ਫਾਈਨਲ ਮੁਕਾਬਲਾ ਆਸਟਰੇਲੀਆ ਨਾਲ
ਬ੍ਰੇਡਾ (ਏਜੰਸੀ) । ਪਿਛਲੀ ਉਪ ਜੇਤੂ ਭਾਰਤ ਇੱਥੇ ਐਫਆਈਐਚ ਚੈਂਪੀਅੰਜ਼ ਟਰਾਫ਼ੀ ਹਾਕੀ ਟੂਰਨਾਮੈਂਟ ਦੇ ਆਖ਼ਣੇ ਆਖ਼ਰੀ ਮੈਚ ‘ਚ ਸ਼ਾਨਦਾਰ ਖੇਡ ਦੀ ਬਦੌਲਤ ਹਾਲੈਂਡ ਨੂੰ 1-1 ਨਾਲ ਬਰਾਬਰੀ ‘ਤੇ ਰੋਕ ਕੇ ਫਾਈਨਲ ‘ਚ ਪਹੁੰਚ ਗਿਆ ਜਿੱਥੇ ਐਤਵਾਰ ਨੂੰ ਉਸਦਾ ਪਿਛਲੀ ਵਾਰ ਦੀ ਜੇਤੂ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਪਹਿਲੇ ਤਿੰਨ ਕੁਆਰਟਰਾਂ ‘ਚ ਮੁਕਾਬਲਾ ਬਰਾਬਰ ਰਹਿਣ ਤੋਂ ਬਾਅਦ ਚੌਥੇ ਕੁਆਰਟਰ ‘ਚ ਮੈਚ ਦੇ 47ਵੇਂ ਮਿੰਟ ‘ਚ ਭਾਰਤ ਦੇ ਮਨਦੀਪ ਸਿੰਘ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ ਵਾਧਾ ਦਿਵਾਇਆ ਪਰ ਹਾਲੈਂਡ ਦੇ ਬਰਿੰਕਮਨ ਨੇ 55ਵੇਂ ਮਿੰਟ ‘ਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ ਬਰਾਬਰੀ ਕਰਵਾ ਦਿੱਤੀ ਇਸ ਤੋਂ ਬਾਅਦ ਆਖ਼ਰੀ ਦੋ ਮਿੰਟਾਂ ‘ਚ ਹਾਲੈਂਡ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਟੀਮ ਗੋਲ ਕਰਨ ‘ਚ ਨਾਕਾਮ ਰਹੀ
ਭਾਰਤ ਨੂੰ ਫਾਈਨਲ ‘ਚ ਪਹੁੰਚਣ ਲਈ ਜਿੱਤ ਜਾਂ ਡਰਾਅ ਦੀ ਲੋੜ ਸੀ | Hockey Champions Trophy
ਹਾਲੈਂਡ ਨੂੰ (Hockey Champions Trophy) ਮੈਚ ਦੌਰਾਨ ਕੁੱਲ 6 ਪੈਨਲਟੀ ਕਾਰਨਰ ਮਿਲੇ ਪਰ ਟੀਮ ਕਿਸੇ ਨੂੰ ਵੀ ਗੋਲ ‘ਚ ਨਾ ਬਦਲ ਸਕੀਜਦੋਂਕਿ ਭਾਰਤ ਨੇ ਤਿੰਨ ਪੈਨਲਟੀ ਕਾਰਨਰ ਚੋਂ ਇੱਕ ਨੂੰ ਗੋਲ ‘ਚ ਬਦਲਣ ‘ਚ ਸਫ਼ਲਤਾ ਹਾਸਲ ਕੀਤਾ ਭਾਰਤ ਦੇ ਚਾਰ ਮੈਚਾਂ ‘ਚ ਸੱਤ ਅੰਕ ਸਨ ਜਦੋਂਕਿ ਹਾਲੈਂਡ ਦੇ ਐਨੇ ਹੀ ਮੈਚਾਂ ‘ਚ ਛੇ ਅੰਕ ਸਨ ਭਾਰਤ ਨੂੰ ਫਾਈਨਲ ‘ਚ ਪਹੁੰਚਣ ਲਈ ਜਿੱਤ ਜਾਂ ਬਰਾਬਰੀ ਦਾ ਮੈਚ ਖੇਡਣ ਦੀ ਜਰੂਰਤ ਸੀ ਅਤੇ ਟੀਮ ਨੇ ਡਰਾਅ ਖੇਡ ਕੇ ਲਗਾਤਾਰ ਦੂਸਰੀ ਵਾਰ ਚੈਂਪੀਅੰਜ਼ ਟਰਾਫ਼ੀ ਦੇ ਫ਼ਾਈਨਲ ‘ਚ ਖੇਡਣ ਦਾ ਹੱਕ ਹਾਸਲ ਕਰ ਲਿਆ ਵਿਸ਼ਵ ਅਤੇ ਪਿਛਲੀ ਚੈਂਪੀਅਨ ਆਸਟਰੇਲੀਆ ਨੇ ਕੱਲ ਹਾਲੈਂਡ ਨੂੰ ਹਰਾ ਕੇ 10 ਅੰਕਾਂ ਨਾਲ ਫਾਈਨਲ ‘ਚ ਜਗ੍ਹਾ ਪੱਕੀ ਕੀਤੀ ਸੀ 2016 ‘ਚ ਹੋਈ ਚੈਂਪੀਅੰਜ਼ ਟਰਾਫ਼ੀ ਦੇ ਫਾਈਨਲ ‘ਚ ਭਾਰਤ ਨੂੰ ਆਸਟਰੇਲੀਆ ਹੱਥੋਂ ਪੈਨਲਟੀ ਸਟਰੋਕ ਨਾਲ ਹੋਏ ਫੈਸਲੇ ‘ਚ 3-1 ਨਾਲ ਹਰਾਇਆ ਸੀ।