ਕੋਚ ਅਤੇ ਸਭ ਤੋਂ ਛੋਟੇ ਬੱਚੇ ਨੂੰ ਆਖਰੀ ਦਿਨ ਬਚਾਇਆ ਗਿਆ | Children
ਥਾਈਲੈਂਡ, (ਏਜੰਸੀ)। ਗੁਫ਼ਾ ‘ਚੋਂ 17 ਦਿਨਾਂ ਬਾਅਦ ਬਾਹਰ ਆਏ ਸਾਰੇ ‘ਬ੍ਰਿਲੀਅੰਟ 13’ ਕੋਚ ਤੇ ਸਭ ਤੋਂ ਛੋਟਾ ਬੱਚਾ ਆਖਰੀ ਦਿਨ ਬਚਾਇਆ ਗਿਆ ਥਾਈਲੈਂਡ ਦੀ ਗੁਫ਼ਾ ਅੰਦਰ ਫਸੇ ਬਾਕੀ ਚਾਰ ਬੱਚਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ 19 ਗੋਤਾਖੋਰ ਥਾਈਲੈਂਡ ਦੀ ਥੰਮ ਲਿਆਂਗ ਗੁਫ਼ਾ ਅੰਦਰ ਦਾਖਲ ਹੋਏ ਸਨ ਪਿਛਲੇ 17 ਦਿਨਾਂ ਤੋਂ ਬੱਚੇ ਅਤੇ ਉਨ੍ਹਾਂ ਦੇ ਕੋਚ ਗੁਫ਼ਾ ਅੰਦਰ ਫਸੇ ਹੋਏ ਸਨ| ਇਹ ਐਲਾਨ ਥਾਈਲੈਂਡ ਦੀ ਨੇਵੀ ਵੱਲੋਂ ਕੀਤਾ ਗਿਆ ਹੈ, ਜਿਸਦੇ ਕਮਾਂਡੋ ਇਸ ਮਿਸ਼ਨ ਵਿੱਚ ਸ਼ਾਮਲ ਸਨ, ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਰੇ ਸੁਰੱਖਿਅਤ ਹਨ ਗੁਫ਼ਾ ਵਿੱਚ ਫਸੇ ਬੱਚਿਆਂ ‘ਚੋਂ ਪਹਿਲਾਂ ਬਚਾਏ ਗਏ 8 ਬੱਚੇ ਵੀ ਮਾਨਸਿਕ ਤੇ ਸਰੀਰਕ ਪੱਖੋਂ ਸਿਹਤਮੰਦ ਹਨ। (Children)
ਪਹਿਲਾਂ ਗੁਫ਼ਾ ਤੋਂ ਬਾਹਰ ਲਿਆਂਦੇ ਗਏ ਬੱਚਿਆਂ ਦੇ ਬੀਤੇ ਦੋ ਦਿਨਾਂ ‘ਚ ਕਈ ਟੈਸਟ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ 7 ਦਿਨਾਂ ਲਈ ਨਿਗਰਨੀ ਤੇ ਰੱਖਿਆ ਜਾਵੇਗਾ| ਦੋ ਬੱਚਿਆਂ ਦਾ ਫੇਫੜਿਆਂ ਦਾ ਇਲਾਜ ਚੱਲ ਰਿਹਾ ਹੈ| ਸਿਹਤ ਮੰਤਰਾਲੇ ਦੇ ਸਕੱਤਰ ਜੇਸਾਦਾ ਚੋਕੇਦਾਮਰੋਂਗਸੁਕ ਨੇ ਦੱਸਿਆ, ਬੱਚੇ ਇਸ ਵੇਲੇ ਤੰਦਰੁਸਤ ਹਨ ਸਭ ਦੀ ਮਾਨਸਿਕ ਸਥਿਤੀ ਚੰਗੀ ਹੈ ਜ਼ਿਕਰਯੋਗ ਹੈ ਕਿ ਥੇਮ ਲਿਆਂਗ ਗੁਫ਼ਾ ‘ਚ ਚੱਲ ਰਹੇ ਇਸ ਬਚਾਅ ਕਾਰਜ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ| ਮੁਸ਼ਕਲ ਹਾਲਾਤਾਂ ‘ਚ ਵੀ ਇੰਨੇ ਦਿਨਾਂ ਤੱਕ ਸੰਘਰਸ਼ ਕਰਨ ਵਾਲੀ ਟੀਮ ਦੇ ਮੈਂਬਰਾਂ ਨੂੰ ਬ੍ਰਿਲੀਅੰਟ 13 ਦਾ ਨਾਂਅ ਦਿੱਤਾ ਗਿਆ ਹੈ। (Children)