ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਵੱਡਾ ਝਟਕਾ | Resigns
ਲੰਡਨ, (ਏਜੰਸੀ)। ਬ੍ਰਿਟੇਨ ਦੇ ਬ੍ਰੇਗਜ਼ਿਟ ਮੰਤਰੀ ਡੇਵਿਡ ਡੇਵਿਸ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪ੍ਰਧਾਨ ਮੰਤਰੀ ਥੈਰੇਸਾ ਮੇਅ ਲਈ ਇਹ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।ਕਿਉਂਕਿ ਉਹ ਬ੍ਰੇਗਜਿਟ ਤੋਂ ਬਾਅਦ ਵੀ ਯੂਰਪੀ ਸੰਘ ਦੇ ਨਾਲ ਮਜ਼ਬੂਤ ਆਰਥਿਕ ਸੰਬੰਧਾਂ ਨੂੰ ਬਣਾਈ ਰੱਖਣ ਨੂੰ ਲੈ ਕੇ ਆਪਣੀ ਪਾਰਟੀ ‘ਚ ਇਕਜੁਟਤਾ ਬਣਾਏ ਰੱਖਣ ਲਈ ਕਾਫ਼ੀ ਯਤਨ ਕਰ ਰਹੀ ਸੀ। ਪ੍ਰਧਾਨ ਮੰਤਰੀ ਦਫ਼ਤਰ ਨਾਲ ਜੁੜੇ ਇੱਕ ਉਚ ਅਹੁਦੇ ਸੂਤਰ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨੂੰ ਅਸਤੀਫਾ ਸੌਂਪ ਰਹੇ ਹਨ। ਉਹਨਾਂ ਦੇ ਅਸਤੀਫੇ ਤੋਂ ਬਾਅਦ ਸਟਰਲਿੰਗ ਮੁਦਰਾ ‘ਚ ਥੋੜ੍ਹਾ ਬਦਲਾਅ ਦੇਖਿਆ ਗਿਆ ਸੀ। (Resigns)
ਉਹ ਇਸ ਮਾਮਲੇ ‘ਚ ਕਾਫ਼ੀ ਮੁਖਰ ਮੰਨੇ ਜਾਂਦੇ ਸਨ ਅਤੇ ਬ੍ਰੇਗਜਿਟ ਗੱਲਬਾਤ ਲਈ ਉਹਨਾਂ ਦੀ ਵਿਸ਼ੇਸ਼ ਛਵੀ ਬਣ ਚੁੱਕੀ ਸੀ। ਇਸ ਗੱਲ ਦੀ ਵੀ ਚਰਚਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਭੂਮਿਕਾ ਥੋੜ੍ਹੀ ਸਿਮਟ ਕੇ ਰਹਿ ਗਈ ਸੀ ਅਤੇ ਇਸ ਵਿਸ਼ੇ ‘ਤੇ ਗੱਲਬਾਤ ਲਈ ਥੇਰੇਸੇ ਅਤੇ ਮੰਤਰੀਮੰਡਲ ਸਹਿਯੋਗੀਆਂ ਨੇ ਵਧ ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਡੇਵਿਸ ਇਸ ਗੱਲ ਨੂੰ ਲੈ ਕੇ ਵੀ ਖਿੰਨ ਦੱਸੇ ਜਾ ਰਹੇ ਸਨ। ਉਹਨਾਂ ਨੇ ਦੋ ਸਾਲ ਪਹਿਲਾਂ ਹੀ ਨਵਗਠਿਤ ਬ੍ਰੇਗਜਿਟ ਵਿਭਾਗ ਦੀ ਜਿੰਮੇਵਾਰੀ ਦਿੱਤੀ ਗਈ ਸੀ ਅਤੇ 2016 ‘ਚ ਬ੍ਰਿਟੇਨ ‘ਚ ਹੋਏ ਜਨਮਤ ਸੰਗ੍ਰਹਿ ‘ਚ ਦੇਸ਼ ਦੀ ਜਨਤਾ ਨੇ ਯੂਰਪੀ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ (ਬ੍ਰੇਗਜਿਟ) ਦੇ ਪੱਖ ‘ਚ ਵੋਟ ਦਿੱਤਾ ਸੀ। ਇਸ ਮੰਤਰਾਲੇ ਦੇ ਗਠਨ ਦਾ ਮਕਸਦ ਯੂਰਪੀ ਸੰਘ ਨਾਲ ਬ੍ਰਿਟੇਨ ਦੇ ਬਾਹਰ ਨਿੱਕਲਣ ਦੀ ਪ੍ਰਕਿਰਿਆ ਦੀ ਦੇਖਰੇਖ ਕਰਨਾ ਸੀ। (Resigns)