ਲੰਦਨ (ਏਜੰਸੀ)। ਸਰਬਿਆਈ ਖਿਡਾਰੀ ਅਤੇ ਨਡਾਲ ਦਰਮਿਆਨ ਕਰੀਅਰ ‘ਚ ਬਹੁਤ ਹੀ ਕਰੀਬੀ 26-25 ਦਾ ਰਿਕਾਰਡ ਹੈ ਪਿਛਲੇ ਸਮੇਂ ਤੋਂ ਖ਼ਰਾਬ ਲੈਅ ਨਾਲ ਜੂਝ ਰਹੇ ਰੈਂਕਿੰਗ ‘ਚ ਖ਼ਿਸਕ ਗਏ ਜੋਕੋਵਿਚ ਇੱਕ ਜਿੱਤ ਨਾਲ ਨਡਾਲ ਤੋਂ ਅੱਗੇ ਹਨ ਚੋਟੀ ਦਾ ਦਰਜਾ ਪ੍ਰਾਪਤ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਦੇ ਬਾਹਰ ਹੋ ਜਾਣ ਦੇ ਸਨਸਨੀਖੇਜ਼ ਨਤੀਜੇ ਦਰਮਿਆਨ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਨੰਬਰ ਇੱਕ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਸੈਮੀਫਾਈਨ ‘ਚ ਜਗ੍ਹਾ ਬਣਾ ਲਈ। (Sports News)
ਦੂਸਰਾ ਦਰਜਾ ਪ੍ਰਾਪਤ ਨਡਾਲ ਨੇ ਪੌਣੇ 5 ਘੰਟੇ ਤੱਕ ਚੱਲੇ ਮੁਕਾਬਲੇ ‘ਚ ਪੰਜਵਾਂ ਦਰਜਾ ਪਾ੍ਰਪਤ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਨੂੰ 7-5, 6-7, 4-6, 6-4, 6-4 ਨਾਲ ਹਰਾ ਕੇ ਸੈਮੀਫਾਈਨ ‘ਚ ਜਗ੍ਹਾ ਬਣਾ ਲਈ। 9ਵਾਂ ਦਰਜਾ ਪ੍ਰਾਪਤ ਅਮਰੀਕਾ ਦੇ ਜਾਨ ਇਸਨਰ ਨੇ 13ਵਾਂ ਦਰਜਾ ਪ੍ਰਾਪਤ ਕਨਾਡਾ ਦੇ ਮਿਲੋਸ ਰਾਓਨਿਕ ਨੂੰ 6-7, 7-6, 6-4, 6-3 ਨਾਲ ਅਤੇ 12ਵਾਂ ਦਰਜਾ ਪ੍ਰਾਪਤ ਜੋਕੋਵਿਚ ਨੇ ਜਾਪਾਨ ਦੇ ਕੇਈ ਨਿਸ਼ੀਕੋਰੀ ਨੂੰ 6-3, 3-6, 6-2, 6-2 ਨਾਲ ਹਰਾ ਕੇ ਆਖ਼ਰੀ ਚਾਰ ‘ਚ ਜਗ੍ਹਾ ਬਣਾਈ ਸੈਮੀਫਾਈਨਲ ‘ਚ ਐਂਡਰਸਨ ਦਾ ਮੁਕਾਬਲਾ ਇਸਨਰ ਅਤੇ ਨਡਾਲ ਦਾ ਮੁਕਾਬਲਾ ਜੋਕੋਵਿਚ ਨਾਲ ਹੋਵੇਗਾ। (Sports News)
ਨਡਾਲ ਦੋ ਵਾਰ ਜਦੋਂਕਿ ਜੋਕੋਵਿਚ ਤਿੰਨ ਵਾਰ ਜਿੱਤ ਚੁੱਕਾ ਹੈ ਵਿੰਬਲਡਨ ਖਿ਼ਤਾਬ | Sports News
18ਵੇਂ ਗਰੈਂਡ ਸਲੈਮ ਲਈ ਖੇਡ ਰਹੇ ਨਡਾਲ ਨੇ ਛੇਵੀਂ ਵਾਰ ਵਿੰਬਲਡਨ ਅਤੇ 28ਵੀਂ ਵਾਰ ਓਵਰ ਆਲ ਗਰੈਂਡ ਸਲੈਮ ਸੈਮੀਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਅਤੇ ਆਲ ਇੰਗਲੈਂਡ ‘ਚ ਦੋ ਵਾਰ ਦੇ ਚੈਂਪੀਅਨ ਹੁਣ ਫਾਈਨਲ ‘ਚ ਜਗ੍ਹਾ ਬਣਾਉਣ ਲਈ ਜੋਕਵਿਚ ਨਾਲ ਭਿੜਨਗੇ ਜੋ ਤਿੰਨ ਵਾਰ ਦੇ ਚੈਂਪੀਅਨ ਹਨ। (Sports News)
ਸਰਬਿਆਈ ਖਿਡਾਰੀ ਅਤੇ ਨਡਾਲ ਦਰਮਿਆਨ ਕਰੀਅਰ ‘ਚ ਬਹੁਤ ਹੀ ਕਰੀਬੀ 26-25 ਦਾ ਰਿਕਾਰਡ ਹੈ ਪਿਛਲੇ ਲੰਮੇ ਸਮੇਂ ਤੋਂ ਖ਼ਰਾਬ ਲੈਅ ਨਾਲ ਜੂਝ ਰਹੇ ਰੈਂਕਿੰਗ ‘ਚ ਖ਼ਿਸਕ ਗਏ ਜੋਕੋਵਿਚ ਇੱਕ ਜਿੱਤ ਨਾਲ ਨਡਾਲ ਤੋਂ ਅੱਗੇ ਹਨ ਜੋਕੋਵਿਚ ਨੇ ਅੱਠਵੀਂ ਵਾਰ ਵਿੰਬਲਡਨ ਸੈਮੀਫਾਈਨ ‘ਚ ਪ੍ਰਵੇਸ਼ ਕੀਤਾ ਹੈ ਸਾਲ 2017 ‘ਚ ਸਾਬਕਾ ਨੰਬਰ ਇੱਕ ਖਿਡਾਰੀ ਵਿੰਬਲਡਨ ਕੁਆਰਟਰ ਫਾਈਨਲ ‘ਚ ਟਾਮਸ ਬਰਡਿਚ ਵਿਰੁੱਧ ਕੂਹਣੀ ਦੀ ਸੱਟ ਕਾਰਨ ਰਿਟਾਇਰ ਹੋ ਕੇ ਛੇ ਮਹੀਨੇ ਤੱਕ ਟੈਨਿਸ ਨਹੀਂ ਖੇਡ ਸਕੇ ਸਨ ਗਰੈਂਡ ਸਲੈਮ ‘ਚ ਓਵਰਆਲ ਇਹ ਜੋਕੋਵਿਚ ਦਾ 32ਵਾਂ ਸੈਮੀਫਾਈਨਲ ਹੈ ਜੋ ਰੋਜ਼ਰ ਫੈਡਰਰ (44) ਤੋਂ ਬਾਅਦ ਦੂਸਰਾ ਸਭ ਤੋਂ ਵੱਡਾ ਅੰਕਾ ਹੈ। (Sports News)