ਜ਼ਮੀਨ ਨਿਘਲ ਗਈ ਇੱਕ ਹੀ ਪਰਿਵਾਰ ਦੇ ਪੰਜ ਬੱਚੇ, ਪਰ ਕਿਵੇਂ?

Children, Family, Lost

ਮਣੀਪੁਰ ਵਿੱਚ ਜ਼ਮੀਨ ਖਿਸਕਣ ਨਾਲ ਅੱਠ ਬੱਚਿਆਂ ਸਮੇਤ ਨੌਂ ਮਰੇ

ਇੰਫਾਲ (ਏਜੰਸੀ)। ਮਣੀਪੁਰ ਦੇ ਤਾਮੇਂਗਲੋਂਗ ਜਿ਼ਲੇ ਵਿੱਚ ਬੁੱਧਵਾਰ ਨੂੰ ਤਿੰਨ ਥਾਵਾਂ ਉੱਤੇ ਜ਼ਮੀਨ ਖਿਸਕਣ ਕਾਰਨ ਅੱਠ ਬੱਚਿਆਂ ਸਮੇਤ ਨੌਂ ਜਣਿਆਂ ਦੀ ਮੌਤ ਹੋ ਗਈ। ਤਾਮੇਂਗਲੋਂਗ ਦੇ ਵਾਰਡ ਨੰਬਰ ਚਾਰ ਸਥਿੱਤ ਨਿਊ ਸਲੇਮ ਵਿੱਚ ਜ਼ਮੀਨ ਖਿਸਕਣ ਨਾਲ ਇੱਕ ਹੀ ਪਰਿਵਾਰ ਦੇ ਪੰਜ ਬੱਚਿਆਂ ਦੀ ਮੌਤ ਹੋ ਗਈ। ਉਹ ਸਾਰੇ ਸਕੇ ਭੈਣ-ਭਰਾ ਸਨ। ਜ਼ਮੀਨ ਖਿਸਕਣ ਕਾਰਨ ਇਲਾਕੇ ਦੇ ਕਈ ਮਕਾਨ ਨੁਕਸਾਨੇ ਗਏ ਹਨ।  ਸਥਾਨਕ ਲੋਕਾਂ ਨੇ ਦੱਸਿਆ ਕਿ ਪ੍ਰਭਾਵਿਤ ਇਲਾਕਿਆਂ ਵਿੱਚੋਂ ਪਾਣੀ ਨਿੱਕਲਣ ਕਾਰਨ ਬੱਚੇ ਰੁੜ ਗਏ। ਨੇੜੇ ਦੇ ਹੀ ਇੱਕ ਹੋਰ ਇਲਾਕੇ ਵਿੱਚ ਜ਼ਮੀਨ ਖਿਸਕੀ, ਜਿਸ ਵਿੱਚ ਦੋ ਭੈਣ-ਭਰਾਵਾਂ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਵਾਰਡ ਨੰਬਰ ਦੋ ਦੇ ਨੀਗਾਈਲੁਆਂਗ ਵਿੱਚ ਇੱਕ ਔਰਤ ਅਤੇ ਉਸ ਦਾ ਪੁੱਤਰ ਜ਼ਮੀਨ ਖਿਸਕਣ ਦੀ ਲਪੇਟ ਵਿੱਚ ਆ ਗਏ। ਜਿ਼ਲਾ ਅਧਿਕਾਰੀ ਅਤੇ ਪੁਲਿਸ ਲਾਸ਼ਾਂ ਦੀ ਭਾਲ ਕਰ ਰਹੀ ਹੈ ਅਤੇ ਸਥਿਤੀ ਆਮ ਕਰਨ ਦਾ ਯਤਨ ਕਰ ਰਹੀ ਹੈ। ਜ਼ਮੀਨ ਖਿਸਕਣ ਕਾਰਨ ਇਲਾਕੇ ਦਾ ਰਾਸ਼ਟਰੀ ਰਾਜਮਾਰਗ ਅਤੇ ਹੋਰ ਸੜਕਾਂ ਦਾ ਸੰਪਰਕ ਟੁੱਟ ਗਿਆ ਹੈ। ਇਲਾਕੇ ਦੇ ਲੋਕਾਂ ਵਿੱਚ ਘਟਨਾ ਤੋਂ ਬਾਅਦ ਤੋਂ ਦਹਿਸ਼ਤ ਹੈ। ਲੋਕਾਂ ਦੀ ਮੱਦਦ ਲਈ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੂੰ ਲਾਇਆ ਗਿਆ ਹੈ। (Children)