ਹਰ ਕਿਸਾਨ ਦੇ 2 ਲੱਖ ਰੁਪਏ ਦਾ ਹੋਵੇਗਾ ਕਰਜ ਮੁਆਫ | Debt Forgiveness
ਬੈਂਗਲੁਰੂ, (ਏਜੰਸੀ)। ਕਰਨਾਟਕ ਦੇ ਮੁੱਖਮੰਤਰੀ ਐਚਡੀ ਮੁਕਾਰਸੁਆਮੀ ਨੇ ਵੀਰਵਾਰ ਨੂੰ ਆਪਣਾ ਪਹਿਲਾਂ ਬਜਟ ਪੇਸ਼ ਕੀਤਾ। ਉਨ੍ਹਾਂ ਨੇ ਆਪਣੇ ਬਜਟ ‘ਚ ਕਿਸਾਨਾਂ ਦੇ ਕਰਜੇ ਮੁਆਫ ਕਰਕੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ। ਚੋਣਾਂ ਦੇ ਸਮੇਂ ‘ਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਦੇ ਹੋਏ ਕਰਨਾਟਕ ਦੇ ਮੁੱਖਮੰਤਰੀ ਐਚਡੀ ਕੁਮਾਰਸੁਆਮੀ ਨੇ ਵੀਰਵਾਰ ਨੂੰ ਕਿਸਾਨਾਂ ਦੇ 34 ਹਜ਼ਾਰ ਕਰੋੜ ਦਾ ਕਰਜ ਮੁਆਫੀ ਦਾ ਐਲਾਨ ਕੀਤਾ। ਕੁਮਾਰਸੁਆਮੀ ਨੇ ਵਿਧਾਨਸਭਾ ‘ਚ ਆਪਣਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਪਹਿਲਾਂ ਚਰਣ ‘ਚ 31 ਦਸੰਬਰ 2017 ਤੱਕ ਦੇ ਕਿਸਾਨਾਂ ਦੇ ਕਰਜੇ ਮੁਆਫ ਹੋਣਗੇ। ਉਨ੍ਹਾਂ ਨੇ ਕਿਸਾਨਾਂ ਦੇ ਦੋ ਲੱਖ ਰੁਪਏ ਤੱਕ ਦੇ ਕਰਜ ਮੁਆਫ ਕਰਨ ਦਾ ਐਲਾਨ ਕੀਤਾ। ਜ਼ਿਕਰਯੋਗ ਹੈ ਕਿ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਅਤੇ ਜਨਤਾ ਦਲ ਨੇ ਆਪਣੇ-ਆਪਣੇ ਘੋਸ਼ਣਾਪੱਤਰ ‘ਚ ਕਿਸਾਨਾਂ ਦੇ ਕਰਜ ਮੁਆਫ ਕਰਨ ਦਾ ਐਲਾਨ ਕੀਤਾ ਸੀ। (Debt Forgiveness)
ਪਹਿਲਾ ਬਜਟ | Debt Forgiveness
- 2017-18 ‘ਚ ਕਰਨਾਟਕ ਦੀ ਜੀਐਸਡੀਪੀ ਦੀ ਦਰ 8.5 ਫੀਸਦੀ ਰਹੀ, ਜਦੋਂ ਕਿ ਪਿਛਲੀ ਸਮਾਨ ਜਾਇਜ ‘ਚ ਇਹ 7.5 ਫੀਸਦੀ ਰਹੀ ਸੀ।
- ਸੂਬੇ ‘ਚ ਪੈਟਰੋਲ ਦੇ ਰੇਟ ‘ਚ 1.14 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਐਲਾਨ।
- ਉੱਥੇ ਹੀ 1.20 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਡੀਜਲ ਦੀ ਕੀਮਤ ‘ਚ ਹੋਇਆ ਵਾਧਾ।
- ਕਰਨਾਟਕ ‘ਚ ਪੈਟਰੋਲ ਦੇ ਰੇਟ ‘ਚ 30 ਤੋਂ 32 ਫੀਸਦੀ ਵਧਿਆ।
- ਡੀਜਲ ਦੇ ਰੇਟਾਂ ‘ਚ 19 ਤੋਂ 20 ਫੀਸਦੀ ਦਾ ਵਾਧਾ।