ਭਾਰਤ-ਇੰਗਲੈਂਡ ਟੀ20 ਲੜੀ : ਹੇਲਸ ਬਦੌਲਤ ਇੰਗਲੈਂਡ ਨੇ ਕੀਤੀ ਲੜੀ ਬਰਾਬਰ

3 ਟੀ20 ਮੈਚਾਂ ਦੀ ਲੜੀ 1-1 ਨਾਲ ਬਰਾਬਰ, ਤੀਜਾ ਮੈਚ 8 ਜੁਲਾਈ ਨੂੰ ਸ਼ਾਮ ਸਾਢੇ ਛੇ | India-England T20 Series

ਕਾਰਡਿਫ, (ਏਜੰਸੀ)। ਅਲੇਕਸ ਹੇਲਸ ਦੀ ਨਾਬਾਦ 58 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੇਜ਼ਬਾਨ ਇੰਗਲੈਂਡ ਨੇ ਭਾਰਤ ਨੂੰ ਦੂਸਰੇ ਟਵੰਟੀ20 ਮੁਕਾਬਲੇ ‘ਚ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਦੀ ਬਰਾਬਰੀ ਕਰ ਲਈ ਭਾਰਤ ਨੂੰ ਪੰਜ ਵਿਕਟਾਂ ‘ਤੇ 148 ਦੌੜਾਂ ‘ਤੇ ਰੋਕਣ ਤੋਂ ਬਾਅਦ ਇੰਗਲੈਂਡ ਨੇ 19.4 ਓਵਰਾਂ ‘ਚ ਪੰਜ ਵਿਕਟਾਂ ‘ਤੇ 149 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਇੰਗਲੈਂਡ ਨੂੰ ਇਹ ਜਿੱਤ ਦਿਵਾਉਣ ‘ਚ ਹੇਲਸ ਨੇ 41 ਗੇਂਦਾਂ ‘ਚ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 58 ਦੌੜਾਂ ਬਣਾ ਕੇ ਮੈਚ ਜੇਤੂ ਪਾਰੀ ਖੇਡੀ ਹੇਲਸ ਨੇ ਇੰਗਲੈਂਡ ਨੂੰ ਪੰਜਵੇਂ ਓਵਰ ‘ਚ ਤਿੰਨ ਵਿਕਟਾਂ ‘ਤੇ 44 ਦੌੜਾਂ ਦੀ ਨਾਜ਼ੁਕ ਹਾਲਤ ਚੋਂ ਕੱਢਿਆ ਤੇ ਟੀਮ ਨੂੰ ਜਿੱਤ ਦੀ ਮੰਜ਼ਿਲ ਤੱਕ ਪਹੁੰਚਾ ਕੇ ਹੀ ਦਮ ਲਿਆ ਹੇਲਸ ਨੇ ਭੁਵਨੇਸ਼ਵਰ ਦੇ ਆਖ਼ਰੀ ਓਵਰ ਂਚ ਚੌਕਾ ਅਤੇ ਛੱਕਾ ਮਾਰ ਕੇ ਆਪਣੀ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮੈਲ ਆਫ਼ ਦ ਮੈਚ ਰਹੇ ਹੇਲਸ ਨੂੰ ਕਪਤਾਨ ਈਆਨ ਮੋਰਗਨ, ਜਾਨੀ ਬੇਅਰਸਟੋ ਅਤੇ ਡਵਿਡ ਵਿਲੀ ਨੇ ਚੰਗਾ ਸਹਿਯੋਗ ਦਿੱਤਾ। (India-England T20 Series)

ਇਸ ਤੋਂ ਪਹਿਲਾਂ ਭਾਰਤ ਨੇ ਤਿੰਨ ਵਿਕਟਾਂ ‘ਤੇ 22 ਦੌੜਾਂ ਦੀ ਖ਼ਰਾਬ ਸ਼ੁਰੂਆਤ ਤੋਂ ਉੱਭਰਦਿਆਂ ਪੰਜ ਵਿਕਟਾਂ ‘ਤੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਦਾ ਫ਼ੈਸਲਾ ਕੀਤਾ ਭਾਰਤ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਪੰਜ ਓਵਰਾਂ ਤੱਕ ਆਪਣੀਆਂ ਤਿੰਨ ਵਿਕਟਾਂ ਸਿਰਫ਼ 22 ਦੌੜਾਂ ‘ਤੇ ਗੁਆ ਦਿੱਤੀਆਂ ਇਸ ਤੋਂ ਬਾਅਦ ਕੋਹਲੀ-ਰੈਨਾ ਵੱਲੋਂ ਚੌਥੀ ਵਿਕਟ ਲਈ 57 ਦੌੜਾਂ ਅਤੇ ਕੋਹਲੀ ਨੇ ਧੋਨੀ ਨਾਲ 32 ਦੌੜਾਂ ਜੋੜੀਆਂ ਜਦੋਂਕਿ ਧੋਨੀ ਅਤੇ ਪਾਂਡਿਆ ਨੇ ਛੇਵੀਂ ਵਿਕਟ ਲਈ 37 ਦੌੜਾਂ ਜੋੜ ਕੇ ਭਾਰਤ ਨੂੰ 148 ਤੱਕ ਪਹੁੰਚਾਇਆ। (India-England T20 Series)