ ਨਿਯਮਾਂ ਤਹਿਤ ਕੰਮ ਨਾ ਕਰਨ ਵਾਲੇ ਪ੍ਰਦੂਸ਼ਣ ਚੈੱਕ ਸੈਂਟਰਾਂ ਖਿਲਾਫ਼ ਤੁਰੰਤ ਕਾਰਵਾਈ ਕਰਨ ਲਈ ਟਰਾਂਸਪੋਰਟ ਵਿਭਾਗ ਨੂੰ ਲਿਖਿਆ ਜਾਵੇਗਾ ਤਾਂ ਜੋ ਇਹ ਸੈਂਟਰ ਪੰਜਾਬ ਦੀ ਆਬੋ-ਹਵਾ ਨੂੰ ਦੂਸ਼ਿਤ ਹੋਣ ਤੋਂ ਰੋਕ ਸਕਣ। (Pollution Control Board)
ਪ੍ਰਦੂਸ਼ਣ ਚੈੱਕ ਸੈਟਰਾਂ ਦੇ ਆਨਲਾਈਨ ਦੀ ਕਵਾਇਦ ਸ਼ੁਰੂ | Pollution Control Board
ਸ੍ਰੀ ਪੰਨੂ ਨੇ ਦੱਸਿਆ ਕਿ ਜਲਦ ਹੀ ਇਹਨਾਂ ਸਾਰੇ ਪ੍ਰਦੂਸ਼ਣ ਚੈੱਕ ਸੈਂਟਰਾਂ ਨੂੰ ਆਨਲਾਈਨ ਕਰਨ ਅਤੇ ਸੈਂਟਰਲ ਹੱਬ ਨਾਲ ਜੋੜਨ ਦੀ ਕਾਰਵਾਈ ਟਰਾਂਸਪੋਰਟ ਵਿਭਾਗ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਨਾਲ ਇਹਨਾਂ ਸੈਂਟਰਾਂ ‘ਤੇ ਚੈੱਕ ਕੀਤੀਆਂ ਗਈਆਂ ਗੱਡੀਆਂ ਦਾ ਸਾਰਾ ਡਾਟਾ ਅਤੇ ਪ੍ਰਦੂਸ਼ਣ ਲੈਵਲ ਟਰਾਂਸਪੋਰਟ ਵਿਭਾਗ ਦੇ ਕੇਂਦਰੀ ਸਰਵਰ ‘ਤੇ ਰੱਖਿਆ ਜਾਵੇਗਾ। ਪ੍ਰਦੂਸ਼ਣ ਸਰਟੀਫਿਕੇਟ ਦੀ ਮਿਆਦ ਖ਼ਤਮ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਗੱਡੀ ਦੇ ਮਾਲਕ ਨੂੰ ਐੱਸ.ਐੱਮ.ਐੱਸ. ਰਾਹੀਂ ਧੂੰਆਂ ਚੈੱਕ ਕਰਵਾਉਣ ਦਾ ਸ਼ੰਦੇਸ਼ ਪਹੁੰਚਾਉਣ ਦੀ ਵਿਵਸਥਾ ਵੀ ਇਸ ਸਿਸਟਮ ਵਿੱਚ ਹੋਵੇਗੀ। (Pollution Control Board)