ਹਿੰਦ-ਪਾਕਿ ਸਰਹੱਦ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਤੇ ਜਿੰਦਾ ਰੌਂਦ ਬਰਾਮਦ | Ferozpur News
- ਇੱਕ ਸਮੱਗਲਰ ਗ੍ਰਿਫਤਾਰ, ਇੱਕ ਪਹਿਲਾਂ ਸੀ ਜੇਲ੍ਹ ‘ਚ ਬੰਦ | Ferozpur News
ਫਿਰੋਜ਼ਪੁਰ, (ਸਤਪਾਲ ਥਿੰਦ/ਸੱਚ ਕਹੂੰ ਨਿਊਜ਼)। ਬੀਤੇ ਦਿਨ ਐਸਟੀਐਫ ਯੂਨਿਟ ਫਿਰੋਜ਼ਪੁਰ ਵੱਲੋਂ ਹਿੰਦ-ਪਾਕਿ ਸਰਹੱਦ ਤੋਂ ਬੀਐਸਐਫ ਜਵਾਨਾਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਕਰੋੜਾਂ ਰੁਪਏ ਦੀ ਹੈਰੋਇਨ ਤੇ ਜ਼ਿੰਦਾ ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ‘ਚ ਐਸਟੀਐਫ ਵੱਲੋਂ ਇੱਕ ਸਮੱਗਲਰ ਨੂੰ ਕਾਬੂ ਗ੍ਰਿਫਤਾਰ ਕਰ ਲਿਆ ਗਿਆ ਅਤੇ ਇੱਕ ਸਮੱਗਲਰ ਪਹਿਲਾਂ ਹੀ ਕੇਂਦਰੀ ਜੇਲ੍ਹ ਫਿਰੋਜ਼ਪੁਰ ‘ਚ ਬੰਦ ਸੀ। ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਯੂਨਿਟ ਦੇ ਏਐੱਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕਿ ਭਜਨ ਸਿੰਘ ਉਰਫ ਰਾਣਾ ਨਾਂਅ ਦਾ ਵਿਅਕਤੀ, ਜੋ ਕੇਂਦਰੀ ਜੇਲ੍ਹ ਫਿਰੋਜ਼ਪੁਰ ਅੰਦਰ ਬੰਦ ਹੈ। (Ferozpur News)
ਜੋ ਜੇਲ੍ਹ ਵਿਚੋਂ ਪਾਕਿਸਤਾਨੀ ਤਸਕਰਾਂ ਨਾਲ ਕਿਸੇ ਜ਼ਰੀਏ ਗੱਲਬਾਤ ਕਰਕੇ ਭਾਰਤ ਅੰਦਰ ਹੈਰੋਇਨ ਮੰਗਵਾਉਂਦਾ ਹੈ, ਜਿਸ ਨੂੰ ਲੈਣ ਵਾਸਤੇ ਭਜਨ ਸਿੰਘ ਭੂਆ ਦਾ ਮੁੰਡਾ ਬਲਦੇਵ ਸਿੰਘ ਪੁੱਤਰ ਭਗਵਾਨ ਸਿੰਘ ਨੂੰ ਭੇਜਦਾ ਹੈ। ਏਐੱਸਆਈ ਸੁਰੇਸ਼ ਕੁਮਾਰ ਨੇ ਦੱਸਿਆ ਕਿ ਮੁਖਬਰ ਦੀ ਇਤਲਾਹ ‘ਤੇ ਬਲਦੇਵ ਸਿੰਘ ਕਾਬੂ ਕਰਕੇ ਉਸ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸਦੀ ਨਿਸ਼ਾਨਦੇਹੀ ‘ਤੇ ਭਾਰਤ-ਪਾਕਿ ਸਰਹੱਦ ਤੋਂ ਤਾਰ ਤੋਂ ਪਾਰ ਖੇਤ ਵਿਚ ਦੱਬੀ 2 ਕਿਲੋ 800 ਗ੍ਰਾਮ ਹੈਰੋਇਨ, ਇੱਕ ਪੁਲੰਦਾ ਡੱਬੀ ਗੱਤਾ ਜਿਸ ਵਿਚ 50 ਰੌਂਦ ਜਿੰਦਾ 30 ਬੋਰ ਅਤੇ ਇਕ ਮੋਬਾਈਲ ਫੋਨ ਡਬਲ ਸਿਮ ਮਾਰਕ ਵੀਵੋ ਬਰਾਮਦ ਹੋਇਆ। ਪੁਲਿਸ ਵੱਲੋਂ ਬਲਦੇਵ ਸਿੰਘ ਅਤੇ ਭਜਨ ਸਿੰਘ ਖਿਲਾਫ਼ ਐਨ.ਡੀ.ਪੀ.ਐੱਸ ਐਕਟ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। (Ferozpur News)
ਮੋਬਾਇਲ ਬਰਾਮਦਗੀ ‘ਚ ਮਸ਼ਹੂਰ ਹੈ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ | Ferozpur News
ਐਸਟੀਐਫ ਤੋਂ ਮਿਲੀ ਜਾਣਕਾਰੀ ਅਨੁਸਾਰ ਭਜਨ ਸਿੰਘ ਕੇਂਦਰੀ ਜੇਲ੍ਹ ‘ਚ ਬੰਦ ਹੈ ਜਿੱਥੋਂ ਉਹ ਪਾਕਿ ਸਮੱਗਲਰਾਂ ਨਾਲ ਗੱਲਬਾਤ ਕਰਕੇ ਹੈਰੋਇਨ ਮੰਗਵਾਉਂਦਾ ਹੈ । ਇੱਥੇ ਇਹ ਦੱਸਣਯੋਗ ਹੈ ਕਿ ਲਗਾਤਾਰ ਮੋਬਾਇਲ ਫੋਨਾਂ ਦੀ ਬਰਾਮਦਗੀ ਹੋਣ ਕਾਰਨ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਪਿਛਲੇ ਕਾਫੀ ਸਮੇਂ ਤੋਂ ਮਸ਼ਹੂਰ ਹੈ, ਫਿਰ ਵੀ ਜ਼ੇਲ੍ਹ ਕਰਮਚਾਰੀਆਂ ਵੱਲੋਂ ਜੇਲ੍ਹ ਦੀ ਸ਼ਖਤ ਸੁਰੱਖਿਆ ਦੇ ਦਾਅਵੇ ਕੀਤੇ ਜਾਦੇ ਹਨ ਤਾਂ ਫਿਰ ਜੇਲਾਂ ‘ਚ ਬੰਦ ਸਮੱਗਲਰਾਂ ਦੀਆਂ ਤਾਰਾਂ ਪਾਕਿ ਸਮੱਗਲਰਾਂ ਨਾਲ ਕਿਵੇਂ ਜੁੜ ਰਹੀਆਂ ਹਨ। ਜ਼ੇਲ ‘ਚ ਮੋਬਾਇਲ ਬਰਾਮਦਗੀ ਸਬੰਧੀ ਕਈ ਵਾਰ ਜੇਲ੍ਹ ਕਰਮਚਾਰੀਆਂ ਦੀ ਮਿਲੀਭੁਗਤ ਦੇ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ।