ਬੈਲਜ਼ੀਅਮ ਦੀ ਵਾਨ ਨੇ ਕੀਤਾ ਟੂਰਨਾਮੈਂਟ ਤੋਂ ਬਾਹਰ | Sports News
ਲੰਦਨ, (ਏਜੰਸੀ)। ਵਿੰਬਲਡਨ ਚੈਂਪਿਅਨਸ਼ਿਪ ‘ਚ ਉਲਟਫੇਰਾਂ ਦਾ ਸਿਲਸਿਲਾ ਬਣਿਆ ਹੋਇਆ ਹੈ ਅਤੇ ਮਹਿਲਾ ਵਰਗ ‘ਚ ਸਭ ਤੋਂ ਸਨਸਨੀਖੇਜ਼ ਨਤੀਜੇ ‘ਚ ਪਿਛਲੀ ਚੈਂਪਿਅਨ ਸਪੇਨ ਦੀ ਗਰਬਾਈਨ ਮੁਗੁਰੁਜ਼ਾ ਦੂਸਰੇ ਗੇੜ ‘ਚ ਹਾਰ ਕੇ ਬਾਹਰ ਹੋ ਗਈ। ਤੀਸਰਾ ਦਰਜਾ ਪ੍ਰਾਪਤ ਮੁਗਰੁਜ਼ਾ ਨੂੰ ਬੈਲਜ਼ੀਅਮ ਦੀ ਅਲਿਸਨ ਵਾਨ ਨੇ ਇੱਕ ਘੰਟੇ 52 ਮਿੰਟ ‘ਚ 5-7, 6-2, 6-1 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ ਅਤੇ ਤੀਸਰੇ ਗੇੜ ‘ਚ ਜਗ੍ਹਾ ਬਣਾ ਲਈ ਬੈਲਜ਼ੀਅਮ ਦੀ ਖਿਡਾਰੀ ਦਾ ਤੀਸਰੇ ਗੇੜ ‘ਚ 28 ਵਾਂ ਦਰਜਾ ਪ੍ਰਾਪਤ ਅਸਤੋਨੀਆ ਦੀ ਅਨੇਟ ਕੋਂਟਾਵੇਟ ਨਾਲ ਮੁਕਾਬਲਾ ਹੋਵੇਗਾ. ਇਸ ਉਲਟਫੇਰ ਦਰਮਿਆਨ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਚੀਨ ਦੀ ਸਾਈਸਾਈ ਨੂੰ ਇੱਕ ਘੰਟੇ 16 ਮਿੰਟ ‘ਚ 7-5, 6-0 ਨਾਲ ਹਰਾ ਕੇ ਤੀਸਰੇ ਗੇੜ ‘ਚ ਜਗ੍ਹਾ ਬਣਾ ਲਈ ਜਿੱਥੇ ਉਸਦਾ ਸਾਹਮਣਾ ਹੁਣ ਤਾਈਪੇ ਦੀ ਸੂ ਵੇਈ ਨਾਲ ਹੋਵੇਗਾ। (Sports News)
ਬੋਪੰਨਾ ਅਤੇ ਬਾਲਾਜ਼ੀ-ਵਿਸ਼ਣੁ ਦੂਸਰੇ ਗੇੜ ‘ਚ | Sports News
ਭਾਰਤ ਦੇ ਚੋਟੀ ਦੇ ਡਬਲਜ਼ ਖਿਡਾਰੀ ਰੋਹਨ ਬੋਪੰਨਾ ਅਤੇ ਉਸਦੇ ਜੋੜੀਦਾਰ ਐਡਵਰਡ ਰੋਜ਼ਰ ਵੇਸੇਲੀਨ ਅਤੇ ਸ਼੍ਰੀਰਾਮ ਬਾਲਾਜੀ ਅਤੇ ਵਿਸ਼ਣੁ ਵਰਧਨ ਦੀ ਭਾਰਤੀ ਜੋੜੀ ਨੇ ਪਹਿਲੇ ਗੇੜ ਦੇ ਮੁਕਾਬਲੇ ਜਿੱਤ ਕੇ ਵਿੰਬਲਡਨ ਟੈਨਿਸ ਚੈਂਪਿਅਨਸ਼ਿਪ ਦੇ ਦੂਸਰੇ ਗੇੜ ‘ਚ ਜਗ੍ਹਾ ਬਣਾ ਲਈ ਹੈ
ਬੋਪੰਨਾ ਅਤੇ ਵੇਸੇਲੀਨ ਨੇ ਆਸਟਰੇਲੀਆਈ ਜੋੜੀ ਅਲੇਕਸ ਡਿ ਮਿਨੋਰ ਅਤੇ ਆਸਟਰੇਲੀਆ ਦੇ ਜਾੱਨ ਮਿਲਮੈਨ ਨੂੰ ਇੱਕ ਘੰਟੇ 29 ਮਿੰਟ ‘ਚ 6-2, 6-4 ਨਾਲ ਹਰਾਇਆ ਜਦੋਂਕਿ ਵਿਸ਼ਣੂ ਅਤੇ ਬਾਲਾਜ਼ੀ ਨੇ ਨਿਊਜ਼ੀਲੈਂਡ ਦੇ ਮਾਰਕਸ ਡੇਨਿਅਲ ਅਤੇ ਹਾਲੈਂਡ ਦੇ ਵੇਸਲੀ ਕੂਲਹਾੱਫ ਨੂੰ ਦੋ ਘੰਟੇ 21 ਮਿੰਟ ‘ਚ 7-6ਹ, 6-4, 7-6 ਨਾਲ ਹਰਾਇਆ ਦੂਸਰੇ ਗੇੜ ‘ਚ ਬੋਪੰਨਾ ਅਤੇ ਵੇਸੇਲੀਨ ਦਾ ਡੈਨਮਾਰਕ ਦੇ ਫਰੈਡਰਿਕ ਨੀਲਸਨ ਅਤੇ ਬਰਤਾਨੀਆ ਦੇ ਜੋ ਸੇਲਿਸਬਰੀ ਨਾਲ ਮੁਕਾਬਲਾ ਹੋਵੇਗਾ ਵਿਸ਼ਣੁ ਅਤੇ ਬਾਲਾਜੀ ਜਾਪਾਨ ਦੇ ਬੇਨ ਮੈਕਲੇਕਲੇਨ ਅਤੇ ਜਰਮਨੀ ਦੇ ਜਾਨ ਸਟਰਫ਼ ਨਾਲ ਭਿੜਨਗੇ। (Sports News)