ਬੁਰਹਾਨ ਵਾਨੀ ਦੀ ਬਰਸੀ, ਜੰਮੂ ਕਸ਼ਮੀਰ ‘ਚ ਸਖ਼ਤ ਸੁਰੱਖਿਆ | Curfew In Srinagar
ਸ੍ਰੀਨਗਰ, (ਏਜੰਸੀ)। ਜੰਮੂ-ਕਸ਼ਮੀਰ ਦੀ ਸਰਦਰੁੱਤ ਰਾਜਧਾਨੀ ਸ੍ਰੀਨਗਰ ਦੇ ਸ਼ਹਿਰ ਹੇ ਖਾਸ ਤੇ ਪੁਰਾਣੇ ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਲਾਗੂ ਕੀਤੀਆਂ ਗਈਆਂ ਕਰਫਿਊ ਵਰਗੀਆਂ ਪਾਬੰਦੀਆਂ ਅੱਜ ਦੂਜੇ ਦਿਨ ਵੀ ਜਾਰੀ ਰਹੀਆਂ ਜੰਮੂ-ਕਸ਼ਮੀਰ ਦੇ ਸ੍ਰੀਨਗਰ ਸ਼ਹਿਰ ‘ਚ ਕਿਸੇ ਵੀ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਜਾਮੀਆ ਮਸਜਿਦ ਨੂੰ ਸੁਰੱਖਿਆ ਵਜੋਂ ਅੱਜ ਲਗਾਤਾਰ ਤੀਜੇ ਦਿਨ ਵੀ ਬੰਦ ਰੱਖਿਆ ਗਿਆ। ਵੱਖਵਾਦੀਆਂ ਨੇ ਸੁਰੱਖਿਆ ਬਲਾਂ ਦੇ ਨਾਲ ਸਾਲ 2016 ‘ਚ ਅਨੰਤਨਾਗ ‘ਚ ਮਾਰੇ ਗਏ ਹਿਜਬੁਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਦੂਜੀ ਬਰਸੀ ‘ਤੇ ਅੱਜ ਹੜਤਾਲ ਦਾ ਸੱਦਾ ਦਿੱਤਾ ਮਸਜਿਦ ‘ਚ ਸ਼ੁੱਕਰਵਾਰ ਨੂੰ ਵੀ ਨਮਾਜ ਅਦਾ ਨਹੀਂ ਹੋ ਸਕੀ। (Curfew In Srinagar)
ਕਸ਼ਮੀਰ ਘਾਟੀ ‘ਚ ਟ੍ਰੇਨ ਸੇਵਾਵਾਂ ਦੂਜੇ ਦਿਨ ਵੀ ਮੁਲਤਵੀ | Curfew In Srinagar
ਜਾਮੀਆ ਮਸਜਿਦ ਦਾ ਇਲਾਕਾ ਹੁਰੀਅਨ ਕਾਨਫਰੰਸ ਦੇ ਉਦਾਰਵਾਦੀ ਧੜੇ ਦੇ ਮੁਖੀ ਵੀਰਵਾਈਜ ਮੌਲਵੀ ਉਮਰੀ ਫਾਰੂਕ ਦਾ ਗੜ੍ਹ ਮੰਨਿਆ ਜਾਂਦਾ ਹੈ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਨ ਤੋਂ ਰੋਕਣ ਲਈ ਸ਼ੁੱਕਰਵਾਰ ਨੂੰ ਸਵੇਰੇ ਘਰ ‘ਚ ਨਜ਼ਰਬੰਦ ਕੀਤਾ ਗਿਆ ਇਤਿਹਾਸਕ ਮਸਜਿਦ ਦੇ ਸਾਰੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਤੇ ਮੁੱਖ ਜਾਮੀਆ ਬਜ਼ਾਰ ਤੇ ਉਸ ਨਾਲ ਲੱਗਦੇ ਸਾਰੇ ਇਲਾਕਿਆਂ ‘ਚ ਲੋਕਾਂ ਨੂੰ ਆਉਣ ਤੋਂ ਰੋਕਣ ਲਈ ਵੱਡੀ ਗਿਣਤੀ ‘ਚ ਸੁਰੱਖਿਆ ਬਲ ਤੇ ਸੂਬਾ ਪੁਲਿਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਕਸ਼ਮੀਰ ਘਾਟੀ ‘ਚ ਸੁਰੱਖਿਆ ਕਾਰਨਾਂ ਕਰਕੇ ਟ੍ਰੇਨ ਸੇਵਾਵਾਂ ਐਤਵਾਰ ਨੂੰ ਦੂਜੇ ਦਿਨ ਵੀ ਮੁਲਤਵੀ ਰਹੀ। (Curfew In Srinagar)