ਜੰਮੂ ਕਸ਼ਮੀਰ ‘ਤੇ ਨੀਤੀ ਬਾਰੇ ਨਹੀਂ ਦੱਸ ਸਕੀ ਭਾਜਪਾ : ਕਾਂਗਰਸ
ਨਵੀਂ ਦਿੱਲੀ, (ਏਜੰਸੀ)। ਕਾਂਗਰਸ ਨੇ ਭਾਜਪਾ ਤੇ ਪੀਡੀਪੀ ‘ਤੇ ਨੂਰਾਕੁਸ਼ਤੀ ਦਾ ਦੋਸ਼ ਲਾਇਆ ਤੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ ਨਰਿੰਦਰ ਮੋਦੀ ਸਰਕਾਰ ਦੇਸ਼ ਨੂੰ ਇਹ ਨਹੀਂ ਦੱਸ ਸਕੀ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਉਨ੍ਹਾਂ ਦੀ ਨੀਤੀ ਕੀ ਹੈ? ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਭਾਰਤੀ ਜਨਤਾ ਪਾਰਟੀ ਤੇ ਪੀਡੀਪੀ ਨੇ ਸੱਤਾ ਦੇ ਲਾਲਚ ‘ਚ ਇੱਕ ਗਠਜੋੜ ਕੀਤਾ ਸੀ। ਅੱਜ ਆਏ ਦਿਨ ਪਾਕਿਸਤਾਨੀ ਅੱਤਵਾਦੀ ਭਾਰਤ ਦੀ ਧਰਤੀ ‘ਤੇ ਬੇਖੌਫ਼ ਹਮਲਾ ਕਰਦੇ ਹਨ। 49 ਮਹੀਨੇ ਬੀਤ ਜਾਣ ਤੋਂ ਬਾਅਦ ਕਿ ਮੋਦੀ ਸਰਕਾਰ ਇਹ ਨਹੀਂ ਦੱਸ ਸਕੀ ਕਿ ਪਾਕਿਸਤਾਨ ਨੂੰ ਲੈ ਕੇ ਉਸਦੀ ਨੀਤੀ ਕੀ ਹੈ? (Congress)
ਉਨ੍ਹਾਂ ਦੀ ਇਹ ਟਿੱਪਣੀ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੇ ਉਸ ਕਥਿੱਤ ਬਿਆਨ ‘ਤੇ ਆਈ ਹੈ ਜਿਸ ‘ਚ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਦੇਸ਼ ਲਈ ਖਤਰਨਾਕ ਹੋਵੇਗਾ। ਸੂਰਜੇਵਾਲਾ ਨੇ ਦਾਅਵਾ ਕੀਤਾ ਕਿ ਸਾਡੇ 300 ਤੋਂ ਵੱਧ ਜਵਾਨਾਂ ਨੂੰ ਮੋਦੀ ਜੀ ਦੀ ਢਿੱਲ-ਮੱਠ ਨੀਤੀ ਦੇ ਚੱਲਦੇ ਵੀਰਗਤੀ ਪ੍ਰਾਪਤੀ ਕਰਨੀ ਪਈ, ਪਰ ਪੀਡੀਪੀ ਤੇ ਬੀਜੇਪੀ ਨੂਰਾ-ਕੁਸ਼ਤੀ ਖੇਡ ਰਹੇ ਹਨ। ਇਸ ਨੂੰ ਸੂਬੇ ਦੇ ਲੋਕ ਸਮਝ ਚੁੱਕੇ ਹਨ। (Congress)
ਕੀ ਕਾਂਗਰਸ ਸਿਰਫ਼ ਮੁਸਲਿਮ ਪੁਰਸ਼ਾਂ ਦੀ ਪਾਰਟੀ ਹੈ : ਪ੍ਰਧਾਨ ਮੰਤਰੀ | Congress
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਤੋਂ ‘ਮਿਸ਼ਨ 2019’ ਦਾ ਬਿਗੁਲ ਫੂਕ ਦਿੱਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਦੇ ਗੱਠਜੋੜ ਤੇ ਖਾਸ ਕਰਕੇ ਕਾਂਗਰਸ ਪਾਰਟੀ ‘ਤੇ ਜੰਮ ਕੇ ਹਮਲਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ਦਾ ਨਾਂਅ ਲਏ ਬਿਨਾ ਕਿਹਾ ਕਿ ਕਾਂਗਰਸ ਪ੍ਰਧਾਨ ਕਹਿੰਦੇ ਹਨ ਕਿ ਕਾਂਗਰਸ ਮੁਸਲਿਮਾਂ ਦੀ ਪਾਰਟੀ ਹੈ, ਪਰ ਇਹ ਨਹੀਂ ਦੱਸਿਆ ਕਿ ਸਿਰਫ਼ ਮੁਸਲਿਮ ਪੁਰਸ਼ਾਂ ਦੀ ਪਾਰਟੀ ਹੈ ਜਾਂ ਮਹਿਲਾਵਾਂ ਦੀ ਵੀ ਹੈ? (Congress)
ਤਿੰਨ ਤਲਾਕ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਮੁਸਲਿਮ ਭੈਣਾਂ-ਬੇਟੀਆਂ ਦੇ ਨਾਲ ਅਨਿਆਂ ਕਰ ਰਹੀਆਂ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਕਦੇ ਇੱਕ-ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ ਸਨ, ਉਹ ਹੁਣ ਇਕੱਠੇ ਆ ਗਏ ਹਨ। ਆਪਣੇ ਸਵਾਰਥ ਲਈ ਇਹ ਸਭ ਪਰਿਵਾਰਵਾਦੀ ਪਾਰਟੀਆਂ ਤੁਹਾਡੇ ਵਿਕਾਸ ਨੂੰ ਰੋਕਣ ‘ਤੇ ਤੁਲੇ ਹੋਏ ਹਨ। ਪ੍ਰਧਾਨ ਮੰਤਰੀ ਨੇ ਆਜਮਗੜ੍ਹ ‘ਚ 340 ਕਿਲੋਮੀਟਰ ਲੰਮੇ ਪੂਰਵਚਲ ਐਕਸਪ੍ਰੈਸ ਦੀ ਨੀਂਹ ਰੱਖੀ। (Congress)